30.6 C
Delhi
Tuesday, April 30, 2024
spot_img
spot_img

ਕਰਾਚੀ ’ਚੋਂ ਨਾਬਾਲਗ ਹਿੰਦੂ ਲੜਕੀ ਅਗਵਾ ਕਰਨ ਦਾ ਮਾਮਲਾ ਭਾਰਤ ਸੰਯੁਕਤ ਰਾਸ਼ਟਰ ਕੋਲ ਉਠਾਵੇ: ਸਿਰਸਾ

ਨਵੀਂ ਦਿੱਲੀ, 18 ਜਨਵਰੀ, 2020:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਲੜਕੀਆਂ ਨੂੰ ਅਗਵਾ ਕਰ, ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਲੜਕਿਆਂ ਨਾਲ ਨਿਕਾਹ ਕਰਾਉਣ ਦਾ ਮਾਮਲਾ ਤੁਰੰਤ ਸੰਯੁਕਤ ਰਾਸ਼ਟਰ ਕੋਲ ਚੁੱਕਿਆ ਜਾਵੇ ਕਿਉਂਕਿ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਕੱਲ੍ਹ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦੀਪਕ ਮਿੱਤਲ ਕੋਲ ਮਾਮਲਾ ਉਠਾਇਆ ਸੀ ਕਿ ਇਕ ਹਫਤੇ ਵਿਚ ਤਿੰਨ ਲੜਕੀਆਂ ਅਗਵਾ ਹੋ ਗਈਆਂ ਹਨ।

ਇਸ ‘ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਪਰ ਇਹ ਘਟਨਾ ਵਾਪਰਨ ਤੋਂ ਚੰਦ ਘੰਟੇ ਬਾਅਦ ਹੀ ਕਰਾਚੀ ਦੇ ਕੌਰੰਗੀ ਵਿਚ ਕੰਮ ਕਰਨ ਵਾਲੀ ਗਰੀਬ ਹਿੰਦੂ ਲੜਕੀ ਗੁੱਡੀ ਕੁਮਾਰੀ ਨੂੰ ਅਗਵਾ ਕਰ ਲਿਆ ਗਿਆ ਹੈ।

ਉਹਨਾਂ ਕਿਹਾ ਕਿ ਹੈਰਾਨੀ ਇਹ ਹੈ ਕਿ ਜਦੋਂ ਇਸਦੇ ਮਾਤਾ ਪਿਤਾ ਇਸਨੂੰ ਅਗਵਾ ਕਰਨ ਦੀ ਐਫ ਆਈ ਆਰਜ ਦਰਜ ਕਰਵਾ ਕੇ ਘਰ ਪੁੱਜੇ ਤਾਂ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਗੁੱਡੀ ਕੁਮਾਰੀ ਦਾ ਨਿਕਾਹ ਹੋ ਗਿਆ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਪਹਿਲਾਂ ਇਹ ਕੰਮ ਔਰੰਗਜੇਬ ਤੇ ਜ਼ਕਰੀਆ ਖਾਨ ਕਰਦੇ ਸਨ, ਜਿਹਨਾਂ ਦੀ ਮਜ਼ਾਰ ‘ਤੇ ਦੀਵਾ ਜਗਾਉਣ ਵਾਲਾ ਕੋਈ ਨਹੀਂ ਰਿਹਾ ਤੇ ਇਹੀ ਹਾਲ ਹੁਣ ਇਹਨਾਂ ਲੋਕਾਂ ਦਾ ਹੋਵੇਗਾ ਜਿਹੜੇ ਇਹ ਘੱਟ ਗਿਣਤੀ ਹਿੰਦੂ ਤੇ ਸਿੱਖ ਲੜਕੀਆਂ ਨੂੰ ਅਗਵਾ ਕਰ ਜਬਰਨ ਧਰਮ ਪਰਿਵਰਤਨ ਕਰਵਾ ਕੇ ਇਹਨਾਂ ਦੇ ਨਿਕਾਹ ਕਰਵਾ ਰਹੇ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਕੇਸ ਵਿਚ ਵੀ ਖੁੰਖਾਰ ਅਪਰਾਧੀ ਮੀਆਂ ਮਿੱਠੂ ਤੇ ਉਸਦੇ ਪੁੱਤਰ ਅਬਦੁਲ ਖਾਲਿਕ ਦਾ ਹੱਥ ਹੈ ਜੋ ਗੁੱਡੀ ਨੂੰ ਅਗਵਾ ਕਰ ਕੇ ਡੇਰਕੀ ਸਿੰਧ ਸੂਬੇ ਵਿਚ ਲੈ ਗਿਆ ਹੈ।

ਸ੍ਰੀ ਸਿਰਸਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਮਾਮਲਾ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਭਾਈਚਾਰੇ ਅੱਗੇ ਉਠਾਉਣ ਤਾਂ ਜੋ ਘੱਟ ਗਿਣਤੀ ਹਿੰਦੂ ਤੇ ਸਿੱਖ ਲੜਕੀਆਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION