ਯੈੱਸ ਪੰਜਾਬ
ਅੰਮ੍ਰਿਸਤਰ, 27 ਜਨਵਰੀ, 2025
ਅੱਜ Youth Akali Dal ਦੇ ਪ੍ਰਧਾਨ Sarabjit Singh Jhinjer ਦੀ ਅਗਵਾਈ ਵਿੱਚ Youth Akali Dal ਇੱਕ ਵਫ਼ਦ ਸ੍ਰੀ Akal Takhtat ਸਾਹਿਬ ਵਿਖੇ ਪਹੁੰਚਿਆ ਅਤੇ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਦੇ ਨਾਮ ਇੱਕ ਬੇਨਤੀ ਪੱਤਰ ਅਤੇ ਪੇਨ ਡਰਾਈਵ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪੀ ਜਿਸ ਵਿੱਚ 2 ਦਸੰਬਰ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਖੜਕੇ ਝੂਠ ਬੋਲਣ ਵਾਲੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ Bibi Jagir Kaur ਦੇ ਖ਼ਿਲਾਫ਼ ਸਬੂਤ ਹਨ ਅਤੇ ਜਥੇਦਾਰ ਸਾਹਿਬ ਤੋਂ ਇਨ੍ਹਾਂ ਦੇ ਬੱਜਰ ਗੁਨਾਹਾਂ ਲਈ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
2 ਦਸੰਬਰ ਨੂੰ ਜਥੇਦਾਰ ਸਾਹਿਬਾਨਾਂ ਦੀ ਸੁਣਵਾਈ ਵੇਲੇ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਫਸੀਲ ‘ਤੇ ਖੜਕੇ Prem Singh Chandumajra ਵੱਲੋਂ ਇਸ ਗੱਲ ਤੋਂ ਮੁਨਕਰ ਹੋਇਆ ਗਿਆ ਸੀ ਕਿ ਉਸਨੇ ਕਦੇ ਵੀ ਰਾਮ ਰਹੀਮ ਦੀ ਮਾਫ਼ੀ ਦੀ ਹਮਾਇਤ ਨਹੀਂ ਕੀਤੀ ਸੀ। ਸਰਬਜੀਤ ਝਿੰਜਰ ਵਲੋਂ ਪ੍ਰੇਮ ਸਿੰਘ ਚੰਦੂਮਾਜਰਾ ਦਾ ਇਕ ਨਿੱਜੀ ਚੈਨਲ ਨੂੰ ਦਿੱਤਾ ਇੰਟਰਵਿਊ ਦਾ ਕਲਿਪ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਗਿਆ ਜਿਸ ਵਿੱਚ ਚੰਦੂਮਾਜਰਾ ਨਾ ਸਿਰਫ਼ ਮਾਫ਼ੀ ਦੀ ਹਮਾਇਤ ਕਰ ਰਿਹਾ ਹੈ, ਪਰ ਉਹ ਰਾਮ ਰਹੀਮ ਨੂੰ ‘ਜੀ ਆਖ ਕੇ ਵੀ ਸੰਬੋਧਨ ਕਰ ਰਿਹਾ ਹੈ।
ਇਸੇ ਤਰਾਂ ਬੀਬੀ ਜਗੀਰ ਕੌਰ ਵਲੋਂ ਵੀ ਸ੍ਰੀ ਆਕਾਲ ਤਖ਼ਤ ਸਾਹਿਬ ਅੱਗੇ ਅਹਿਜਾ ਦਾਅਵਾ ਕੀਤਾ ਗਿਆ ਸੀ, ਜੋਕਿ ਝੂਠ ਹੈ। ਝਿੰਜਰ ਨੇ ਬੀਬੀ ਜਗੀਰ ਕੌਰ ਦੀ ਵੀ ਰਾਮ ਰਹੀਮ ਦੀ ਮਾਫੀ ਦੀ ਹਮਾਇਤ ਕਰਨ ਦੀ ਵੀਡਿਉ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਗਈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡਿਊਟੀ ਮੈਨੇਜਰ ਨਰਿੰਦਰ ਸਿੰਘ ਨੂੰ ਉਨ੍ਹਾਂ ਵਲੋਂ ਇਹ ਪੇਨ ਡਰਾਈਵ ਅਤੇ ਗਿਆਨੀ ਰਘੁਬੀਰ ਸਿੰਘ ਜੀ ਦੇ ਨਾਮ ਇਹ ਬੇਨਤੀ ਪੱਤਰ ਸੌਂਪਿਆ ਗਿਆ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਇਨ੍ਹਾਂ ਪੰਥ ਦੇ ਦੋਖੀਆਂ ਦੇ ਬੱਜਰ ਗੁਨਾਹਾਂ ਲਈ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਨੂੰ ਜਲਦ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਡੋਕੇਟ ਰਾਜ ਕਮਲ ਸਿੰਘ, ਕੁਲਦੀਪ ਸਿੰਘ ਟਾਂਡੀ, ਸੁਲਤਾਨ ਸਿੰਘ ਅਤੇ ਜ਼ਿਲ੍ਹਾ ਤਰਨ ਤਾਰਨ ਤੋਂ ਯੂਥ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਲਾ, ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਧਾਲੀਵਾਲ ਅਤੇ ਹੋਰ ਯੂਥ ਆਗੂ ਮੌਜੂਦ ਸਨ।