ਚਰਚਾ ਚੱਲ ਰਹੀ ਬਹੁਤ ਅਕਾਲੀਆਂ ਦੀ,
ਲੱਭ ਰਿਹਾ ਕੋਈ ਨਾ ਜਾਪਦਾ ਹੱਲ ਬੇਲੀ।
ਕਦੀ ਟੁੱਟ ਜਾਂਦੀ, ਕਦੇ ਆ ਲਮਕ ਜਾਂਦੀ,
ਟੁੱਟਦੀ ਲਮਕਦੀ ਰਿੜ੍ਹੇ ਪਈ ਗੱਲ ਬੇਲੀ।
ਲੱਗਦਾ ਕਦੇ ਵਧਦਾ ਦਾਬਾ ਬਾਗੀਆਂ ਦਾ,
ਲੱਗਦੇ ਹਾਲਾਤ ਵੀ ਉਨ੍ਹਾਂ ਦੇ ਵੱਲ ਬੇਲੀ।
ਕਦੇ ਸੁਖਬੀਰ ਦੀ ਟੀਮ ਦਾ ਜ਼ੋਰ ਵਧਦਾ,
ਰੁਕਦੇ ਅਚਾਨਕ ਨੇ ਖੜਕਦੇ ਟੱਲ ਬੇਲੀ।
ਜਿਹੜੀ ਜਗ੍ਹਾ ਤੋਂ ਮੁੱਢ ਦੀ ਛਿੜੀ ਚਰਚਾ,
ਬਾਹਲੀ ਅੱਗੇ ਨੂੰ ਬਾਤ ਨਹੀਂ ਤੁਰੀ ਬੇਲੀ।
ਜੱਕੋਤੱਕੀ ਵਿੱਚ ਵਕਤ ਫਿਰ ਜਾਏ ਲੰਘੀ,
ਲੋਕ ਵਿਸ਼ਵਾਸ ਸਭ ਜਾਂਵਦਾ ਖੁਰੀ ਬੇਲੀ।
-ਤੀਸ ਮਾਰ ਖਾਂ
3 ਫ਼ਰਵਰੀ, 2025