ਪਾਈਆਂ ਵੋਟਾਂ ਹਨ ਦਿੱਲੀ ਦੇ ਆਮ ਲੋਕਾਂ,
ਥਾਂਉਂ-ਥਾਂ ਲੱਗੀ ਰਹੀ ਖੂਬ ਕਤਾਰ ਭਾਈ।
ਹਰ ਇੱਕ ਦਿਲ ਦੀ ਇੱਕੋ ਹੀ ਸਿੱਕ ਹੋਸੀ,
ਚੁਣਨੀ ਹੈ ਸੋਚ ਕੇ ਸਾਊ ਸਰਕਾਰ ਭਾਈ।
ਹਰ ਇੱਕ ਵਾਸਤੇ ਚੰਗਾ ਹੈ ਕੋਈ ਲੀਡਰ,
ਕਿਸੇ ਨੂੰ ਕਿਸੇ ਨਾਲ ਹੋਏ ਪਿਆਰ ਭਾਈ।
ਆਇਆ ਜਦੋਂ ਰਿਜ਼ਲਟ ਫਿਰ ਪਤਾ ਲੱਗੂ,
ਕੌਣ ਜਿੱਤ ਗਿਆ ਤੇ ਕਿਹੜਾ ਹਾਰ ਭਾਈ।
ਆਵੇ ਮਾਫਕ ਜਾਂ ਭਾਵੇਂ ਉਹ ਨਹੀਂ ਆਵੇ,
ਫਤਵਾ ਵੋਟਰ ਦਾ ਅਸਲ ਤਾਂ ਹੋਊ ਭਾਈ।
ਆਊ ਖਬਰ ਜਦ ਅੰਤਲੀ ਵੇਖ ਲਿਉ ਜੀ,
ਖਿੜੇਗਾ ਕੋਈ ਤੇ ਕੋਈ ਫਿਰ ਰੋਊ ਭਾਈ।
-ਤੀਸ ਮਾਰ ਖਾਂ
6 ਫਰਵਰੀ, 2025