ਧਾਰਮਿਕ ਥਾਂਈਂ ਸ਼ਰਧਾਲੂ ਨੇ ਜਦੋਂ ਜਾਂਦੇ,
ਹਰ ਥਾਂ ਪ੍ਰਬੰਧ ਦੀ ਹੁੰਦੀ ਆ ਘਾਟ ਬੇਲੀ।
ਸੜਕਾਂ ਉੱਪਰ ਵੀ ਜਾਮ ਫਿਰ ਲੱਗ ਜਾਂਦਾ,
ਕਰਨੀ ਬਹੁਤ ਮੁਸ਼ਕਲ ਸਾਰੀ ਵਾਟ ਬੇਲੀ।
ਠੱਗ-ਚੋਰ ਵੀ ਰਾਹਾਂ ਵਿੱਚ ਫਿਰਨ ਬਾਹਲੇ,
ਲੱਭੀ ਸਰਕਾਰ ਨੂੰ ਕਦੇ ਨਹੀਂ ਕਾਟ ਬੇਲੀ।
ਲੀਡਰ ਆਉਣ ਤਾਂ ਬਹੁਤ ਪ੍ਰਬੰਧ ਮਿਲਦਾ,
ਉਨ੍ਹਾਂ ਲਈ ਏਥੇ ਵੀ ਹੁੰਦੇ ਈ ਠਾਟ ਬੇਲੀ।
ਸ਼ਰਧਾਲੂ ਆਮ ਦਾ ਹੁੰਦਾ ਨਾ ਫਿਕਰ ਕੋਈ,
ਵੱਡਿਆਂ ਲੋਕਾਂ ਵੱਲ ਸਿਰਫ ਧਿਆਨ ਬੇਲੀ।
ਓਦਾਂ ਦੇਸ਼ ਦਾ ਕਹਿੰਦਾ ਸੰਵਿਧਾਨ ਇਹ ਹੀ,
ਸਾਰੇ ਈ ਬਰਾਬਰ ਦੇ ਹਨ ਇਨਸਾਨ ਬੇਲੀ।
-ਤੀਸ ਮਾਰ ਖਾਂ
13 ਫਰਵਰੀ, 2025