ਜਿੱਤ ਗਈ ਭਾਜਪਾ, ਪਾਰਟੀ ਆਪ ਹਾਰੀ,
ਲੱਡੂ ਕਾਂਗਰਸ ਦੇ ਆਗੂ ਰਹੇ ਵੰਡ ਬੇਲੀ।
ਫੜ ਲੈਣ ਲੱਡੂ, ਫਿਰ ਹੋਣ ਹੈਰਾਨ ਲੋਕੀਂ,
ਇਨ੍ਹਾਂ ਦੀ ਆਪ ਵੀ ਹੋਈ ਆ ਝੰਡ ਬੇਲੀ।
ਦਿੱਲੀ ਵਾਲਿਆਂ `ਕੱਲੀ ਨਹੀਂ ਆਪ ਕੁੱਟੀ,
ਕਾਂਗਰਸ ਆਗੂ ਵੀ ਦਿੱਤੇ ਆ ਚੰਡ ਬੇਲੀ।
ਪਹਿਲੀ ਵਾਰ ਡਿੱਠੇ ਲੱਡੂ ਵੰਡ ਰਹੇ ਉਹ,
ਜਿਨ੍ਹਾਂ ਦੀ ਆਪਣੀ ਲੱਗੀ ਆ ਕੰਡ ਬੇਲੀ।
ਜੱਗੋਂ ਤੇਰ੍ਹਵੀਂ ਆਪ ਨਾਲ ਹੋਈ ਦਿੱਸਦੀ,
ਸੁਫਨੇ ਹੋਏ ਪਏ ਹਨ ਚਕਾਨਚੂਰ ਬੇਲੀ।
ਕਾਂਗਰਸ ਆਗੂਆਂ ਨੂੰ ਚੜ੍ਹੀ ਖੁਸ਼ੀ ਐਵੇਂ,
ਦਿੱਲੀ ਜਿਨ੍ਹਾਂ ਲਈ ਅਜੇ ਆ ਦੂਰ ਬੇਲੀ।
-ਤੀਸ ਮਾਰ ਖਾਂ
12 ਫਰਵਰੀ, 2025