ਨੱਚ ਰਹੀ ਸਰੇ-ਬਾਜ਼ਾਰ ਪਈ ਰਾਜਨੀਤੀ,
ਦੂਸ਼ਣ ਲਾਉਣ ਦੀ ਖੇਡ ਰਹੀ ਚੱਲ ਬੇਲੀ।
ਪੀੜ੍ਹੀ ਆਪਣੀ ਦੇ ਹੇਠ ਕੋਈ ਝਾਕਦਾ ਨਾ,
ਹਰ ਕੋਈ ਦੂਸਰੇ ਦੀ ਕਰਦਾ ਗੱਲ ਬੇਲੀ।
ਚਿੱਕੜ ਦੂਜੇ ਵੱਲ ਸੁੱਟਣਾ ਸ਼ੌਕ ਬਣਿਆ,
ਹਰ ਥਾਂ ਕੁਫਰ ਦਾ ਖੜਕਦਾ ਟੱਲ ਬੇਲੀ।
ਔਕੜ ਆਈ ਤਾਂ ਕੋਈ ਨਾ ਟਿਕੇ ਮੂਹਰੇ,
ਰੇੜ੍ਹ ਦੇਣ ਬਾਲ ਵੀ ਦੂਜਿਆਂ ਵੱਲ ਬੇਲੀ।
ਚੜ੍ਹਿਆ ਸਿਰ ਸਵਾਰਥ ਜੀ ਸਿਖਰ ਵਾਲਾ,
ਸਮੇਂ ਸਿਰ ਆਪਣੇ ਦਗਾ ਕਮਾਉਣ ਬੇਲੀ।
ਸਕਾ ਕੋਈ ਨਾ ਕਿਸੇ ਨਾਲ ਨਿਭਣ ਵਾਲਾ,
ਸਾਰੇ ਦਾਅ ਹੀ ਲੱਗੇ ਪਏ ਲਾਉਣ ਬੇਲੀ।
-ਤੀਸ ਮਾਰ ਖਾਂ
11 ਫਰਵਰੀ, 2025