ਆ ਗਿਆ ਆਈ`ਤੇ ਟਲੇ ਟਰੰਪ ਕੋਈ ਨਾ,
ਜਾਰੀ ਕਰੀ ਜਾਂਦਾ ਆਰਡਰ ਸਖਤ ਮੀਆਂ।
ਨਿਯਮ-ਕਾਨੂੰਨ ਦੀ ਕੀਤੀ ਪ੍ਰਵਾਹ ਨਹੀਂਉਂ,
ਸਮਝੋ ਰਾਜਾ ਹੀ ਬੈਠ ਗਿਆ ਤਖਤ ਮੀਆਂ।
ਫਲਾਣਾ ਪਕੜ ਕੇ ਸੁੱਕਾ ਨਹੀਂ ਜਾਣ ਦੇਣਾ,
ਪਾਇਆ ਪਿਆ ਹੈ ਬਾਬੇ ਨੇ ਵਖਤ ਮੀਆਂ।
ਸਾਰੇ ਈ ਲੋਕ ਹਨ ਉਹਨੂੰ ਤੇ ਚੋਰ ਲੱਗਦੇ,
ਬਚਿਆ ਇੱਕੋ ਇਹ ਨੇਕ ਹੈ ਬਖਤ ਮੀਆਂ।
ਸਾਰੀ ਦੁਨੀਆ ਪਈ ਓਸ ਦਾ ਮੂੰਹ ਵਿੰਹਦੀ,
ਉਲਝਣ ਕਿਸੇ ਦੀ ਸਾਫ ਨਹੀਂ ਹੋਏ ਮੀਆਂ।
ਉਲਝਣਾਂ ਵਿੱਚ ਅਮਰੀਕਾ ਵਿੱਚ ਹਰ ਬੰਦਾ,
ਸਮਝਦਾ ਕੋਈ ਨਹੀਂ ਹੱਸੇ ਕਿ ਰੋਏ ਮੀਆਂ।
-ਤੀਸ ਮਾਰ ਖਾਂ
2 ਫਰਵਰੀ, 2025