ਪਾਰਟੀ ਆਪ ਦੀ ਰਹੀ ਨਹੀਂ ਚੜ੍ਹੀ ਗੁੱਡੀ,
ਦਿੱਲੀ ਵਿੱਚ ਹੋ ਗਈ ਤਕੜੀ ਹਾਰ ਬੇਲੀ।
ਤਾਕਤ ਝੋਕਣ ਤੋਂ ਕੋਈ ਨਾ ਕਸਰ ਰੱਖੀ,
ਮੋਰਚਾ ਭਾਜਪਾ ਨੇ ਲਿਆ ਹੈ ਮਾਰ ਬੇਲੀ।
ਜਿਹੜੇ ਕੌਂਸਲ ਦੀ ਚੋਣ ਨਾ ਜਿੱਤ ਸਕਦੇ,
ਉਹ ਵੀ ਲੱਗੇ ਕਈ ਐਤਕੀਂ ਪਾਰ ਬੇਲੀ।
ਖਾਹਿਸ਼ ਕੁਰਸੀ ਦੀ ਕਈ ਨੇ ਕਰਨ ਲੱਗੇ,
ਝੰਡੀ ਵਾਲੀ ਕਈ ਝਾਕ ਰਹੇ ਕਾਰ ਬੇਲੀ।
ਕੋਈ ਨਾ ਜਾਣਦਾ ਮੋਦੀ ਦਾ ਮੂਡ ਕੀ ਆ,
ਕਿਸ ਨੂੰ ਦੇਊਗਾ ਕਦੋਂ ਕੁ ਝਿੜਕ ਬੇਲੀ।
ਕੀਹਦਾ ਨੌਂਗਾ ਸਰਦਾਰੀ ਦਾ ਪਊਗਾ ਈ,
ਲੱਗਣੀ ਅੰਤ ਦੇ ਤੀਕ ਨਾ ਬਿੜਕ ਬੇਲੀ।
-ਤੀਸ ਮਾਰ ਖਾਂ
8 ਫਰਵਰੀ, 2025