ਦਿੱਲੀ ਚੋਣਾਂ ਵਿੱਚ ਲੋਕਾਂ ਦਾ ਵੇਖ ਫਤਵਾ,
ਚੱਲਿਆ ਚਰਚਿਆਂ ਦਾ ਤਾਜ਼ਾ ਦੌਰ ਬੇਲੀ।
ਹੋਏ ਕਈ ਹਾਰ ਤੋਂ ਫਿਰ ਹੈਰਾਨ ਫਿਰਦੇ,
ਲੱਗਦੇ ਨੇ ਹੋਏ ਅਸਲੋਂ ਡੌਰ-ਭੌਰ ਬੇਲੀ।
ਨੇੜਲੇ ਆਪ ਦੇ ਦੂਰੀ ਕਈ ਪਾਉਣ ਲੱਗੇ,
ਬਦਲਦੇ ਕਈਆਂ ਦੇ ਪਏ ਆ ਤੌਰ ਬੇਲੀ।
ਸੌਦਾ ਘਾਟੇ ਦਾ ਕਈਆਂ ਨੂੰ ਸਾਂਝ ਲੱਗਦੀ,
ਅਗਲੇ ਦਿਨਾਂ ਦਾ ਕਰਨ ਕਈ ਗੌਰ ਬੇਲੀ।
ਅਸਲੀ ਆੜੀ ਦੀ ਖਾਂਦੇ ਸਨ ਸਹੁੰ ਜਿਹੜੇ,
ਝਟਕਾ ਪਹਿਲਾ ਨਾ ਸਕੇ ਕਈ ਝੱਲ ਬੇਲੀ।
ਜੇਬ`ਤੇ ਟੰਗਣ ਨੂੰ ਕਮਲ ਦਾ ਫੁੱਲ ਲੱਭਣ,
ਭਾਵੇਂ ਅੱਜ ਮਿਲ ਜਾਏ, ਭਾਵੇਂ ਕੱਲ੍ਹ ਬੇਲੀ।
-ਤੀਸ ਮਾਰ ਖਾਂ
10 ਫਰਵਰੀ, 2025