ਪਾਣੀ ਅੰਦਰ ਮਧਾਣੀ ਕੋਈ ਮਾਰਦਾ ਰਹੇ,
ਨਾ ਕੋਈ ਲੱਸੀ ਨਾ ਨਿਕਲਣਾ ਦੁੱਧ ਬੇਲੀ।
ਫਿਰ ਵੀ ਸਹੁੰ ਨਹੀਂ ਖਾਣ ਦਾ ਹਰਜ ਕੋਈ,
ਰਿੜਕਿਆ ਜਾ ਰਿਹਾ ਮਾਲ ਹੈ ਸ਼ੁੱਧ ਬੇਲੀ।
ਇਹੀਉ ਜਿਹੀ ਆ ਭਾਰਤ ਦੀ ਰਾਜਨੀਤੀ,
ਪਤਾ ਨਹੀਂ ਕੌਣ ਆ ਕਿਸੇ ਵਿਰੁੱਧ ਬੇਲੀ।
ਫਿਰ ਵੀ ਹੁੰਦਾ ਅਜਲਾਸ ਜਾਂ ਚੋਣ ਕਰੀਏ,
ਲੱਗਿਆ ਜਾਪਦਾ ਜਿਵੇਂ ਕੋਈ ਯੁੱਧ ਬੇਲੀ।
ਭੀੜਤੰਤਰ ਬੱਸ ਸਮਝ ਲਿਆ ਲੋਕਤੰਤਰ,
ਪਾਉਣੀ ਆਈ ਨਾ ਅਜੇ ਤੱਕ ਵੋਟ ਬੇਲੀ।
ਕਿਹੜੀ ਢਾਣੀ ਨੂੰ ਮੰਨ ਲੈਣ ਲੋਕ ਲੀਡਰ,
ਭਰਿਆ ਮਨਾਂ ਵਿੱਚ ਪਿਆ ਹੈ ਖੋਟ ਬੇਲੀ।
-ਤੀਸ ਮਾਰ ਖਾਂ
8 ਫਰਵਰੀ, 2025