Tuesday, February 18, 2025
spot_img
spot_img
spot_img
spot_img

Rape ਤੇ Murders ਦੇ ਸੰਗੀਨ ਦੋਸ਼ ਹੋਣ ਦੇ ਬਾਵਜੂਦ ਸੌਦਾ ਸਾਧੂ ਨੂੰ ਮਿਲ ਰਹੀ ਪੈਰੋਲ: Ravi Inder Singh

ਯੈੱਸ ਪੰਜਾਬ
ਚੰਡੀਗੜ੍ਹ, 29 ਜਨਵਰੀ, 2025

Akali Dal 1920 ਤੇ ਪ੍ਰਧਾਨ ਸਰਦਾਰ Ravi Inder Singh ਸਾਬਕਾ ਸਪੀਕਰ Punjab ਵਿਧਾਨ ਸਭਾ ਨੇ ਸੌਦਾ ਸਾਧ ਰਾਮ ਰਹੀਮ ਨੂੰ ਮੁੜ ਪਰੋਲ ਮਿਲਣ ਦੇ ਦੋਸ਼ ਲਾਇਆ ਕਿ ਇਹ ਵਿਵਾਦਤ ਵਿਅਕਤੀ Punjab ਦੀ ਬਰਬਾਦੀ ਲਈ ਜ਼ੁੰਮੇਵਾਰ ਹੈ।‌ ਇਹ ਦੋਸ਼ੀ ਬਲਾਤਕਾਰ ,ਕਤਲਾਂ ‘ਚ ਜ਼ਿੰਮੇਵਾਰ ਹੈ ਜਿਸ ਨੂੰ ਪਿਛਲੇ ਸੱਤ ਸਾਲਾਂ ਵਿੱਚ 275 ਦਿਨ ਪੈਰੋਲ ਮਿਲੀ ਤੇ ਸੱਤਾਧਾਰੀਆਂ ਦੀ ਦੋਗਲੀ ਨੀਤੀ ਬੇਪਰਦ ਹੋਈ ।‌ਉਹਨਾਂ ਦੋਸ਼ ਲਾਇਆ ਕਿ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬਿਰਧ ਹੋ ਗਏ ਹਨ ਪਰ ਸਰਕਾਰ ਨੇ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਇਹ ਸਿਰੇ ਦੇ ਵਿਤਕਰਾ ਹੈ।

ਸਾਬਕਾ ਸਪੀਕਰ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਹੈ ਕਿ ਇਹਨਾਂ ਦੀ ਹਕੂਮਤ ਸਮੇਂ ਸੌਦਾ ਸਾਧ ਦਾ ਬਚਾਅ ਕੀਤਾ ਗਿਆ ,ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਗਲੀਆਂ ‘ਚ ਖਿਲਾਰੇ, ਸਿੱਖ ਕੌਮ ਨੂੰ ਸਾਧ ਦੇ ਪੈਰੋਕਾਰ ਚੁਣੌਤੀ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਇਸ ਨੇ ਰਚਿਆ ਪਰ ਬਾਦਲ ਸਰਕਾਰ ਨੇ ਪੁਲਿਸ ਨੂੰ ਹੁਕਮ ਦੇ ਕੇ ਪਰਚਾ ਰੱਦ ਕਰਵਾਇਆ ਤਾਂ ਜੋ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾਇਆ ਜਾ ਸਕੇ।

ਬਾਦਲਾਂ ਚੰਡੀਗੜ੍ਹ ਮੁੱਖ ਮੰਤਰੀ ਸਰਕਾਰੀ ਕੋਠੀ ਜਥੇਦਾਰ ਸੱਦੇ ਤੇ ਪੰਥ ਚੋਂ ਛੇਕੇ ਸੌਦਾ ਸਾਧ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ,ਸੌਦਾ ਸਾਧ ਖਿਲਾਫ ਖਿਲਾਫ ਪੁਰ ਅਮਨ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਸੁਮੇਧ ਸੈਣੀ ਸਾਬਕਾ ਡੀਜੀਪੀ ਨੇ ਚਲਾਈ ,ਜਿਸ ਨਾਲ ਦੋ ਸਿੰਘ ਸ਼ਹੀਦ ਹੋ ਗਏ ਪਰ ਬਾਦਲ ਦੀ ਸਰਕਾਰ ਨੇ ਕੋਈ ਨਿਆ ਨਹੀਂ ਲਿਆ।‌

ਰਵੀਇੰਦਰ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸੰਤਾਪ ਭੁਗਤ ਰਿਹਾ ,ਜਿਸ ਲਈ ਸੌਦਾ ਸਾਧ ਤੇ ਬਾਦਲ ਪਰਿਵਾਰ ਜ਼ਿੰਮੇਵਾਰ ਹਨ ਜਿਨਾਂ ਵੋਟਾਂ ਖਾਤਰ ਸਿੱਖ ਕੌਮ ਦਾ ਬੇੜਾ ਗਰਕ ਕੀਤਾ, ਜਿਸ ਦਾ ਸਿੱਧਾ ਪੰਜਾਬ ਤੇ ਅਸਰ ਪਿਆ। ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਅੱਜ ਵੀ ਗੁਨਾਹਗਾਰ ਹੈ,ਜਿਸ ਨੇ ਸੌਦਾ ਸਾਧ ਦੀ ਪੁਸ਼ਤ ਪਨਾਹੀ ਕਰਦਿਆਂ ਬੰਦੀ ਸਿੰਘਾਂ ਲਈ ਕੇਵਲ ਸਿਆਸਤ ਹੀ ਕੀਤੀ।

ਪੰਜਾਬ, ਹਰਿਆਣਾ ਜਾਂ ਕਿਸੇ ਹੋਰ ਗੁਆਂਢੀ ਰਾਜ ਵਿੱਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ ਤਾਂ ਉਸ ਨੂੰ ਹਰ ਵਾਰ ਪੈਰੋਲ ਦੇ ਦਿੱਤੀ ਜਾਂਦੀ ਹੈ। ਸਾਬਕਾ ਸਪੀਕਰ ਨੇ ਕਿਹਾ ਕਿ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਬੜਾਵਾ ਅਤੇ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ। ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਹੁਣ ਸਰਕਾਰ ਸਾਬਿਤ ਕੀ ਕਰਨਾ ਚਾਹੁੰਦੀ ਹੈ।‌ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋਵੇਗਾ । ਉਹਨਾਂ ਕਿਹਾ ਕਿ ਸਿਰਸੇ ਵਾਲੇ ਪਖੰਡੀ ਨੂੰ ਸਰਕਾਰ ਵੋਟ ਬੈਂਕ ਵਜੋਂ ਵਰਤ ਰਹੀ ਹੈ, ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ।‌

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ