Tuesday, February 18, 2025
spot_img
spot_img
spot_img
spot_img

Punjab Governor Gulab Chand Kataria ਨੇ ਰੈੱਡ ਕਰਾਸ ਦੀ “ਡਾਕਟਰ ਆਪਕੇ ਦੁਆਰ” ਸਕੀਮ ਦੀ ਕੀਤੀ ਸ਼ੁਰੂਆਤ

ਯੈੱਸ ਪੰਜਾਬ
ਚੰਡੀਗੜ੍ਹ, 29 ਜਨਵਰੀ, 2025

Punjab ਦੇ ਰਾਜਪਾਲ, UT Chandigarh ਦੇ ਪ੍ਰਸ਼ਾਸਕ ਅਤੇ Punjab Red Cross ਸੋਸਾਇਟੀ ਦੇ ਪ੍ਰਧਾਨ ਸ੍ਰੀ Gulab Chand Kataria ਨੇ ਅੱਜ Punjab ਰੈੱਡ ਕਰਾਸ ਸੋਸਾਇਟੀ ਦੀ ਅਗਵਾਈ ਹੇਠ “ਡਾਕਟਰ ਆਪਕੇ ਦੁਆਰ” ਯੋਜਨਾ ਦੀ ਸ਼ੁਰੂਆਤ ਕੀਤੀ ਹੈ।

ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ, ਚਾਰ ਪੂਰੀ ਤਰ੍ਹਾਂ ਲੈਸ ਮੋਬਾਈਲ ਮੈਡੀਕਲ ਯੂਨਿਟਾਂ (MMUs) ਨੂੰ Punjab ਰਾਜ ਭਵਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਐਮ.ਐਮ.ਯੂਜ਼ ਸਾਰੇ ਲੋੜੀਂਦੇ ਉਪਕਰਨਾਂ ਨਾਲ ਪੂਰੀ ਤਰ੍ਹਾਂ ਲੈਸ ਹਨ ਅਤੇ ਹਰੇਕ ਐਮ.ਐਮ.ਯੂ. ਵਿੱਚ ਡਾਕਟਰ, ਫਾਰਮਾਸਿਸਟ, ਨਰਸ ਅਤੇ ਡਰਾਈਵਰ ਵਰਗਾ ਲੋੜੀਂਦਾ ਸਟਾਫ ਉਪਲੱਬਧ ਹੈ।

ਪਹਿਲੇ ਪੜਾਅ ਵਿੱਚ, ਪਟਿਆਲਾ, ਗੁਰਦਾਸਪੁਰ, ਬਰਨਾਲਾ ਅਤੇ ਜਲੰਧਰ ਜ਼ਿਲ੍ਹਿਆਂ ਨੂੰ ਇਹ ਐਮ.ਐਮ.ਯੂਜ਼ ਅਲਾਟ ਕੀਤੇ ਗਏ ਹਨ, ਤਾਂ ਜੋ ਲੋੜਵੰਦਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਮੁਫ਼ਤ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਨ੍ਹਾਂ ਐਮ.ਐਮ.ਯੂਜ਼ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਿਆਂ, ਰਾਜਪਾਲ ਨੇ ਪੰਜਾਬ ਵਿੱਚ ਇਸ ਪਹਿਲਕਦਮੀ ਦੀ ਸ਼ੁਰੂਆਤ ਲਈ ਪੰਜਾਬ ਰੈੱਡ ਕਰਾਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਇਸ ਨੇਕ ਕਾਰਜ ਲਈ ਪੰਜਾਬ ਰੈੱਡ ਕਰਾਸ ਨੂੰ ਫੰਡ ਮੁਹੱਈਆ ਕਰਵਾਉਣ ਵਾਸਤੇ ਆਰ.ਈ.ਸੀ. ਫਾਊਂਡੇਸ਼ਨ ਦੀ ਵੀ ਸ਼ਲਾਘਾ ਕੀਤੀ। ਰਾਜਪਾਲ ਨੇ ਕਿਹਾ ਕਿ ਇਹ ਸਮਾਜ ਦੇ ਪਛੜੇ ਵਰਗਾਂ, ਖਾਸ ਕਰਕੇ ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੋਵੇਗਾ, ਜੋ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਕਮੀਆਂ ਤੋਂ ਪੀੜਤ ਹਨ ਅਤੇ ਸਿਹਤ ਕੇਂਦਰਾਂ ਵਿੱਚ ਜਾਣ ਤੋਂ ਅਸਮਰੱਥ ਹਨ।

ਇਹ ਐਮ.ਐਮ.ਯੂਜ਼ ਭਾਰਤ ਸਰਕਾਰ ਦੀ ਮਹਾਰਤਨ ਕੰਪਨੀ, ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ, (ਆਰ.ਈ.ਸੀ.) ਵੱਲੋਂ ਸੀ.ਐਸ.ਆਰ. ਫੰਡਿੰਗ ਅਧੀਨ ਪੰਜਾਬ ਰਾਜ ਰੈੱਡ ਕਰਾਸ ਸ਼ਾਖਾ ਨੂੰ ਅਲਾਟ ਕੀਤੇ ਗਏ ਹਨ।

ਇਸ ਮੌਕੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਪੰਜਾਬ ਰੈੱਡ ਕਰਾਸ ਦੇ ਸਕੱਤਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਆਰ.ਈ.ਸੀ. ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਪ੍ਰਦੀਪ ਫੈਲੋ ਵੀ ਮੌਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ