Tuesday, February 18, 2025
spot_img
spot_img
spot_img
spot_img

National Lok Adalat ਵਿਚ ਭੁਗਤੇ ਜਾ ਸਕਦੇ ਹਨ ਟਰਾਂਸਪੋਰਟ ਦਫ਼ਤਰ ਵਲੋਂ ਕੀਤੇ ਗਏ Traffic Challan

ਯੈੱਸ ਪੰਜਾਬ
ਹੁਸ਼ਿਆਰਪੁਰ, 29 ਜਨਵਰੀ, 2025

ਮੈਂਬਰ ਸਕੱਤਰ, Punjab ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, SAS ਨਗਰ, Mohali ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਅਤੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜਨ ਪੱਧਰ ਦੀਆਂ ਅਦਾਲਤਾਂ ਵਿੱਚ 8 ਮਾਰਚ 2025 ਨੂੰ ਸਾਲ 2025 ਦੀ ਪਹਿਲੀ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ National Lok Adalat ਵਿੱਚ ਅਦਾਲਤਾ ਵਿੱਚ ਚੱਲ ਰਹੇ ਪੈਡਿੰਗ ਅਤੇ ਪ੍ਰੀ-ਲਿਟੀਗੇਟਿਵ ਕੇਸਾ ਤੋਂ ਇਲਾਵਾ ਟਰੈਫਿਕ ਚਲਾਨਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਨੇ ਦੱਸਿਆ ਕਿ ਜੋ ਟਰੈਫਿਕ ਚਲਾਨ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਲੋਂ ਕੱਟੇ ਜਾਂਦੇ ਹਨ ਅਤੇ ਜੇਕਰ ਉਨ੍ਹਾਂ ਟਰੈਫਿਕ ਚਲਾਨਾਂ ਉੱਪਰ ਅਦਾਲਤ ਦਾ ਨਾਮ ਲਿਖਿਆ ਹੋਵੇ ਤਾਂ ਉਸ ਚਲਾਨ ਨੂੰ ਭੁਗਤਣ ਲਈ ਚੀਫ ਜੂਡੀਸ਼ੀਅਲ ਮੈਜਿਸਟਰੇਟ ਹੁਸ਼ਿਆਰਪੁਰ ਨੂੰ ਲਿਖਤੀ ਰੂਪ ਵਿੱਚ ਦਰਖਾਸਤ ਦੇ ਕੇ ਆਪਣਾ ਚਲਾਨ ਲੋਕ ਅਦਾਲਤ ਵਿੱਚ ਭੁਗਤਿਆ ਜਾ ਸਕਦਾ ਹੈ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਨਿਊ ਜ਼ਿਲ੍ਹਾਂ ਅਤੇ ਸੈਸ਼ਨ ਕੋਰਟ ਕੰਪਲੈਕਸ ਦਫ਼ਤਰ ਵਿਖੇ ਚਲਾਨ ਸਬੰਧੀ ਦਰਖਾਸਤ ਦੇ ਸਕਦੇ ਹਨ। ਇਸ ਤੋ ਇਲਾਵਾ ਇਨ੍ਹਾਂ ਚਾਲਾਨਾਂ ਨੂੰ ਭੁਗਤਣ ਲਈ ਜਿਸ ਵਿਅਕਤੀ ਦਾ ਚਲਾਨ ਹੋਇਆ ਹੋਵੇ ਉਹ ਕੋਰਟ ਦੇ ਵਿੱਚ ਆਪ ਪੇਸ਼ ਹੋ ਕੇ ਜਾ ਆਪਣੇ ਵਕੀਲ ਰਾਹੀਂ ਚਲਾਨ ਨੂੰ ਭੁਗਤ ਸਕਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ