Tuesday, February 18, 2025
spot_img
spot_img
spot_img
spot_img

Jalandhar Rural Police ਵਲੋਂ ਜਾਅਲੀ ‘ਥਾਣੇਦਾਰ’ ਗ੍ਰਿਫ਼ਤਾਰ, ਪੁਲਿਸ ਦਾ ਜਾਅਲੀ ID Card ਅਤੇ ਖਿਡੌਣਾ ਪਿਸਤੌਲ ਬਰਾਮਦ

ਯੈੱਸ ਪੰਜਾਬ
ਜਲੰਧਰ, 28 ਜਨਵਰੀ, 2025

ਧੋਖਾਧੜੀ ਕਰਨ ਵਾਲਿਆਂ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ Jalandhar Rural Police ਨੇ Mehtpur ਪੁਲਿਸ ਸਟੇਸ਼ਨ ਵਲੋਂ ਨਾਕਾ ਆਪ੍ਰੇਸ਼ਨ ਦੌਰਾਨ ਇੱਕ ਜਾਅਲੀ ਪੁਲਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਇੱਕ ਕਾਲੀ ਸਫਾਰੀ ਐਸਯੂਵੀ (ਰਜਿਸਟ੍ਰੇਸ਼ਨ ਨੰਬਰ ਪੀਬੀ-10-ਬੀਐਸ-6706) ਚਲਾ ਰਿਹਾ ਸੀ, ਜਿਸਦੀ ਪਿਛਲੀ ਵਿੰਡਸ਼ੀਲਡ ‘ਤੇ ਪੰਜਾਬੀ ਵਿੱਚ “ਥਾਣੇਦਾਰ” ਲਿਖਿਆ ਹੋਇਆ ਸੀ।

Jalandhar Rural Police ਦੇ ਸੀਨੀਅਰ ਪੁਲਿਸ ਕਪਤਾਨ Harkamalpreet Singh Khakh ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਸਮਾਜ ਵਿਰੋਧੀ ਅਨਸਰਾਂ ਅਤੇ ਧੋਖੇਬਾਜ਼ਾਂ ਨੂੰ ਬੇਨਕਾਬ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਸਫਲਤਾ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ, ਆਈਪੀਐਸ ਅਤੇ ਡੀਐਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਦੇਵ ਸਿੰਘ, ਐਸਐਚਓ ਮਹਿਤਪੁਰ ਦੀ ਪੁਲਿਸ ਟੀਮ ਦੀ ਅਗਵਾਈ ਵਿੱਚ ਪ੍ਰਾਪਤ ਹੋਈ।

ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਅੰਸ਼ ਗਿੱਲ (ਪੁੱਤਰ ਕਰਮ ਚੰਦ, ਵਾਸੀ ਉਗੀ ਪਿੰਡ, ਨਕੋਦਰ) ਨੂੰ ਟੀ-ਪੁਆਇੰਟ ਛੋਟੇ ਬਿੱਲੇ, ਮਹਿਤਪੁਰ ਵਿਖੇ ਨਾਕੇ ਦੌਰਾਨ ਰੋਕਿਆ ਗਿਆ। ਪੁੱਛਗਿੱਛ ਕਰਨ ‘ਤੇ ਉਹ ਆਪਣੀ ਗੱਡੀ ‘ਤੇ “ਥਾਣੇਦਾਰ” ਦੇ ਸਾਈਨ ਬੋਰਡ ਬਾਰੇ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਫਲ ਰਿਹਾ। ਹੋਰ ਜਾਂਚ ਵਿੱਚ ਉਸਦੇ ਕਬਜ਼ੇ ਵਿੱਚ ਇੱਕ ਜਾਅਲੀ ਪੰਜਾਬ ਪੁਲਿਸ ਆਈਡੀ ਕਾਰਡ ਅਤੇ ਇੱਕ ਕਾਲਾ ਰੰਗ ਦਾ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸਨੇ ਪੁਲਿਸ ਭਰਤੀ ਲਈ ਪੇਪਰ ਦਿੱਤਾ ਸੀ ਪਰ ਇਸਨੂੰ ਪਾਸ ਨਹੀਂ ਕਰ ਸਕਿਆ। ਇਹ ਲੋਕਾਂ ਨੂੰ ਦੱਸ ਰਿਹਾ ਸੀ ਕਿ ਉਸਨੇ ਇਸਨੂੰ ਪਾਸ ਕਰ ਲਿਆ ਹੈ ਅਤੇ ਆਪਣੇ ਝੂਠ ਦਾ ਸਮਰਥਨ ਕਰਨ ਲਈ ਜਾਅਲੀ ਆਈਡੀ ਕਾਰਡ ਬਣਾਇਆ ਸੀ। ਉਸਨੇ ਆਪਣੀ ਕਾਰ ‘ਤੇ ਥਾਣੇਦਾਰ ਦਾ ਜਾਅਲੀ ਸਟਿੱਕਰ ਲਗਾਇਆ ਸੀ ਅਤੇ ਟੋਲ ਟੈਕਸ ਤੋਂ ਬਚ ਰਿਹਾ ਸੀ।

ਦੋਸ਼ੀ ਵਿਰੁੱਧ ਐਫਆਈਆਰ ਨੰਬਰ 16 ਮਿਤੀ 27.01.2025 ਨੂੰ ਥਾਣਾ ਮਹਿਤਪੁਰ ਵਿਖੇ ਬੀਐਨਐਸ ਅਤੇ ਮੋਟਰ ਵਹੀਕਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਨਾਲ ਜੁੜੀਆਂ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਐਸਐਸਪੀ ਖੱਖ ਨੇ ਜਨਤਾ ਨੂੰ ਜਿੱਥੇ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਜ਼ਿਲ੍ਹਾ ਕੰਟਰੋਲ ਰੂਮ ਨੂੰ 112 ਹੈਲਪਲਾਈਨ ‘ਤੇ ਜਾਣਕਾਰੀ ਦੇਣ ਲਈ ਕਿਹਾ, ਉੱਥੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਪੁਲਿਸ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੇ ਪ੍ਰਮਾਣ ਪੱਤਰ ਦੀ ਪੁਸ਼ਟੀ ਕਰਨ ਦੀ ਅਪੀਲ ਵੀ ਕੀਤੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ