Tuesday, February 18, 2025
spot_img
spot_img
spot_img
spot_img

Guru Nanak Dev University ਦੇ ਪ੍ਰੋਫੈਸਰ Amit Kauts ਦੀ ਇੰਡੀਅਨ ਜਰਨਲ ਆਫ਼ ਟੀਚਰ ਐਜੂਕੇਸ਼ਨ ਦੇ ਸੰਪਾਦਕ ਵਜੋਂ ਚੋਣ

ਯੈੱਸ ਪੰਜਾਬ
ਅੰਮ੍ਰਿਤਸਰ, 29 ਜਨਵਰੀ, 2025

ਵਾਈਸ ਚਾਂਸਲਰ ਪ੍ਰੋ. Karamjeet Singh ਨੇ Guru Nanak Dev University ਦੇ ਸਿੱਖਿਆ ਵਿਭਾਗ ਦੇ ਪ੍ਰੋਫੈਸਰ Amit Kauts ਨੂੰ ਇੰਡੀਅਨ ਜਰਨਲ ਆਫ਼ ਟੀਚਰ ਐਜੂਕੇਸ਼ਨ (ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ, ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਰਾਸ਼ਟਰੀ ਪੀਅਰ ਰਿਿਵਊਡ ਜਰਨਲ) ਦੇ ਸੰਪਾਦਕ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਫੈਕਲਟੀ ਰੈਗੂਲੇਟਰੀ ਸੰਸਥਾ ਦੀਆਂ ਅਕਾਦਮਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਗੁਣਵੱਤਾ ਵਾਲੀਆਂ ਪਹਿਲਕਦਮੀਆਂ ਵਿੱਚ ਯੋਗਦਾਨ ਪਾ ਰਿਹਾ ਹੈ।

ਇੰਡੀਅਨ ਜਰਨਲ ਆਫ਼ ਟੀਚਰ ਐਜੂਕੇਸ਼ਨ ਇੱਕ ਦੋ-ਸਾਲਾ ਜਰਨਲ ਹੈ ਜੋ ਅਧਿਆਪਕ ਸਿੱਖਿਆ ਵਿੱਚ ਖੋਜਾਂ ਅਤੇ ਨੀਤੀਗਤ ਦ੍ਰਿਸ਼ਟੀਕੋਣਾਂ ਨੂੰ ਸਮਰਪਿਤ ਹੈ, ਜਿਸਨੂੰ ਐਨਸੀਟੀਈ ਦੇ ਮੌਜੂਦਾ ਚੇਅਰਪਰਸਨ ਪ੍ਰੋ. ਪੰਕਜ ਅਰੋੜਾ ਦੁਆਰਾ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਪਹਿਲਾ ਅੰਕ ਮਾਰਚ 2025 ਦੇ ਮਹੀਨੇ ਵਿੱਚ ਪ੍ਰਕਾਸ਼ਿਤ ਹੋਣ ਦੀ ਉਮੀਦ ਹੈ। ਆਈਜੇਟੀਈ ਦੇ ਨਾਲ ਇੱਕ ਹੋਰ ਜਰਨਲ ‘ਅਨਵੇਸ਼ਿਕਾ’ ਨੂੰ ਵੀ ਮੁੜ ਸ਼ੁਰੂ ਕੀਤਾ ਗਿਆ ਹੈ।

ਪ੍ਰੋ. ਕੌਟਸ ਨੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਐਨਸੀਟੀਈ ਕਈ ਪਹਿਲਕਦਮੀਆਂ ਕਰ ਰਿਹਾ ਹੈ ਜਿਨ੍ਹਾਂ ਕਿ ਅਧਿਆਪਕ ਸਿੱਖਿਆ ਦੇ ਵੱਖ-ਵੱਖ ਕੋਰਸਾਂ ਜਿਵੇਂ ਕਿ ਆਈਟੀਈਪੀ ਪ੍ਰੋਗਰਾਮਾਂ, ਬੀਐੱਡ, ਐਮਐਡ ਦੇ ਵੱਖ-ਵੱਖ ਪੱਧਰਾਂ ‘ਤੇ ਮਾਪਦੰਡਾਂ ਅਤੇ ਮਿਆਰਾਂ ਨੂੰ ਸੁਧਾਰਨਾ।

ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਕੋਰਸਾਂ ਲਈ ਨਿਯਮ ਵਿਕਸਤ ਕਰਨ ਲਈ ਮੈਂਬਰ ਵਜੋਂ ਵੱਖ-ਵੱਖ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹੇ ਹਨ। 4 ਸਾਲਾਂ ਦਾ ਅੰਡਰਗ੍ਰੈਜੁਏਟ ਪ੍ਰੋਗਰਾਮ ਪਾਸ ਕਰਨ ਵਾਲੇ ਜਾਂ ਪੋਸਟ ਗ੍ਰੈਜੂਏਟ ਹੋਣ ਵਾਲਿਆਂ ਲਈ ਦਸ ਸਾਲਾਂ ਬਾਅਦ ਇੱਕ ਸਾਲ ਦਾ ਬੀ.ਐੱਡ ਪ੍ਰੋਗਰਾਮ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਦਾ ਐਮ.ਐੱਡ ਕੋਰਸ ਅਤੇ ਦੋ ਸਾਲ ਦਾ ਐਮ.ਐੱਡ ਕੋਰਸ (ਪਾਰਟ ਟਾਈਮ) ਵੀ ਐਨ.ਸੀ.ਟੀ.ਈ. ਦੇ ਵਿਚਾਰ ਅਧੀਨ ਹੈ।

ਪ੍ਰੋਫੈਸਰ ਕੌਟਸ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਿਖਆ ਵਿਭਾਗ ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ ਰਾਸ਼ਟਰੀ ਪੱਧਰ ‘ਤੇ ਪੇਸ਼ ਕਰਨ ਦੇ ਮੌਕੇ ਵਜੋਂ ਲਵੇਗਾ ਅਤੇ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਰਾਸ਼ਟਰੀ ਅਕਾਦਮਿਕ ਸੰਸਥਾਵਾਂ ਨਾਲ ਸਹਿਯੋਗ ਕਰੇਗਾ। ਪ੍ਰੋਫੈਸਰ ਕੌਟਸ ਨੇ ਦੱਸਿਆ ਕਿ ਜੋ ਲੋਕ ਜਰਨਲ ਵਿੱਚ ਯੋਗਦਾਨ ਪਾਉਣ ਵਿੱਚ ਦਿਲਚਸਪੀ ਰੱਖਦੇ ਹਨ, ਉਹ ਆਪਣੀਆਂ ਲਿਖਤਾਂ ਨੂੰ ਇਸਦੇ ਪਹਿਲੇ ਅੰਕ ਲਈ 20 ਫਰਵਰੀ 2025 ਤੱਕ ਈਮੇਲ ੀਜਟੲ੍ਨਚਟੲ-ਿਨਦਿੳ.ੋਰਗ ‘ਤੇ ਸਾਂਝਾ ਕਰ ਸਕਦੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ