Tuesday, February 18, 2025
spot_img
spot_img
spot_img
spot_img

Dr. Ambedkar ਦੇ ਬੁੱਤ ਦੀ ਬੇਅਦਬੀ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ, BJP ਨੇ Governor ਤੋਂ ਕੀਤੀ ਮੰਗ

ਯੈੱਸ ਪੰਜਾਬ
ਚੰਡੀਗੜ੍ਹ, 29 ਜਨਵਰੀ, 2025

ਭਾਰਤੀ ਜਨਤਾ ਪਾਰਟੀ (BJP) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਹੈਰੀਟੇਜ ਸਟਰੀਟ ‘ਤੇ ਸਥਿਤ Dr. Bhimrao Ambedkar ਦੇ ਬੁੱਤ ਦੀ ਬੇਅਦਬੀ ਅਤੇ ਸੰਵਿਧਾਨ ਪੱਥਰ ਦੀ ਮੂਰਤੀ ਨੂੰ ਸਾੜਨ ਦੀ ਕੋਸ਼ਿਸ਼ ਦੀ ਇੱਕ ਨਿਰਪੱਖ ਏਜੰਸੀ ਵੱਲੋਂ ਜਾਂਚ ਦੀ ਮੰਗ ਕਰਦੇ ਹੋਏ ਅੱਜ Punjab ਦੇ ਸੀਨੀਅਰ ਭਾਜਪਾ ਆਗੂਆਂ ਦੇ ਵਫ਼ਦ ਨੇ Chandigarh ਵਿੱਚ Punjab ਦੇ ਰਾਜਪਾਲ Gulab Chand Kataria ਨਾਲ ਮੁਲਾਕਾਤ ਕੀਤੀ।

BJP ਆਗੂਆਂ ਨੇ ਰਾਜਪਾਲ ਨੂੰ ਦੱਸਿਆ ਕਿ ਇਹ ਘਟਨਾ Punjab ਵਿੱਚ ਆਸੰਤੋਸ਼ ਦਾ ਭਾਵਨਾ ਫੈਲਾਉਣ ਅਤੇ ਫਿਰਕੂ ਸਦਭਾਵਨਾ ਨੂੰ ਖਰਾਬ ਕਰਨ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਲਈ ਇਸ ਸ਼ਰਮਨਾਕ ਕਾਰੇ ਦੇ ਪਿੱਛੇ ਅਸਲ ਮਨੋਰਥਾਂ ਅਤੇ ਮਾਸਟਰਮਾਈਂਡਾਂ ਦਾ ਪਰਦਾਫਾਸ਼ ਕਰਨਾ ਅਤੇ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੇ ਰਾਜਨੀਤਿਕ ਉਦੇਸ਼ਾਂ ਨਾਲ ਇਹ ਕਾਰਾ ਕੀਤਾ ਹੈ।

ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕਰ ਰਹੇ ਹਨ ਜੋ ਪੰਜਾਬ ਸਰਕਾਰ ਦੇ ਅਧੀਨ ਨਹੀਂ ਆਉਦੀਂ ਕਿਉਂਕਿ ਇਹ ਘਟਨਾ ਪੁਲਿਸ ਸਟੇਸ਼ਨ ਤੋਂ ਸਿਰਫ਼ 100 ਮੀਟਰ ਦੀ ਦੂਰੀ ‘ਤੇ ਵਾਪਰੀ ਸੀ। ਇਸ ਗੱਲ ਦਾ ਪੱਕਾ ਸ਼ੱਕ ਹੈ ਕਿ ਇਹ ਨਿੰਦਣਯੋਗ ਘਟਨਾ ਸਰਕਾਰੀ ਮਸ਼ੀਨਰੀ ਅਤੇ ਪੰਜਾਬ ਦੀ ਸੱਤਾਧਾਰੀ ‘ਆਪ’ ਸਰਕਾਰ ਦੀ ਮਿਲੀਭੁਗਤ ਨਾਲ ਵਾਪਰੀ ਹੋ ਸਕਦੀ ਹੈ।

ਵਫ਼ਦ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਬੀ.ਜੇ.ਪੀ. ਪੰਜਾਬ ਤੋਂ ਕੋਰ ਗਰੁੱਪ ਮੈਂਬਰ ਕੇਵਲ ਢਿੱਲੋਂ, ਜਨਰਲ ਸਕੱਤਰ ਅਨਿਲ ਸਰੀਨ, ਮੀਤ ਪ੍ਰਧਾਨ ਫਤਿਹ ਜੰਗ ਬਾਜਵਾ, ਮੋਹਿੰਦਰ ਕੌਰ ਜੋਸ਼, ਸਕੱਤਰ ਰੇਣੂ ਕਸ਼ਯਪ, ਐਸ.ਸੀ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਮਹਿਰਾਜ ਅਤੇ ਹਰਦੀਪ ਸਿੰਘ ਗਿੱਲ, ਬੁਲਾਰੇ ਐਸ.ਐਸ. ਚੰਨੀ, ਸੂਬਾ ਕਨਵੀਨਰ ਲੀਗਲ ਸੈੱਲ ਐਨ.ਕੇ. ਵਰਮਾ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਮੌਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ