ਯੈੱਸ ਪੰਜਾਬ
ਚੰਡੀਗੜ੍ਹ, 28 ਜਨਵਰੀ, 2025
Bharatiya Janata Party ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਤੋਂ ਬਾਅਦ, ਹੁਣ ਹਰ ਸੂਬਾ ਇਕਾਈ ਸੰਗਠਨ ਉਤਸਵ ਤਹਿਤ ਆਪਣੇ-ਆਪਣੇ ਰਾਜਾਂ ਵਿੱਚ ਬੂਥ ਪ੍ਰਧਾਨ, ਸਰਕਲ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਯਤਨਸ਼ੀਲ ਹੈ। ਇਸ ਸਬੰਧ ਵਿੱਚ, Punjab ਭਾਜਪਾ 27 ਫਰਵਰੀ ਤੱਕ Punjab ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਪੂਰੀ ਕਰ ਲਵੇਗੀ, ਇਹ ਜਾਣਕਾਰੀ Punjab ਭਾਜਪਾ ਦੇ ਸੂਬਾ ਚੋਣ ਅਧਿਕਾਰੀ ਅਤੇ ਸਾਬਕਾ ਡਿਪਟੀ ਸਪੀਕਰ Dinesh Singh Babbu ਨੇ ਦਿੱਤੀ।
Babbu ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ 14 ਤੋਂ 18 ਫਰਵਰੀ ਤੱਕ 24400 ਬੂਥ ਕਮੇਟੀਆਂ ਦੇ ਪ੍ਰਧਾਨਾਂ ਦੀਆਂ ਚੋਣਾਂ ਹੋਣਗੀਆਂ । 19 ਤੋਂ 21 ਫਰਵਰੀ ਤੱਕ 544 ਸਰਕਲ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ । ਅੰਤ ਚ 25 ਤੋਂ 27 ਫਰਵਰੀ ਤੱਕ ਸਾਰੇ 35 ਸੰਗਠਨਾਤਮਕ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਇਹ ਯਕੀਨੀ ਬਣਾਉਣ ਲਈ ਕਿ ਸੰਗਠਨਾਤਮਕ ਚੋਣਾਂ ਪਾਰਟੀ ਸੰਵਿਧਾਨ ਅਧੀਨ ਨਿਰਧਾਰਤ ਪ੍ਰਕਿਰਿਆ ਅਨੁਸਾਰ ਕਰਵਾਈਆਂ ਜਾਣ, ਪਾਰਟੀ 5 ਤੋਂ 7 ਫਰਵਰੀ ਤੱਕ ਹਰੇਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਵਰਕਸ਼ਾਪ ਦਾ ਆਯੋਜਨ ਕਰੇਗੀ ਜਿਸ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਸਹਿ-ਚੋਣ ਅਧਿਕਾਰੀ ਦੇ ਨਾਲ-ਨਾਲ ਸਰਕਲਾਂ ਦੇ ਚੋਣ ਅਧਿਕਾਰੀਆਂ ਭਾਗ ਲੈਣਗੇ।
ਇਸੇ ਤਰ੍ਹਾਂ, 9 ਤੋਂ 13 ਫਰਵਰੀ ਤੱਕ ਹਰੇਕ ਸਰਕਲ ਯੂਨਿਟ ਲਈ ਸਰਕਲ ਵਰਕਸ਼ਾਪਾਂ ਦਾ ਆਯੋਜਨ ਕਰਕੇ ਚੋਣ ਪ੍ਰਕਿਰਿਆ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ । ਇਨਾਂ ਸਰਕਲ ਵਰਕਸ਼ਾਪਾਂ ਚ ਉਸ ਸਰਕਲ ਦੇ ਤਹਿਤ, ਬੂਥ ਕਮੇਟੀਆਂ ਦੇ ਮੁਖੀ, ਸ਼ਕਤੀ ਕੇਂਦਰਾਂ ਦੇ ਇੰਚਾਰਜ ਅਤੇ ਹੋਰ ਸੱਦੇ ਗਏ ਵਰਕਰ ਹਿੱਸਾ ਲੈਣਗੇ।
ਇਹ ਜ਼ਿਕਰਯੋਗ ਹੈ ਕਿ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਸੂਬਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਭਾਜਪਾ ਦੇ ਕੌਮੀ ਸਕੱਤਰ, ਪੰਜਾਬ ਸਹਿ-ਇੰਚਾਰਜ ਅਤੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ; ਰਾਸ਼ਟਰੀ ਕਾਰਜਕਾਰਨੀ ਮੈਂਬਰ, ਹਿਮਾਚਲ ਭਾਜਪਾ ਦੇ ਸਹਿ-ਇੰਚਾਰਜ ਸੰਜੇ ਟੰਡਨ, ਸੂਬਾ ਜਨਰਲ ਸਕੱਤਰ ਸੰਗਠਨ ਮੰਤ੍ਰੀ ਸ਼੍ਰੀਨਿਵਾਸੂਲੂ ਨੇ ਵਿਸ਼ੇਸ਼ ਮਾਰਗਦਰਸ਼ਨ ਪ੍ਰਦਾਨ ਕੀਤਾ।
ਸੂਬਾ ਚੋਣ ਅਧਿਕਾਰੀ ਦਿਨੇਸ਼ ਸਿੰਘ ਬੱਬੂ ਦੇ ਨਾਲ, ਸੂਬਾ ਸਹਿ-ਚੋਣ ਅਧਿਕਾਰੀ ਸਰਦਾਰ ਮਨਜੀਤ ਸਿੰਘ ਰਾਏ ਅਤੇ ਮੋਹਨ ਲਾਲ ਸੇਠੀ ਅਤੇ ਸੂਬਾ ਐਕਟਿਵ ਮੈਂਬਰਸ਼ਿਪ ਇੰਚਾਰਜ ਸੋਮ ਪ੍ਰਕਾਸ਼ ਨੇ ਵੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ । ਇਸ ਵਰਕਸ਼ਾਪ ਵਿੱਚ, ਸੂਬਾ ਅਤੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਅਤੇ ਸਹਿ-ਚੋਣ ਅਧਿਕਾਰੀਆਂ ਦੇ ਨਾਲ, ਸੂਬਾ ਕੋਰ ਕਮੇਟੀ ਦੇ ਮੈਂਬਰ, ਸੂਬਾ ਔਹਦੇਦਾਰ ਅਤੇ ਜ਼ਿਲ੍ਹਾ ਇੰਚਾਰਜ ਅਤੇ ਸਹਿ-ਇੰਚਾਰਜਾਂ ਨੇ ਵੀ ਹਿੱਸਾ ਲਿਆ।