ਚੱਲਿਆ ਕਦੋਂ ਸੀ ਰਾਜ ਤੇ ਕਿਉਂ ਬਣਿਆ,
ਨਹੀਂ ਕੋਈ ਸੋਚਣ ਦੀ ਸੋਚਦਾ ਲੋੜ ਬੇਲੀ।
ਜੰਗਲਾਂ ਵਿੱਚੋਂ ਸਨ ਬਸਤੀਆਂ ਤੱਕ ਪਹੁੰਚੇ,
ਧਰਤੀਆਂ ਮੱਲਣ ਦੀ ਨਹੀਂ ਸੀ ਥੋੜ੍ਹ ਬੇਲੀ।
ਮਾਰਦੀ ਕੁਦਰਤ ਤੇ ਬੰਦਾ ਬਚਾਅ ਕਰਦਾ,
ਏਕਤਾ ਅੰਦਰ ਸੀ ਔਕੜ ਦਾ ਤੋੜ ਬੇਲੀ।
ਜਦ ਸੀ ਚੌਧਰ ਦਾ ਸਿਰੀਂ ਫਤੂਰ ਚੜ੍ਹਿਆ,
ਆਇਆ ਓਦੋਂ ਸੀ ਸੋਚ ਵਿੱਚ ਮੋੜ ਬੇਲੀ।
ਜਿਹੜਾ ਗੱਦੀ ਦੇ ਉੱਤੇ ਸੀ ਆਣ ਬਹਿੰਦਾ,
ਰਹਿੰਦੀ ਟੱਬਰ ਲਈ ਕੋਈ ਨਾ ਟੋਟ ਬੇਲੀ।
ਇਹੋ ਗੱਲ ਜਦ ਸਮਝ ਲਈ ਬਾਕੀਆਂ ਨੇ,
ਆਇਆ ਨੀਤ ਦੇ ਵਿੱਚ ਫਿਰ ਖੋਟ ਬੇਲੀ।
-ਤੀਸ ਮਾਰ ਖਾਂ
29 ਜਨਵਰੀ, 2025