ਕੀਤੀ ਪਰਖ ਦਵਾਈਆਂ ਦੀ ਜਦੋਂ ਮਿੱਤਰ,
ਬਾਹਲੇ ਹੋ ਗਏ ਨਮੂਨੇ ਬੱਸ ਫੇਲ੍ਹ ਮਿੱਤਰ।
ਕਰਿਆ ਕਾਰਜ ਈਮਾਨ ਨਾਲ ਨਹੀਂ ਜਾਂਦਾ,
ਦਵਾਈ ਬਣਾਉਣਾ ਨੇ ਮੰਨਦੇ ਖੇਲ ਮਿੱਤਰ।
ਬਾਹਲਾ ਦਾਬਾ ਸਰਕਾਰ ਦਾ ਇਹੋ ਰਹਿੰਦਾ,
ਜਿਹੜਾ ਫਸ ਗਿਆ ਹੋਣੀ ਹੈ ਜੇਲ੍ਹ ਮਿੱਤਰ।
ਆਈ ਨੌਬਤ ਤਾਂ ਮਾਲਕ ਹਨ ਨਿਕਲ ਜਾਂਦੇ,
ਕਾਰਿੰਦਾ ਦਿੰਦੇ ਕੋਈ ਜੇਲ੍ਹ ਨੂੰ ਠੇਲ੍ਹ ਮਿੱਤਰ।
ਬਦਨਾਮੀ ਪੂਰੇ ਸੰਸਾਰ ਵਿੱਚ ਬਹੁਤ ਰਹਿੰਦੀ,
ਦਵਾਈ ਭਾਰਤ ਦੀ ਹੋਵੇ ਨਹੀਂ ਠੀਕ ਮਿੱਤਰ।
ਬਣਦਾ ਏ ਕੇਸ ਤਾਂ ਖੱਪ ਜਿਹੀ ਬਹੁਤ ਪੈਂਦੀ,
ਲੱਗਦਾ ਮੁਸ਼ਕਲ ਆ ਅੰਤ ਦੇ ਤੀਕ ਮਿੱਤਰ।
-ਤੀਸ ਮਾਰ ਖਾਂ
26 ਜਨਵਰੀ, 2025