Tuesday, February 18, 2025
spot_img
spot_img
spot_img
spot_img

ਪ੍ਰਵਾਸੀ ਸਾਹਿੱਤ ਅਧਿਐਨ ਕੇਂਦਰ GGN Khalsa College, Ludhiana ਵੱਲੋਂ ਪਰਵਾਸ ਦਾ ਸੱਜਰਾ ਅੰਕ ਲੋਕ ਅਰਪਨ

ਯੈੱਸ ਪੰਜਾਬ
ਲੁਧਿਆਣਾ, 28 ਜਨਵਰੀ, 2025

ਪਰਵਾਸੀ ਸਾਹਿਤ ਅਧਿਐਨ ਕੇਂਦਰ, Gujranwala Guru Nanak Khalsa College, Ludhiana ਵੱਲੋਂ ਤ੍ਰੈ-ਮਾਸਿਕ ਪੱਤ੍ਰਿਕਾ ਪਰਵਾਸ ਦਾ 42ਵਾਂ ਜਨਵਰੀ-ਮਾਰਚ 2025 ਅੰਕ ਡਾ. ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਯੂਨੀਵਰਸਿਟੀ, ਕਾਲਿਜ ਦੇ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ,ਹਰਦੀਪ ਸਿੰਘ ਮੈਂਬਰ, ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ,ਮੋਹਨ ਗਿੱਲ ਸਰੀ (ਕੈਨੇਡਾ), ਸਾਧੂ ਸਿੰਘ ਝੱਜ (ਅਮਰੀਕਾ), ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਵੱਲੋਂ ਲੋਕ ਅਰਪਨ ਕੀਤਾ ਗਿਆ।

ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੇ ਦੱਸਿਆ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੁਨਰ ਪ੍ਰਕਾਸ਼ਿਤ ਇਸ ਪੱਤ੍ਰਿਕਾ ਦਾ 42ਵਾਂ ਅੰਕ ਪਾਠਕਾਂ ਸਨਮੁੱਖ ਪੇਸ਼ ਕਰਦਿਆਂ ਉਨ੍ਹਾਂ ਨੂੰ ਅਥਾਹ ਖੁਸ਼ੀ ਹੈ। ਉਨ੍ਹਾਂ ਨੇ ਅਜੋਕੇ ਸਮੇਂ ਪਰਵਾਸੀ ਪੰਜਾਬੀ ਸਾਹਿਤ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵੀ ਚਰਚਾ ਕੀਤੀ।

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਅਜੋਕੇ ਸਮੇਂ ਲੇਖਕਾਂ ਅੰਦਰ ਜਲਦ ਤੋਂ ਜਲਦ ਪੁਸਤਕ ਪ੍ਰਕਾਸ਼ਿਤ ਕਰਵਾਉਣ ਦੀ ਸੋਸ਼ਲ ਮੀਡੀਆ ਤੇ ਵਾਹ-ਵਾਹ ਖੱਟਣ ਦੀ ਪ੍ਰਵਿਰਤੀ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਪਾਠਕਾਂ ਦਾ ਪੁਸਤਕ ਸਭਿਆਚਾਰ ਤੋਂ ਦੂਰ ਹੋਣ ਦਾ ਇਹ ਵੀ ਇਕ ਕਾਰਨ ਹੈ ਕਿ ਲੇਖਕ ਕਿਸੇ ਵਿਧਾ ਵਿਚ ਪ੍ਰਪੱਕਤਾ ਗ੍ਰਹਿਣ ਕੀਤੇ ਬਿਨਾਂ ਪੁਸਤਕ ਛਪਵਾਉਣ ਨੂੰ ਤਰਜ਼ੀਹ ਦੇ ਰਿਹਾ ਹੈ।

ਪ੍ਰੋ. ਸ਼ਰਨਜੀਤ ਕੌਰ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਪਰਵਾਸ ਦੇ 42ਵੇਂ ਅੰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਪਿੰਦਰ ਸੱਗੂ ਇੰਗਲੈਂਡ ਨੂੰ ਇਸ ਅੰਕ ਵਿਚ ਵਿਸ਼ੇਸ਼ ਲੇਖਕ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਸ਼ਰਧਾਂਜਲੀ ਦੇਣ ਹਿੱਤ ਬਰਜਿੰਦਰ ਕੌਰ ਢਿੱਲੋਂ ਦੀ ਸਾਹਿਤਕ ਦੇਣ ਸੰਬੰਧੀ ਡਾ. ਸ. ਪ. ਸਿੰਘ ਤੇ ਮੋਹਨ ਗਿੱਲ ਸਰੀ ਦੇ ਲੇਖ ਸ਼ਾਮਿਲ ਕੀਤੇ ਗਏ ਹਨ।

ਬਲਬੀਰ ਕੌਰ ਸੰਘੇੜਾ ਦੀ ਕਹਾਣੀ ‘ਟਾਇਮ ਹੈਜ਼ ਚੇਂਜ਼ਡ’ ਅਤੇ ਨਕਸ਼ਦੀਪ ਪੰਜਕੋਹਾ(ਅਮਰੀਕਾ), ਭੁਪਿੰਦਰ ਦੁਲੇ(ਕੈਨੇਡਾ), ਰਾਣੀ ਨਗਿੰਦਰ(ਅਮਰੀਕਾ), ਡਾ. ਅਮਰ ਜਿਉਤੀ (ਯੂ.ਕੇ.), ਡਾ. ਲਖਵਿੰਦਰ ਸਿੰਘ ਗਿੱਲ(ਕੈਨੇਡਾ), ਰੂਪ ਸਿੱਧੂ(ਯੂ.ਏ.ਈ.), ਜੱਗੀ ਜਗਵੰਤ ਕੌਰ(ਕੈਨੇਡਾ) ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਮੋਹਨ ਗਿੱਲ ਕੈਨੇਡਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੈਨੇਡਾ ਵਿਚ ਪਰਵਾਸੀ ਪੰਜਾਬੀ ਸਾਹਿਤ ਦੀ ਸਥਿਤੀ ਅਤੇ ਸੰਭਾਵਨਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਆਪਣੀ ਨਵ ਪ੍ਰਕਾਸ਼ਿਤ ਹੋਣ ਵਾਲੀ ਦੋਹਿਆਂ ਦੀ ਪੁਸਤਕ ‘ਇਕ ਹੰਝੂ ਦਾ ਭਾਰ’ ਵਿੱਚੋਂ ਕੁਝ ਦੋਹੇ ਵੀ ਪਾਠਕਾਂ ਨਾਲ ਸਾਂਝੇ ਕੀਤੇ।

ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਹ ਪਿਛਲੇ 50 ਵਰ੍ਹਿਆਂ ਤੋਂ ਕੈਨੇਡਾ ਵਾਸੀ ਹਨ ਪਰ ਇਹ ਉਨ੍ਹਾਂ ਦੀ ਮਾਤ ਭੂਮੀ ਦੀ ਖਿੱਚ ਹੈ ਜਿਹੜੀ ਉਨ੍ਹਾਂ ਨੂੰ ਵਾਰ-ਵਾਰ ਪੰਜਾਬ ਆਉਣ ਲਈ ਮਜਬੂਰ ਕਰਦੀ ਹੈ। ਲੇਖਕ ਸਾਧੂ ਸਿੰਘ ਝੱਜ ਨੇ ਦੱਸਿਆ ਕਿ ਪੰਜਾਬ ਰਹਿੰਦਿਆਂ ਉਹ ਅਧਿਆਪਕ ਵਜੋਂ ਕਾਰਜਸ਼ੀਲ ਸਨ ਅਤੇ ਸਟੇਟ ਬੈਂਕ ਆਫ਼ ਇੰਡੀਆ ਵਿਚ ਵੀ ਉਨ੍ਹਾਂ ਨੇ ਲਮਾਂ ਸਮਾਂ ਸੇਵਾਵਾਂ ਨਿਭਾਈਆਂ।

ਅਮਰੀਕਾ ਜਾ ਕੇ ਉਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਪ੍ਰੇਰਨਾ ਨਾਲ ਸਾਹਿਤ ਸਿਰਜਣਾ ਵਲ ਰੁਚਿਤ ਹੋਏ ਤੇ ਉਨ੍ਹਾਂ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ ‘ਸੁਣ ਪੰਜਾਬ ਸਿਆਂ’ ਤੇ ‘ਸੱਚ ਛੁੱਪਦਾ ਨਹੀਂ’ ਪ੍ਰਕਾਸ਼ਿਤ ਹੋ ਚੁੱਕੇ ਹਨ।

ਇਸ ਮੌਕੇ ਪ੍ਰਸਿੱਧ ਸ਼ਾਇਰ ਤੈ੍ਲੋਚਨ ਲੋਚੀ ਨੇ ਆਪਣੀ ਇੱਕ ਖੂਬਸੂਰਤ ਗ਼ਜ਼ਲ ਨਾਲ ਹਾਜ਼ਰੀ ਲਵਾਈ।ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਅਗਲੇ ਅੰਕ ਦੇ ਵਿਸ਼ੇਸ਼ ਲੇਖਕ ਹਰਜਿੰਦਰ ਕੰਗ ਅਮਰੀਕਾ ਤੋਂ ਹੋਣਗੇ।

ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਸ. ਹਰਦੀਪ ਸਿੰਘ ਮੈਂਬਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਪ੍ਰੋ. ਮਨਜੀਤ ਸਿੰਘ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਡਾ. ਗੁਰਇਕਬਾਲ ਸਿੰਘ, ਸ਼ਾਇਰ ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ,

ਮਨਦੀਪ ਕੌਰ ਭੰਮਰਾ, ਐਡਵੋਕੇਟ ਹਰਜੀਤ ਕੌਰ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲੋਹਤਰਾ, ਡਾ. ਦਲੀਪ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ , ਡਾ. ਮਨਦੀਪ ਕੌਰ ਰੰਧਾਵਾ, ਪ੍ਰੋ. ਮਨਜੀਤ ਸਿੰਘ, ਡਾ. ਅਰਵਿੰਦਰ ਕੌਰ, ਡਾ. ਗੀਤਾ ਜਲਾਨ, ਡਾ. ਮਨਦੀਪ ਕੌਰ ਤੇ ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੀਤਾ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ