ਯੈੱਸ ਪੰਜਾਬ
ਚੰਡੀਗੜ੍ਹ, 30 ਜਨਵਰੀ, 2025
Punjab Government ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ Northern India Canal & Drainage Act 1873 (8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਸਰਹੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਵਾਉਣ ਲਈ ਮਿਤੀ 01-02-2025 ਤੋਂ 28-02-2025 ਤੱਕ (ਦੋਵੇਂ ਦਿਨ ਸ਼ਾਮਲ) 28 ਦਿਨਾਂ ਦੀ ਬੰਦੀ ਹੋਵੇਗੀ।
ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।