ਹਰ ਕੋਈ ਲੋਚਦਾ ਆਪਣੀ ਗੱਲ ਕਹਿਣੀ,
ਸੁਣਨੀ ਦੂਜੇ ਦੀ ਜਾਣੇ ਨਹੀਂ ਕੋਈ ਬੇਲੀ।
ਇਹ ਵੀ ਸੋਚਦਾ ਕਹਿੰਦੇ ਹਨ ਝੂਠ ਸਾਰੇ,
ਅਸਲੀ ਸੱਚ, ਜੋ ਕਿਹਾ ਮੈਂ, ਸੋਈ ਬੇਲੀ।
ਧੱਕੜਸ਼ਾਹੀ ਨਾਲ ਆਪਣੀ ਗੱਲ ਕਹਿਣੀ,
ਲਾਹੀ ਸ਼ਰਮ ਦੀ ਜਿਵੇਂ ਬੱਸ ਲੋਈ ਬੇਲੀ।
ਕਰਦੇ ਦੂਜੇ ਦੀ ਬੇ`ਜ਼ਤੀ ਝਿਜਕਦੇ ਨਹੀ,
ਆਪਣੀ ਹੋਵੇ ਤਾਂ ਜਾਣ ਫਿਰ ਰੋਈ ਬੇਲੀ।
ਚਰਚੇ ਕਰਨ ਈਮਾਨ ਦੇ ਸੁਬਹਾ-ਸ਼ਾਮੀਂ,
ਮਿਲਦਾ ਮੌਕਾ ਤਾਂ ਲਾਉਣਗੇ ਦਾਅ ਬੇਲੀ।
ਕੀਮਤ ਈਮਾਨ ਤੇ ਸੱਚ ਦੀ ਖਤਮ ਜਾਪੇ,
ਬੇਈਮਾਨੀ ਦਾ ਚੜ੍ਹਦਾ ਜਾਏ ਭਾਅ ਬੇਲੀ।
-ਤੀਸ ਮਾਰ ਖਾਂ
19 ਫ਼ਰਵਰੀ, 2025