ਯੈੱਸ ਪੰਜਾਬ
ਹੁਸ਼ਿਆਰਪੁਰ, 30 ਜਨਵਰੀ, 2025
ਨਗਰ ਨਿਗਮ ਦੇ Mayor Surinder Kumar ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਵਲੋਂ ਨਗਰ ਨਿਗਮ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ ਕਿ Presidency Hotel ਤੋਂ Roshan Ground ਤੱਕ ਦੀ ਸੜਕ, ਜਿਸ ਨੂੰ ਚੌੜਾ ਤੇ ਸੁੰਦਰ ਬਣਾਇਆ ਜਾ ਰਿਹਾ ਹੈ ਉਥੇ ਕੁਝ ਲੋਕਾਂ ਵਲੋਂ ਬਿਨ੍ਹਾਂ ਮਨਜੂਰੀ ਰੇਹੜੀਆਂ ਅਤੇ ਠੇਲੇ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਇਸ ਸੜਕ ’ਤੇ ਸਥਾਈ ਖੋਖੇ ਵੀ ਰੱਖ ਗਏ ਹਨ ਜਿਸ ਕਾਰਨ ਅਣਚਾਹੇ ਟ੍ਰੈਫਿਕ ਜਾਮ ਲੱਗ ਰਹੇ ਹਨ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Mayor ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੀ Presidency Hotel ਤੋਂ ਰੌਸ਼ਨ ਗਰਾਊਂਡ ਅਤੇ ਰੌਸ਼ਨ ਗਰਾਊਂਡ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਫੂਡ ਸਟਰੀਟ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਲਈ ਨਗਰ ਨਿਗਮ ਵੱਲੋਂ ਸਮੂਹ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀਆ ਰੇਹੜੀਆਂ ਅਤੇ ਠੇਲਿਆਂ ਨੂੰ ਖੁਦ ਹੀ ਹਟਾ ਲੈਣ ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਦੀ ਨਿਰਵਿਘਨ ਸਹੂਲਤ ਮਿਲ ਸਕੇ।
ਨਗਰ ਨਿਗਮ ਹੁਸ਼ਿਆਰਪੁਰ ਨੇ ਇਸ ਸੜਕ ’ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਟੀਮ ਬਣਾਈ ਹੈ। ਜੇਕਰ ਨਜਾਇਜ਼ ਕਬਜ਼ਾ ਕਰਨ ਵਾਲੇ ਆਪਣਾ ਸਮਾਨ ਖੁਦ ਨਹੀਂ ਹਟਾਉਂਦੇ ਤਾਂ ਨਗਰ ਨਿਗਮ ਵਲੋਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਮਾਲੀ ਨੁਕਸਾਨ ਲਈ ਸਬੰਧਤ ਵਿਅਕਤੀ ਜ਼ਿੰਮੇਵਾਰ ਹੋਵੇਗਾ।