ਯੈੱਸ ਪੰਜਾਬ
ਲੁਧਿਆਣਾ, 30 ਜਨਵਰੀ, 2025
ਉੱਘੇ ਪਸਾਰ ਮਾਹਿਰ ਅਤੇ ਪਸਾਰ ਸਿੱਖਿਆ ਵਿਭਾਗ ਦੇ ਸਾਬਕਾ ਮੁਖੀ Dr Kuldeep Singh ਅੱਜ PAU ਦੇ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਨਿਯੁਕਤ ਹੋਏ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਹ ਨਿਯੁਕਤੀ PAU ਦੇ ਲੋਕ ਸੰਪਰਕ ਨੂੰ ਮਜ਼ਬੂਤ ਕਰਨ ਦੇ ਆਸ਼ੇ ਨਾਲ ਕੀਤੀ ਹੈ। Dr Kuldeep Singh ਕੋਲ PAU ਵੱਲੋਂ ਖੋਜੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਮਸ਼ੀਨਰੀ ਤਕਨਾਲੋਜੀਆਂ ਨੂੰ ਕਿਸਾਨਾਂ ਤਕ ਪਸਾਰਨ ਦਾ ਲੰਮਾ ਤਜਰਬਾ ਹੈ। ਉਹ ਪਿਛਲੇ 32 ਸਾਲਾਂ ਤੋਂ ਪੀ ਏ ਯੂ ਦੇ ਪਸਾਰ ਕਰਮੀ ਵਜੋਂ ਕਾਰਜਸ਼ੀਲ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ, Jalandhar ਨੂੰ ਆਧੁਨਿਕ ਤਕਨਾਲੋਜੀ ਪਾਰਕ, ਸੰਯੁਕਤ ਖੇਤੀ ਪ੍ਰਣਾਲੀ ਮਾਡਲ ਅਤੇ ਕਿਸਾਨ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਦਰਸ਼ਨੀ ਯੂਨਿਟਾਂ ਦੇ ਨਾਲ ਭਰਪੂਰ ਸੰਸਥਾ ਵਜੋਂ ਵਿਕਸਤ ਕਰਨ ਵਿੱਚ ਡਾ ਕੁਲਦੀਪ ਸਿੰਘ ਨੇ ਮੋਹਰੀ ਭੂਮਿਕਾ ਅਦਾ ਕੀਤੀ।
ਇਕ ਅਕਾਦਮਿਕ ਕਰਮੀ ਵਜੋਂ ਉਨ੍ਹਾਂ ਨੇ 37 ਖੋਜ ਪੱਤਰ, 3 ਕਿਤਾਬਾਂ, 24 ਅਧਿਆਏ ਅਤੇ 31 ਪ੍ਰਸਿੱਧ ਲੇਖ ਪ੍ਰਕਾਸ਼ਿਤ ਕੀਤੇ ਹਨ। ਨਾਲ ਹੀ ਉਹ 6 ਖੋਜ ਅਤੇ ਪ੍ਰੋਜੈਕਟਾਂ ਦਾ ਹਿੱਸਾ ਰਹੇ।
ਉਨ੍ਹਾਂ ਦੇ ਯੋਗਦਾਨ ਲਈ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਫਾਰ ਐਡਵਾਂਸਮੈਂਟ ਆਫ ਐਗਰੀਕਲਚਰਲ ਸਾਇੰਸਜ਼ ਨੇ ਉਨ੍ਹਾਂ ਨੂੰ ਸਾਲ 2016-17 ਵਿੱਚ ਡਾ ਜੀ ਐੱਸ ਖੁਸ਼ ਟੀਮ ਪੁਰਸਕਾਰ ਪ੍ਰਦਾਨ ਕੀਤਾ ਗਿਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਉਨ੍ਹਾਂ ਨੂੰ ਨਾਨਾਜੀ ਦੇਸ਼ਮੁਖ ਆਈ ਸੀ ਏ ਆਰ ਟੀਮ ਅਵਾਰਡ (2019) ਨਾਲ ਵੀ ਸਨਮਾਨਿਤ ਕੀਤਾ। ਨਾਲ ਹੀ ਪੀਏਯੂ ਨੇ ਉਨ੍ਹਾਂ ਨੂੰ ਡਾ ਸਤਵੰਤ ਕੌਰ ਮੈਮੋਰੀਅਲ ਬੈਸਟ ਐਕਸਟੈਂਸ਼ਨ ਵਰਕਰ ਐਵਾਰਡ 2015 ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪਸਾਰ ਸਿੱਖਿਆ ਦੀਆਂ ਅਨੇਕ ਸੁਸਾਇਟੀਆਂ ਨੇ ਉਨਾਂ ਨੂੰ ਸਨਮਾਨਿਤ ਕੀਤਾ।
ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਕੇ ਵੀ ਕੇ ਮੋਗਾ ਦੇ ਸਹਿਯੋਗੀ ਨਿਰਦੇਸ਼ਕ ਡਾ ਅਮਨਦੀਪ ਸਿੰਘ ਬਰਾੜ, ਡਾ ਅਨਿਲ ਸ਼ਰਮਾ, ਡਾ ਦੇਵਿੰਦਰ ਤਿਵਾੜੀ ਅਤੇ ਪੀ ਏ ਯੂ ਦੇ ਹੋਰ ਅਨੇਕ ਮਾਹਿਰਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਆਸ ਹੈ ਉਨ੍ਹਾਂ ਦੀ ਨਿਗਰਾਨੀ ਹੇਠ ਪੀ ਏ ਯੂ ਦਾ ਲੋਕ ਸੰਪਰਕ ਕਿਸਾਨਾਂ ਅਤੇ ਆਮ ਲੋਕਾਂ ਨਾਲ ਹੋਰ ਗੂੜ੍ਹਾ ਅਤੇ ਮਜ਼ਬੂਤ ਹੋਏਗਾ।