ਟਰੰਪ ਸਖਤੀਆਂ ਲਈ ਬੰਨ੍ਹੀ ਲੜੀ ਜਾਂਦਾ,
ਚੁਣ-ਚੁਣ ਰਿਹਾ ਈ ਫੁੰਡ ਸ਼ਿਕਾਰ ਬੇਲੀ।
ਜੀਹਦੇ ਉੱਪਰ ਪਾਬੰਦੀ ਦਾ ਹੁਕਮ ਦਿੰਦਾ,
ਕਰੇ ਉਹ ਕਦੇ ਨਾ ਪੁਨਰ-ਵਿਚਾਰ ਬੇਲੀ।
ਨਿਮਾਣੇ ਦੇਸ਼ ਨੂੰ ਧਮਕੀ ਨਹੀਂ ਦੇਣ ਔਖੀ,
ਉਹ ਹੈ ਤਕੜਿਆਂ`ਤੇ ਕਰਦਾ ਵਾਰ ਬੇਲੀ।
ਸੁਖੀ ਰਹਿਣਾ ਨਹੀਂ ਕਿਸੇ ਨੂੰ ਰਹਿਣ ਦੇਣਾ,
ਮਨ ਵਿੱਚ ਰੱਖਿਆ ਜਿਵੇਂ ਉਸ ਧਾਰ ਬੇਲੀ।
ਆਪਣਾ ਬਖਸ਼ਿਆ ਕਦੇ ਨਹੀਂ ਯਾਰ-ਬੇਲੀ,
ਸੰਗੀ-ਸਾਥੀ ਕੋਈ ਸੁੱਕਾ ਨਹੀਂ ਛੱਡਦਾ ਈ।
ਸੁਬਹਾ ਉੱਠੇ ਤੇ ਵਿੰਹਦਾ ਕਿ ਕੌਣ ਬਚਿਆ,
ਝੰਡਾ ਫਿਰ ਉਹਦੇ ਖਿਲਾਫ ਜਾ ਗੱਡਦਾ ਈ।
-ਤੀਸ ਮਾਰ ਖਾਂ
30 ਜਨਵਰੀ, 2025