Monday, May 6, 2024

ਵਾਹਿਗੁਰੂ

spot_img
spot_img

ਪੁੱਠਾ ਟੰਗ ਦਿਆਂਗੇ, ਗਲੀਆਂ ’ਚ ਘੜੀਸਾਂਗੇ – ਕੈਪਟਨ ਅਮਰਿੰਦਰ ਨੇ ਦੁਆਈਆਂ ਸਨ ਇਸ ਤਰ੍ਹਾਂ ਦੀਆਂ ਧਮਕੀਆਂ: ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦਾ ਦੋਸ਼

- Advertisement -

ਯੈੱਸ ਪੰਜਾਬ
ਚੰਡੀਗੜ੍ਹ, 17 ਅਕਤੂਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ‘ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ’ ਅਤੇ ਸਾਬਕਾ ਡੀ.ਜੀ.ਪੀ. ਸ੍ਰੀ ਮੁਹੰਮਦ ਮੁਸਤਫ਼ਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਸਿੱਧੇ ਅਤੇ ਖੁਲ੍ਹੇ ਤੌਰ ’ਤੇ ਮੋਰਚਾ ਖੋਲ੍ਹਿਆ ਹੋਇਆ ਹੈ, ਨੇ ਹੁਣ ਸਾਬਕਾ ਮੁੱਖ ਮੰਤਰੀ ’ਤੇ ਹੋਰ ਗੰਭੀਰ ਇਲਜ਼ਾਮ ਲਗਾਏ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਤਕ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬੋਲਣ ਤੋਂ ਸ੍ਰੀਮਤੀ ਪ੍ਰਨੀਤ ਕੌਰ ਦੀ ਸ਼ਖਸੀਅਤ ਹੀ ਰੋਕਦੀ ਰਹੀ ਹੈ।

ਸ੍ਰੀ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਉਨ੍ਹਾਂ ਨੂੰ ਆਪਣੇ ਨਜ਼ੀਦੀਕੀ ਆਗੂਆਂ ਰਾਹੀਂ ਧਮਕੀਆਂ ਦਿਵਾਏ ਜਾਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਹ ਧਮਕੀਆਂ ਉਨ੍ਹਾਂ ਨੂੰ ਜ਼ੁਬਾਨੀ ਦਿਵਾਈਆਂ ਗਈਆਂ ਸਨ ਪਰ ਇਨ੍ਹਾਂ ਦਾ ਜਵਾਬ ਉਨ੍ਹਾਂ ਨੇ ਲਿਖ਼ਤੀ ਰੂਪ ਵਿੱਚ ਦਿੱਤਾ ਸੀ। ਉਨ੍ਹਾਂ ਨੇ ਇਹ ਧਮਕੀਆਂ ਦਿੱਤੇ ਜਾਣ ਦੀਆਂ ਤਾਰੀਖ਼ਾਂ ਵੀ ਦਿੱਤੀਆਂ ਹਨ ਅਤੇ ਉਨ੍ਹਾਂ ਆਗੂਆਂ ਦੇ ਨਾਂਅ ਵੀ ਦੱਸੇ ਹਨ ਜਿਨ੍ਹਾਂ ਨੇ ਇਹ ਧਮਕੀਆਂ ਦਿੱਤੀਆਂ ਸਨ।

ਸ੍ਰੀ ਮੁਸਤਫ਼ਾ, ਜਿਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਰਜ਼ੀਆ ਸੁਲਤਾਨਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਰਹੇ ਅਤੇ ਹੁਣ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਹਨ। ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਪਿੱਛੇ ਜਿਹੇ ਸ: ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਚੰਨੀ ਕੈਬਨਿਟ ਦੇ ਮੰਤਰੀ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ।

ਦਿਲਚਸਪ ਗੱਲ ਇਹ ਹੈ, ਕਿ ਜੇ ਸ੍ਰੀ ਮੁਸਤਫ਼ਾ ਦੀ ਗੱਲ ਮੰਨੀ ਜਾਵੇ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨਾ ਕੇਵਲ ਆਪਣੀ ਕੈਬਨਿਟ ਵਿੱਚ ਸ਼ਾਮਿਲ ਵਜ਼ੀਰ ਦੇ ਪਤੀ ਨੂੰ ਧਮਕੀਆਂ ਦਿਵਾ ਰਹੇ ਸਨ ਸਗੋਂ ਰਾਜ ਦੇ ਇਕ ਸਾਬਕਾ ਡੀ.ਜੀ.ਪੀ. ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਉੱਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਵਿੱਚ ਇਕ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਆਗੂ, ਕੈਬਨਿਟ ਮੰਤਰੀ ਰਾਣਾ ਸੋਢੀ ਅਤੇ ਉਨ੍ਹਾਂ ਦਾ ਬੇਟਾ ਰਾਣਾ ਅਨੂਮੀਤ ਸਿੰਘ ਸੋਢੀ ਸ਼ਾਮਲ ਹੈ। ਰਾਣਾ ਅਨੂਮੀਤ ਸਿੰਘ ਸੋਢੀ ਜੋ ਪਹਿਲਾਂ ਸਿਆਸਤ ਵਿੱਚ ਪੈਰ ਰੱਖਦੇ ਹੋਏ ਕਾਂਗਰਸ ਟਿਕਟ ’ਤੇ ਪਾਰਲੀਮਾਨੀ ਚੋਣ ਲੜਨ ਲਈ ਯਤਨਸ਼ੀਲ ਰਹੇ ਸਨ, ਨੂੰ ਬਾਅਦ ਵਿੱਚ ਕੈਪਟਨ ਸਰਕਾਰ ਵੱਲੋਂ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਜਿਸ ਅਹੁਦੇ ਤੇ ਉਹ ਅਜੇ ਵੀ ਸੇਵਾ ਨਿਭਾਅ ਰਹੇ ਹਨ।

ਰਾਣਾ ਸੋਢੀ ਬਾਪ ਬੇਟੇ ਤੋਂ ਇਲਾਵਾ ਸ੍ਰੀ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਮਕੀਆਂ ਦੇਣ ਦੇ ਜਿਸ ਆਗੂ ’ਤੇ ਦੋਸ਼ ਲਗਾਏ ਗਏ ਹਨ, ਉਹ ਹਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਲਾਹਕਾਰ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਹਲਕਾ ਦਾਖ਼ਾ ਤੋਂ ਪਾਰਟੀ ਦੇ ‘ਹਲਕਾ ਇੰਚਾਰਜ’ ਕੈਪਟਨ ਸੰਦੀਪ ਸੰਧੂ।

ਕੈਪਟਨ ਸੰਦੀਪ ਸੰਧੂ ਇਸੇ ਤਰ੍ਹਾਂ ਦੇ ਕਾਰਨਾਂ ਕਰਕੇ ਪਹਿਲਾਂ ਵੀ ਖ਼ਬਰਾਂ ਵਿੱਚ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਕੈਪਟਨ ਸੰਦੀਪ ਸੰਧੂ ’ਤੇ ਹੀ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਵਿਜੀਲੈਂਸ ਜਾਂਚ ਸੰਬੰਧੀ ਧਮਕੀ ਦਿੱਤੀ ਸੀ।

ਸ੍ਰੀ ਮੁਹੰਮਦ ਮੁਸਤਫ਼ਾ ਨੇ ਅੱਜ ਜੋ ਦੋਸ਼ ਲਗਾਏ ਹਨ, ਉਹ ਉਹਨਾਂ ਦੇ ਹੀ ਲਫ਼ਜ਼ਾਂ ਵਿੱਚ ਹੇਠ ਅਨੁਸਾਰ ਹਨ:

ਅੱਜ ਉਨ੍ਹਾਂ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਗੁਮਾਨ ਹੋ ਸਕਦਾ ਹੈ ਕਿ ਉਹ ਮੇਰੀ ਤਨਕੀਦ ਕਰਦੇ ਨਹੀਂ ਥੱਕਦੇ ਕਿ ਹੁਣ ਮੈਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੜੀ ਬਹਾਦਰੀ ਵਿਖ਼ਾ ਕੇ ਤੜਿੰਗ ਰਿਹਾ ਹਾਂ। ਜਦੋਂ ਉਨ੍ਹਾਂ ਦੀ ਸਿਆਸੀ ਮੌਤ ਹੋ ਚੁੱਕੀ ਹੈ ਤੇ ਕੋਈ ਇਮਕਾਨ ਨਹੀਂ ਕਿ ਹੁਣ ਕਦੇ ਵੀ ਉਹਨਾਂ ਦੀ ਸਿਆਸੀ ਵਾਪਸੀ ਹੋ ਸਕੇਗੀ, ਅਜਿਹੇ ਲੋਕਾਂ ਨੂੰ ਮੈਂ ਇਹ ਬਾ-ਸਬੂਤ ਦੱਸਣਾ ਚਾਹੁੰਦਾ ਹਾਂ ਕਿ ਉਹ ਅਖ਼ੌਤੀ ਸਭ ਤੋਂ ਸ਼ਕਤੀਸ਼ਾਲੀ ਮੁੱਖ ਮੰਤਰੀ (ਮੈਂ ਅਜਿਹਾ ਕਦੇ ਨਹੀਂ ਮੰਨਿਆਂ) ਅਤੇ ‘‘ਤਹਿਜ਼ੀਬ ਯਾਫ਼ਤਾ’’ ਇਨਸਾਨ ਕੈਪਟਨ ਅਮਰਿੰਦਰ ਸਿੰਘ ਮੈਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਭੇਜਦੇ ਰਹੇ ਹਨ:

19 ਮਾਰਚ 2021: ਉਹਨਾਂਦੇ ਨਿਹਾਇਤ ਕਰੀਬੀ ਅਤੇ ਮੰਤਰੀ ਰਾਣਾ ਸੋਢੀ ਦੇ ਜ਼ਰੀਏ ਮੇਰੀ ਪਤਨੀ ਰਜ਼ੀਆ ਨੂੰ ਕਿਹਾ ਗਿਆ ‘‘ਮੁਸਫ਼ਤਾ ਨੂੰ ਕਹੋ ਕਿ ਉਹ ਵਿਰੋਧ ਕਰਨਾ ਬੰਦ ਕਰੇ ਨਹੀਂ ਤਾਂ ਇਸਦੇ ਬਹੁਤ ਗੰਭੀਰ ਤੇ ਨਾ ਭੁੱਲਣ ਵਾਲੇ ਸਿੱਟੇ ਭੁਗਤਣੇ ਪੈਣਗੇ।’’

16 ਮਾਰਚ, 2021 ਨੂੰ ਉਸਦੇ ਉ.ਐਸ.ਡੀ.ਸੰਦੀਪ ਸੰਧੂ ਦੇ ਜ਼ਰੀਏ ਇਕ ਹੋਰ ਧਮਕੀ ਮਿਲੀ ਕਿ ਜੇ ਉਸ ਨੇ (ਮੈਂ) ਨਵਜੋਤ ਸਿੱਧੂ, ਪਰਗਟ, ਪ੍ਰਤਾਪ ਤੇ ਉਨ੍ਹਾਂ ਦੀ ਜੁੰਡਲੀ ਜਿਹੜੀ ਪਾਰਟੀ ਲੀਡਰਸ਼ਿਪ ਅੱਗੇ ਮੇਰਾ (ਅਮਰਿੰਦਰ ਦਾ) ਸਿਆਸੀ ਵਿਰੋਧ ਕਰ ਰਹੇ ਹਨ, ਦਾ ਸਾਥ ਨਾ ਛੱਡਿਆ ਤਾਂ ਮੈਂ ਜੱਟਾਂ ਵਾਂਗ ਉਹਨਾਂ ਨੂੰ ਸੜਕਾਂ ’ਤੇ ਘਸੀਟਾਂਗਾ।

11 ਅਗਸਤ 2021 ਨੂੰ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਬਿਆਨਿਆਂ ਕਿ ਮੈਂ 2022 ਦੀਆਂ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖ਼ਣਾ ਚਾਹੁੰਦਾ ਹਾਂ, ਉਸ ਦਿਨ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਜ਼ਰੀਏ ਧਮਕੀ ਮਿਲੀ, ‘‘ਉਸ ਨੂੰ ਸਮਝਾ ਦਿਉ ਕਿ ਜੇ ਉਸ ਨੇ ਫ਼ੇਰ ਕਦੇ ਨਵਜੋਤ ਸਿੱਧੂ ਦੇ ਹੱਕ ਵਿੱਚ ਕੁਝ ਬੋਲਿਆ ਤਾਂ ਮੈਂ ਉਹਨੂੰ ਪੁੱਠਾ ਟੰਗ ਦਿਆਂਗਾ।’’

ਇਹ ਸਾਰੀਆਂ ਗਿੱਦੜ ਭਬਕੀਆਂ ਉਸ ‘ਬੁੱਲੀ’ ਵੱਲੋਂ ਜ਼ੁਬਾਨੀ ਕਲਾਮੀ ਆਈਆਂ ਪਰ ਮੈਂ ਉਹਨਾਂ ਨੂੰ ਇਹਨਾਂ ਦੇ ਸਾਰੇ ਜਵਾਬ ਹਮੇਸ਼ਾ ਬੇਖ਼ੌਫ਼ ਤੇ ਸੰਜੀਦਾ ਰਹਿੰਦੇ ਹੋਏ ਲਿਖ਼ਤੀ ਭੇਜੇ।

ਇਨ੍ਹਾਂ ਦਾ ਸਾਰ ਕੁਝ ਇਸ ਤਰ੍ਹਾਂ ਹੈ:

‘‘ਨਾ ਪੂਛ ਮੇਰੇ ਸਬਕਰ ਕੀ ਵੂੁਸੱਤ ਕਹਾਂ ਤਕ ਹੈ,

ਸਤਾ ਕਰ ਦੇਖ਼ ਲੇ ਜ਼ਾਲਿਮ ਤੇਰੀ ਤਾਕਤ ਜਹਾਂ ਤੱਕ ਹੈ।

ਸਿਤਗ਼ਰ ਤੁਝਸੇ ਉਮੀਦ ਏ ਕਰਮ ਹੋਗੀ; ਜਿਨਹੇਂ ਹੋਗੀ,

ਹਮੇਂ ਤੋ ਦੇਖ਼ਨਾ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ।’’

ਕਾਇਰਤਾ ਅਤੇ ਡਰ ਕੇ ਲਾਂਭੇ ਹੋ ਜਾਣਾ ਮੇਰੇ ਖ਼ੂਨ ਵਿੱਚ ਨਹੀਂ। ਮੈਂ ਆਪਣੇ ਸਿਤਮਗਰ, ਜੋ ਬਾਰਾਂ ਸਾਲ ਤੱਕ ਮੇਰੇ ਦੋਸਤ ਵੀ ਰਹੇ, ਨੂੰ ਕਦੇ ਵੀ ਇਸ ਤਰ੍ਹਾਂ ਦੇ ਜਵਾਬ ਦੇ ਸਕਦਾ ਹੈ ਕਿ ਉਸ ਨੂੰ ਦੁਬਕ ਕੇ ਬੈਠਣਾ ਪੈ ਸਕਦਾ ਹੈ। ਪਰ ਮੈਨੂੰ ਹਮੇਸ਼ਾ ਸ੍ਰੀਮਤੀ ਪਰਨੀਤ ਕੌਰ ਜੀ ਦਾ ਖ਼ਿਆਲ ਆ ਜਾਂਦਾ ਹੈ ਜੋ ਬਿਨਾਂ ਸ਼ੱਕ ਮੇਰੇ ਲਈ ਬਹੁਤ ਹੀ ਹੀ ਸਤਿਕਾਰਯੋਗ ਸ਼ਖਸੀਅਤ ਹਨ ਤੇ ਜਿਨ੍ਹਾਂ ਵਰਗੀ ਉੱਚੀ ਅਤੇ ਸ਼ਾਲੀਨ ਔਰਤ ਮੈਨੂੰ ਰਾਜਨੀਤੀ ਵਿੱਚ ਹੁਣ ਤੱਕ ਬਹੁਤ ਘੱਟ ਹੀ ਮਿਲੀ ਹੈ। ਇਸ ਕਰਕੇ ਮੈਂ ਖ਼ਾਮੋਸ਼ ਹੋ ਜਾਂਦਾ ਹਾਂ। ਅਕਸਰ ਹੀ ਮੇਰੀ ਪਤਨੀ ਰਜ਼ੀਆ ਵੀ ਮੈਨੂੰ ਅਜਿਹਾ ਕੁਝ ਵੀ ਕਰਨ ਤੋਂ ਰੋਕਦੀ ਹੈ ਤਾਂ ਜੋ ਮੇਰੇ ‘ਦੋਸਤ’ ਦਾ ਪਰਿਵਾਰ ਕਿਸੇ ਮੁਸੀਬਤ ਵਿੱਚ ਨਾ ਪੈ ਜਾਵੇ।

‘ਯੈੱਸ ਪੰਜਾਬ’ ਉਕਤ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਅਤੇ ਇਸ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਰਾਣਾ ਅਨੂਮੀਤ ਸਿੰਘ ਹੀਰਾ ਸੋਢੀ ਅਤੇ ਕੈਪਟਨ ਸੰਦੀਪ ਸੰਧੂ ਵੱਲੋਂ ਇਸ ਸੰਬੰਧੀ ਆਏ ਕਿਸੇ ਵੀ ਪ੍ਰਤੀਕਰਮ ਨੂੰ ਇਸੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ: ਗੁਰਭਜਨ ਗਿੱਲ

ਯੈੱਸ ਪੰਜਾਬ ਲੁਧਿਆਣਾ, 3 ਮਈ, 2024 ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ ਬਣੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚਸੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੇ ਚਿਤਰਾਂ ਸਮੇਤ ਉੱਘੇ ਸਿੱਖ ਚਿੰਤਕ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,142FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...