Saturday, May 25, 2024

ਵਾਹਿਗੁਰੂ

spot_img
spot_img

ਨਿਊਜ਼ੀਲੈਂਡ ਵਿੱਚ ਰੇਡੀਓ ਸਪਾਈਸ: ਪੰਜਾਬੀ ਮਾਂਬੋਲੀ ਅਤੇ ਸਭਿਆਚਾਰ ਦੀਆਂ ਤਰੰਗਾਂ ਬਿਖ਼ੇਰਦਿਆਂ 16ਵੇਂਸਾਲ ਵਿੱਚ ਦਾਖ਼ਲ

- Advertisement -

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 05 ਮਈ, 2024

ਨਿਊਜ਼ੀਲੈਂਡ ਦੇ ਵਿਚ ਪਹਿਲੇ 24 ਘੰਟੇ ਚੱਲਣ ਵਾਲੇ ਪੰਜਾਬੀ ਰੇਡੀਓ ‘ਰੇਡੀਓ ਸਪਾਈਸ’ ਦੀ ਸ਼ੁਰੂਆਤ ਇਥੇ ਦੇ ਜੰਮਪਲ ਸ. ਨਵਤੇਜ ਸਿੰਘ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਹਰਪ੍ਰੀਤ ਸਿੰਘ ਹੈਪੀ ਅਤੇ ਸ. ਗੁਰਸਿਮਰਨ ਸਿੰਘ ਮਿੰਟੂ ਦੇ ਸਾਂਝੇ ਉਦਮ ਸਦਕਾ 5 ਮਈ 2009 ਨੂੰ ਹੋਈ ਸੀ। ਅੱਜ ਇਨ੍ਹਾਂ ਪੰਜਾਬੀ ਰੇਡੀਓ ਤਰੰਗਾ ਨੂੰ ਨਿਊਜ਼ੀਲੈਂਡ ਦੀ ਫਿਜ਼ਾ ਵਿਚ ਰੁਮਕਦਿਆਂ 78 ਲੱਖ 89 ਹਜ਼ਾਰ 760 ਮਿੰਟ ਹੋ ਗਏ ਹਨ।

ਅੱਜ ਰੇਡੀਓ ਸਪਾਈਸ ਦੇ ਵਿਹੜੇ ਕਮਿਊਨਿਟੀ ਪ੍ਰਤੀਨਿਧਾਂ, ਸਪਾਂਸਰਜ਼, ਪੇਸ਼ਕਾਰਾਂ ਅਤੇ ਕਮਿਊਨਿਟੀ ਦਾ ਨਾਂਅ ਚਮਕਾਉਣ ਵਾਲੀਆਂ ਸਭਿਆਚਾਰਕ ਟੀਮਾਂ ਦਰਮਿਆਨ ਜਿੱਥੇ 15ਵੀਂ ਸਾਲਗਿਰਾ ਦਾ ਕੇਕ ਮਾਤਾਵਾਂ ਦੇ ਹੱਥਾਂ ਨਾਲ ਕਟਵਾਇਆ ਗਿਆ ਉਥੇ ਮਾਣਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਉਪਰੋਕਤ ਰੇਡੀਓ ਪੇਸ਼ਕਾਰਾਂ ਤੋਂ ਇਲਾਵਾ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਤੋਂ ਸ. ਤਾਰਾ ਸਿੰਘ ਬੈਂਸ, ਇੰਡੋ ਸਪਾਈਸ ਵਰਲਡ ਤੋਂ ਸ. ਤੀਰਥ ਸਿੰਘ ਅਟਵਾਲ, ਸ. ਅਜੀਤ ਸਿੰਘ ਰੰਧਾਵਾ, ਸ੍ਰੀ ਜੀਤ ਸੱਚਦੇਵਾ, ਸਾਂਸਦ ਡਾ. ਪਰਮਜੀਤ ਕੌਰ ਪਰਮਾਰ, ਰੇਡੀਓ ਪੇਸ਼ਕਾਰਾ ਮੈਡਮ ਸੁਰਿੰਦਰ ਗਰਚਾ, ਮੈਡਮ ਇੰਦੂ ਬਾਜਵਾ, ਏਥਨਿਕ ਪੁਲਿਸ ਮਹਿਕਮੇ ਤੋਂ ਮੈਡਮ ਜੈਸਿਕਾ ਫੌਂਗ, ਪੁਲਿਸ ਅਫ਼ਸਰ ਸ. ਗੁਲਾਬ ਸਿੰਘ, ਸ. ਹਰਜਿੰਦਰ ਸਿੰਘ ਬਸਿਆਲਾ, ਸ. ਸ਼ਰਨਜੀਤ ਸਿੰਘ ਡੇਲੀ ਖਬਰ, ਗਾਇਕ ਬੰਸੀ ਬਰਨਾਲਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਵਧਾਈ ਦਿੱਤੀ।

ਆਸਟਰੇਲੀਆ ਤੋਂ ਗਿੱਧੇ ਭੰਗੜੇ ਦੇ ਮੁਕਾਬਲੇ ਜਿੱਤ ਕੇ ਆਈਆਂ ਟੀਮਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸ. ਤੀਰਥ ਸਿੰਘ ਅਟਵਾਲ ਨੇ ਘੜੀਆਂ ਦੀਆਂ ਸੌਗਾਤਾਂ ਵੰਡੀਆ। ਗਾਇਕ ਬੰਸੀ ਬਰਨਾਲਾ ਅਤੇ ਸ. ਤੀਰਥ ਸਿੰਘ ਅਟਵਾਲ ਨੂੰ ਰੇਡੀਓ ਸਪਾਈਸ ਵੱਲੋਂ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਹੇਸਟਿੰਗਜ਼ ਤੋਂ ਸ੍ਰੀ ਮਨਜੀਤ ਸੰਧੂ ਤੇ ਸ. ਸੁਖਦੀਪ ਸਿੰਘ, ਬਾਰਫੂਟ ਪਾਪਾਟੋਏਟੋਏ ਤੋਂ ਸੇਲਜ਼ ਮੈਨੇਜਰ ਸ. ਗੁਰਬੀਰ ਸਿੰਘ ਸੋਢੀ, ਸ. ਰਘਬੀਰ ਸਿੰਘ ਜੇ.ਪੀ, ਰਿੱਚੀਜ਼ ਬੱਸ ਸਰਵਿਸ ਤੋਂ ਕੈਮ ਸਿੰਘ, ਸ. ਦਲਬੀਰ ਸਿੰਘ ਲਸਾੜਾ, ਹਰਵਿੰਦਰ ਸਿੰਘ ਡੈਨੀ, ਜੇ.ਪੀ. ਸਹੋਤਾ, ਪ੍ਰੋ. ਮਨਜੀਤ ਸਿੰਘ, ਰੇਡੀਓ ਪੇਸ਼ਕਾਰਾ ਹਰਜੀਤ ਕੌਰ, ਭੰਗੜਾ ਕੋਚ ਗੁਰਪ੍ਰੀਤ ਸੈਣੀ, ਸੰਨੀ ਕੌਸ਼ਿਲ, ਅਵਤਾਰ ਤਰਕਸ਼ੀਲ, ਜਗਦੀਪ ਸਿੰਘ ਮਠਾੜੂ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਗੁਰਜਿੰਦਰ ਸਿੰਘ ਘੁੰਮਣ, ਸ. ਵਰਿੰਦਰ ਸਿੰਘ ਬਰੇਲੀ ਵਿਸ਼ੇਸ਼ ਤੌਰ ਉਤੇ ਪਹੁੰਚੇ।

ਹਲਵਾਈ ਸਵੀਟ ਸ਼ਾਪ ਤੋਂ ਰਮਨ ਸੈਣੀ ਹੋਰਾਂ ਨੇ ਜਲੇਬੀਆਂ, ਅਤੇ ਭਟੂਰਿਆਂ ਦਾ ਲੰਗਰ ਖੂਬ ਵਰਤਾਇਆ। ਬਹੁਤ ਸਾਰੇ ਮਹਿਮਾਨ ਵੀ ਗਿਫਟ ਲੈ ਕੇ ਪਹੁੰਚੇ। ਇਸ ਤਰ੍ਹਾਂ ਅੱਜ ਦਾ ਇਹ ਸਮਾਗਮ ਰੇਡੀਓ ਸਪਾਈਸ ਟੀਮ ਨੂੰ 16ਵੇਂ ਸਾਲ ਦੇ ਅਗਲੇਰੇ ਸਫ਼ਰ ਵੱਲ ਤੋਰਦਿਆਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਭਿਆਚਾਰ ਦੀਆਂ ਤਰੰਗਾ ਬਿਖੇਰਨ ਵਾਸਤੇ ਸ਼ੁੱਭ ਕਾਮਨਾਵਾਂ ਦੇ ਗਿਆ।

- Advertisement -

ਸਿੱਖ ਜਗ਼ਤ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀ ਦੇ ਇਤਿਹਾਸ ਨਾਲ ਸਬੰਧਤ ਰਣਧੀਰ ਸਿੰਘ ਸੰਭਲ ਦੀ ਪੁਸਤਕ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2024 ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀ (ਨਵਾਂ ਸ਼ਹਿਰ) ਦੇ ਇਤਿਹਾਸ ਨਾਲ ਸਬੰਧਤ ਪੁਸਤਕ...

ਕੌਮੀ ਪੱਧਰ ’ਤੇ ਮਨਾਈ ਜਾਵੇਗੀ ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 22 ਮਈ, 2024 ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦੇ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,102FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...