Saturday, April 27, 2024

ਵਾਹਿਗੁਰੂ

spot_img
spot_img

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

- Advertisement -

ਐੱਚ.ਐੱਸ.ਬਾਵਾ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ: ਸੁਖ਼ਦੇਵ ਸਿੰਘ ਢੀਂਡਸਾ ਨੂੰ ਸ: ਬਾਦਲ ਦਾ ਅਸਲੀ ਵਾਰਿਸ ਦੱਸੇ ਜਾਣ ਮਗਰੋਂ ਇਹ ਚਰਚਾ ਛਿੜ ਗਈ ਹੈ ਕਿ ਸ: ਬਾਦਲ ਦਾ ਅਸਲ ਸਿਆਸੀ ਵਾਰਿਸ ਕੌਣ ਹੈ? ਸ: ਢੀਂਡਸਾ ਜਾਂ ਫ਼ਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ।

ਜਿੱਥੇ ਸ: ਢੀਂਡਸਾ ਨੇ ਇਹ ਕਹਿ ਕੇ ਕਿ ਉਹ ਹੀ ਸ: ਬਾਦਲ ਦੇ ਸਭ ਤੋਂ ਨਜ਼ਦੀਕੀ ਅਤੇ ਪਾਰਟੀ ਵਿੱਚ ਉਨ੍ਹਾਂ ਤੋਂ ਬਾਅਦ ਸੀਨੀਅਰ ਆਗੂ ਸਨ, ਦਾਅਵਾ ਕਰ ਦਿੱਤਾ ਹੈ ਕਿ ਉਹ ਹੀ ਸ: ਬਾਦਲ ਦੇ ਅਸਲ ਸਿਆਸੀ ਵਾਰਿਸ ਹਨ ਉੱਥੇ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਅਤੇ ਪੰਥ ਦਾ ‘ਗੱਦਾਰ’ ਦੱਸਣ ਦੇ ਨਾਲ ਨਾਲ ਆਰ.ਐੱਸ.ਐੱਸ. ਦਾ ਹੱਥਠੋਕਾ ਕਰਾਰ ਦਿੱਤਾ ਹੈ।

ਸ: ਬਾਦਲ ਦਾ ‘ਸਿਆਸੀ ਵਾਰਿਸ’ ਤੈਅ ਕਿਵੇਂ ਕੀਤਾ ਜਾ ਸਕਦਾ ਹੈ, ਕੀ ਪੈਮਾਨਾ ਹੋਵੇ? ਕੀ ਇਸਦਾ ‘ਪੈਰਾਮੀਟਰ’ ਕੇਵਲ ਤੇ ਕੇਵਲ ਸੀਨੀਆਰਤਾ ਜਾਂ ਸ: ਬਾਦਲ ਦੇ ਨਜ਼ਦੀਕੀ ਰਹੇ ਹੋਣਾ ਹੋ ਸਕਦਾ ਹੈ ਜਾਂ ਫ਼ਿਰ ਸ: ਬਾਦਲ ਦੀ ਅਗਵਾਈ ਵਾਲੀ ਪਾਰਟੀ ਦਾ ਪ੍ਰਧਾਨ ਹੋਣਾ ਅਤੇ ਉਸ ਪਾਰਟੀ ਦੇ ‘ਕੈਡਰ’ ਦੇ ਇੱਕ ਵੱਡੇ ਹਿੱਸੇ ਦੀ ਅਗਵਾਈ ਕਰਨਾ ਕਿਸੇ ਦੇ ‘ਸਿਆਸੀ ਵਾਰਿਸ’ ਹੋਣ ਦਾ ਪੈਮਾਨਾ ਮੰਨਿਆ ਜਾ ਸਕਦਾ ਹੈ।

ਉਂਜ ਇਸ ਗੱਲ ਨੂੰ ਅੱਖੋਂ ਪਰੋਖ਼ੇ ਨਹੀਂ ਕੀਤਾ ਜਾ ਸਕਦਾ ਕਿ ਸ: ਸੁਖ਼ਬੀਰ ਸਿੰਘ ਬਾਦਲ ਦੀ ਭਰੋਸੇਯੋਗਤਾ, ਉਨ੍ਹਾਂ ਦੀ ਪੰਥ ਅਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ ਤੇ ਉਨ੍ਹਾਂ ਦੇ ਪਾਰਟੀ ਚਲਾਉਣ ਦੇ ਢੰਗ-ਤਰੀਕਿਆਂ ’ਤੇ ਕੇਵਲ ਵਿਰੋਧੀ ਧਿਰਾਂ ਹੀ ਨਹੀਂ ਸਗੋਂ ਪਾਰਟੀ ਦੇ ਅੰਦਰੋਂ ਵੀ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ ਹਨ ਅਤੇ ਜਿੰਨੇ ਵੀ ਲੋਕ ਅਕਾਲੀ ਦਲ ਛੱਡ ਕੇ ਗਏ ਉਨ੍ਹਾਂ ਨੇ ਇਹ ਸੌਖ਼ਾ ਰਾਹ ਚੁਣਿਆ ਕਿ ਨੀਤੀਗ਼ਤ ਵਖ਼ਰੇਵੇਂ, ਰੋਸਾ ਅਤੇ ਗੁੱਸਾ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਨਾ ਜਤਾ ਕੇ ਵੱਖਰੇ ਹੋਣ ਲਈ ਬਹਾਨੇ ਵਾਲਾ ਭਾਂਡਾ ਸ: ਸੁਖ਼ਬੀਰ ਸਿੰਘ ਬਾਦਲ ਦੇ ਸਿਰ ਭੰਨਿਆ ਜਾਵੇ।

ਪਰ ਉਕਤ ਸਭ ਦੇ ਬਾਵਜੂਦ ਜੇ ਅਕਾਲੀ ਦਲ ਦੀ ਸਿਆਸਤ ਨੂੰ ਸਾਂਵੀਂ ਨਜ਼ਰੇ ਤੱਕਿਆ ਜਾਵੇ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਅਕਾਲੀ ਦਲ ਦੇ ਨਿਘਾਰ ਲਈ ਹਰ ਵੇਲੇ ਜ਼ਿੰਮੇਵਾਰ ਠਹਿਰਾਏ ਗਏ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ 90 ਪ੍ਰਤੀਸ਼ਤ ਜਾਂ ਸ਼ਾਇਦ ਇਸ ਤੋਂ ਵੀ ਵੱਧ ‘ਕੈਡਰ’ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਅਕਾਲੀ ਦਲ ਦੇ ਸਿਆਸੀ ਹਾਲਾਤ ਸੁਧਰਣ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਵੱਖ-ਵੱਖ ਸਮਿਆਂ ’ਤੇ ਪੁੰਗਰੇ ਜਾਂ ਫ਼ਿਰ ਅੱਡ ਹੋ ਕੇ ਅਕਾਲੀ ਦਲ ਬਣਾਉਣ ਵਾਲੇ ਨੇਤਾਵਾਂ ਨੂੰ ਉਹ ਸਫ਼ਲਤਾ ਨਹੀਂ ਮਿਲੀ ਜਿਸਦੀ ਆਸ ਅਤੇ ਉਮੀਦ ਲੈ ਕੇ ਉਹ ਵੱਖ ਹੋਏ ਸਨ।

ਇਸ ਦਾ ਮੁੱਖ ਕਾਰਨ ਇਹ ਹੀ ਰਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਹੁੰਦਿਆਂ ਅੱਜ ਸੀਨੀਅਰ ਮੰਨੇ ਜਾਂਦੇ ਆਗੂ ਵੀ ਘੱਟੋ ਘੱਟ ਜਨਤਕ ਤੌਰ ’ਤੇ ਸ: ਬਾਦਲ ਦੀ ਛਾਂ ਹੇਠ ਹੀ ਨਜ਼ਰ ਆਏ ਅਤੇ ਕਿਸੇ ਆਗੂ ਦਾ ਕੋਈ ਐਸਾ ਰਿਕਾਰਡ ਨਹੀਂ ਹੈ ਕਿ ਕੋਈ ਐਸੀ ਗੱਲ ਉਸ ਦੇ ਖ਼ਾਤੇ ਗਿਣੀ ਜਾ ਸਕੇ ਜੋ ਉਸਨੇ ਪੰਥ ਜਾਂ ਪੰਜਾਬ ਦੇ ਭਲੇ ਲਈ ਅੜ ਕੇ ਕੀਤੀ ਜਾਂ ਕਰਵਾਈ ਹੋਵੇ।

ਵੱਖਰੇ ਅਕਾਲੀ ਦਲ ਬਣਾਉਣ ਵਾਲੇ ਆਗੂਆਂ ਦੀ ਤ੍ਰਾਸਦੀ ਇਹ ਵੀ ਰਹੀ ਕਿ ਉਹ ਪਾਰਟੀ ਤੋਂ ਬਾਹਰ ਆ ਕੇ ਅਲੋਚਨਾ ਤਾਂ ਕਰਦੇ ਨਜ਼ਰ ਆਏ ਪਰ ਉਨ੍ਹਾਂ ਕੋਲ ਇਸ ਗੱਲ ਦਾ ਨਾ ਤਾਂ ਕੋਈ ਜਵਾਬ ਹੈ ਅਤੇ ਨਾ ਹੀ ‘ਜਸਟੀਫੀਕੇਸ਼ਨ’ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਅਲੋਚਨਾ ਉਨ੍ਹਾਂ ਮਾਮਲਿਆਂ ਨਾਲ ਹੀ ਸੰਬੰਧਤ ਹੈ ਜਿਹੜੇ ਉਹ ਪਾਰਟੀ ਦੇ ਅੰਦਰ ਬੈਠੇ, ਮਹੀਨਾ ਦੋ ਮਹੀਨੇ ਨਹੀਂ ਸਗੋਂ ਸਾਲਾਂ ਸਾਲ ਵੇਖ਼ਦੇ ਰਹੇ। ਬਾਦਲਾਂ ਤੋਂ ‘ਦੁਖ਼ੀ’ ਹੋ ਕੇ ਅਕਾਲੀ ਦਲ ਟਕਸਾਲੀ ਬਣਿਆ ਜੋ ਖ਼ਤਮ ਹੋ ਚੁੱਕਾ ਹੈ, ਅਕਾਲੀ ਦਲ ਸੰਯੁਕਤ ਬਣਿਆ ਜਿਸ ਦੇ ਬਣਨ ਮਗਰੋਂ ਕਈ ‘ਘਰ ਵਾਪਸੀਆਂ’ ਹੋ ਚੁੱਕੀਆਂ ਹਨ ਅਤੇ ਹੋ ਰਹੀਆਂ ਹਨ।

ਜਦ ਸ: ਢੀਂਡਸਾ ਨੇ ਵੱਖਰੀ ਪਾਰਟੀ ਬਣਾਉਣ ਦਾ ਮਨ ਬਣਾਇਆ ਸੀ ਅਤੇ ਜਦ ਉਨ੍ਹਾਂ ਦੀ ਭਾਜਪਾ ਨਾਲ ਨੇੜਤਾ ਜਨਤਕ ਹੋ ਰਹੀ ਸੀ ਤਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇੱਕ ਵਾਰ ਜੇ ਕੇਂਦਰ ਵਿੱਚ ਮਜ਼ਬੂਤੀ ਨਾਲ ਸੱਤਾ ’ਤੇ ਕਾਬਜ਼ ਭਾਜਪਾ ਸ: ਢੀਂਡਸਾ ਦੀ ਪਿੱਠ ’ਤੇ ਆ ਖੜ੍ਹੀ ਹੋਈ ਤਾਂ ਅਕਾਲੀ ਦਲ ਦੁਫ਼ਾੜ ਹੋ ਸਕਦਾ ਹੈ ਪਰ ਇੰਜ ਨਹੀਂ ਹੋਇਆ।

ਹੁਣ ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦੇ ਜਨਤਕ ਤੌਰ ’ਤੇ ਨੇੜੇ ਹੋਏ ਸ: ਢੀਂਡਸਾ, ਭਾਜਪਾ ਆਗੂਆਂ ਵਾਂਗ ਇਹ ਤਾਂ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਅਤੇ ਪੰਜਾਬ ਲਈ ਕਾਫ਼ੀ ਕੁਝ ਕੀਤਾ ਹੈ ਪਰ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਨੇ ਭਾਜਪਾ ਨਾਲ ਜੁੜ ਕੇ ਪੰਥ ਅਤੇ ਪੰਜਾਬ ਲਈ ਕੀ ਕਰਵਾਇਆ ਹੈ। ਉਨ੍ਹਾਂ ਦੇ ਤਾਜ਼ਾ ਬਿਆਨ ਵੀ ਅਜੇ ਇਹੀ ਹਨ ਕਿ ਉਨ੍ਹਾਂ ਨੇ ਸਿੱਖਾਂ ਅਤੇ ਪੰਜਾਬੀਆਂ ਦੇ ਮਸਲੇ ਭਾਜਪਾ, ਕੇਂਦਰ ਸਰਕਾਰ ਅਤੇ ਐੱਨ.ਡੀ.ਏ. ਸਾਮਹਣੇ ਉਠਾਏ ਹਨ।

ਬਾਦਲਾਂ ਦੇ ਵਿਰੋਧੀ ਅਕਾਲੀਆਂ ਦੀ ਮੁੱਖ ਸਮੱਸਿਆ ਹੀ ਇਹ ਰਹੀ ਹੈ ਕਿ ਉਹਨਾਂ ਨੇ ‘ਬਾਦਲ ਨਿੰਦੋ, ਨਿੰਦੋ ਬਾਦਲ’ ਪ੍ਰੋਗਰਾਮ ’ਤੇ ਹੀ ਪਹਿਰਾ ਦਿੱਤਾ ਹੈ ਅਤੇ ਪੰਥ ਤੇ ਪੰਜਾਬ ਲਈ ਕੋਈ ਐਸਾ ਪ੍ਰੋਗਰਾਮ ਨਹੀਂ ਦੇ ਸਕੇ ਜਿਸ ਨੂੰ ਸਿੱਖ ਅਤੇ ਪੰਜਾਬੀ ਪ੍ਰਵਾਨ ਕਰਨ ਅਤੇ ਹੁੰਗਾਰਾ ਦੇਣ। ਬਾਦਲਾਂ ਨੂੰ ਨਿੰਦਣਾ ਹੀ ਪੰਥ ਅਤੇ ਪੰਜਾਬ ਦੀ ‘ਪਾਲਿਟਿਕਸ’ ਨਹੀਂ ਹੋ ਸਕਦੀ। ਬਾਦਲ ਵਿਰੋਧੀਆਂ ਨੂੰ ਹੁੰਗਾਰਾ ਨਾ ਮਿਲਣ ਦੀ ਵਜ੍ਹਾ ਹੀ ਇਹ ਰਹੀ ਹੈ ਕਿ ਉਹ ਪੰਥ ਅਤੇ ਪੰਜਾਬ ਦੇ ਮੁੱਦਿਆਂ ’ਤੇ ਕੋਈ ਠੋਸ ਰਣਨੀਤਕ ਖ਼ਰੜਾ ਪੇਸ਼ ਕਰਨਾ ਜਾਂ ਲਾਗੂ ਕਰਨਾ ਤਾਂ ਦੂਰ, ਤਿਆਰ ਹੀ ਨਹੀਂ ਕਰ ਸਕੇ। ਇਸੇ ਕਰਕੇ ਇਹ ਪਾਰਟੀਆਂ, ਪਾਰਟੀਆਂ ਨਾ ਬਣ ਕੇ ਬਾਦਲ ਵਿਰੋਧੀ ਧਿਰਾਂ ਬਣ ਕੇ ਰਹਿ ਗਈਆਂ। ਬਾਦਲਾਂ ਦੀ ਅਲੋਚਨਾ ਕੁਝ ਚਿਰ ਲਈ ‘ਆਕਸੀਜਨ’ ਦਾ ਕੰਮ ਦੇ ਸਕਦੀ ਹੈ ਪਰ ਲਗਾਤਾਰ ਉਸੇ ਆਕਸੀਜਨ ਨੂੰ ਵਰਤੇ ਜਾਣ ਮਗਰੋਂ ਉਹ ‘ਕਾਰਬਨਡਾਇਕਸਾਈਡ’ ਵਾਂਗ ਹੋ ਜਾਂਦੀ ਹੈ।

ਹੁਣ ਗੱਲ ਇਹ ਹੈ ਕਿ ਸ: ਢੀਂਡਸਾ ਨੂੰ ਸ: ਬਾਦਲ ਦਾ ਵਾਰਿਸ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ। ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਪ੍ਰਧਾਨ ਮੰਤਰੀ ਦਾ ਕਿਹਾ ਮਤਲਬ ਰੱਖਦਾ ਹੈ। ਇਸੇ ਕਰਕੇ ਇਸ ’ਤੇ ਚਰਚਾ ਹੋ ਰਹੀ ਹੈ। ਪਰ ਪ੍ਰਧਾਨ ਮੰਤਰੀ ਦਾ ਇਹ ਬਿਆਨ ਦੋ ਗੱਲਾਂ ਕਰਕੇ ਬਹੁਤ ਅਹਿਮ ਹੈ। ਇੱਕ ਤਾਂ ਇਹ ਸਪਸ਼ਟ ਸੰਕੇਤ ਹੈ ਕਿ ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਗਠਜੋੜ ਦੀ ਸੰਭਾਵਨਾ ਨਹੀਂ ਹੈ। ਉਂਜ ਭਾਜਪਾ ਦਾ ਮਨ ਅਜੇ ਇਹ ਨਹੀਂ ਪੜਿਆ ਜਾ ਸਕਿਆ ਕਿ ਗਠਜੋੜ ਦੀ ਸੰਭਾਵਨਾ ਅਕਾਲੀ ਦਲ ਨਾਲ ਨਹੀਂ ਹੈ ਜਾਂ ਫ਼ਿਰ ਇਸ ਵਿੱਚ ਸ: ਸੁਖ਼ਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੀ ਅੜਿੱਕਾ ਹੈ।

ਦੂਜੇ ਇਹ ਸ੍ਰੀ ਨਰਿੰਦਰ ਮੋਦੀ ਦਾ ਪੈਂਤੜਾ ਵੀ ਹੋ ਸਕਦਾ ਹੈ ਕਿ ਇਹ ਗੱਲ ਆਖ਼ ਕੇ ਸ: ਸੁਖ਼ਦੇਵ ਸਿੰਘ ਢੀਂਡਸਾ ਨੂੰ ਪਹਿਲਾਂ ਨਾਲੋਂ ਮਜ਼ਬੂਤ ਕੀਤਾ ਜਾਵੇ ਅਤੇ ਅਕਾਲੀ ਦਲ ਦੇ ਅੰਦਰ ਅਜੇ ਵੀ ਤਸਵੀਰ ਸਾਫ਼ ਹੋਣ ਦੀ ਉਡੀਕ ਕਰ ਰਹੇ ਕੁਝ ਹੋਰ ਮਹੱਤਵਪੂਰਨ ਲੋਕ ਸ: ਢੀਂਡਸਾ ਦੀ ਅਗਵਾਈ ਕਬੂਲ ਕਰਕੇ ਅਕਾਲੀ ਦਲ ਤੋਂ ਬਾਹਰ ਆ ਜਾਣ ਜਾਂ ਫ਼ਿਰ ਅਕਾਲੀ ਦਲ ’ਤੇ ਇੰਨਾ ਦਬਾਅ ਬਣ ਜਾਵੇ ਕਿ ਪਾਰਟੀ ਸ: ਸੁਖ਼ਬੀਰ ਸਿੰਘ ਬਾਦਲ ਦੀ ਜਗ੍ਹਾ ਕਿਸੇ ਹੋਰ ਨੂੰ ਕਮਾਨ ਸੌਂਪਣ ਲਈ ਮਜਬੂਰ ਹੋ ਜਾਵੇ।

ਅਗਲਾ ਸਵਾਲ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਇਸ ਬਹੁਮੁੱਲੇ ਠੁੰਮ੍ਹਣੇ ਤੋਂ ਬਾਅਦ ਵੀ ਕੀ ਸ: ਢੀਂਡਸਾ ‘ਡਿਲਿਵਰ’ ਕਰ ਸਕਣਗੇ? ਹੁਣ ਤਕ ਦਾ ਹਾਲ ਦੇਖ਼ਿਆ ਜਾਵੇ ਤਾਂ ਇਸ ਦਾ ਜਵਾਬ ਲਗਪਗ ਸਪਸ਼ਟ ਹੈ। ਸ: ਢੀਂਡਸਾ ਅਕਾਲੀ ਦਲ ਨੂੰ ਉਹ ਖ਼ੋਰਾ ਨਹੀਂ ਲਾ ਸਕੇ ਜਿਹੜਾ ਲਾ ਕੇ ਪੰਜਾਬ ਵਿੱਚ ਇੱਕ ਧਿਆਨ ਖਿੱਚਣਯੋਗ ਸਿਆਸੀ ਧਿਰ ਹੋਣ ਦਾ ਦਾਅਵਾ ਕੀਤਾ ਜਾ ਸਕਦਾ। ਆਪਣੇ ਮਗਰ ਭਾਜਪਾ ਦੀ ਤਾਕਤ ਜੱਗ ਜ਼ਾਹਿਰ ਹੋਣ ਦੇ ਬਵਜੂਦ ਸ: ਢੀਂਡਸਾ ਆਪਣੇ ਨਾਲ ਆਏ ਅਕਾਲੀਆਂ ਨੂੰ ਵੀ ਇਕਜੁੱਟ ਨਹੀਂ ਰੱਖ ਸਕੇ। ਪੰਜਾਬ ਵਿੱਚ ਭਾਜਪਾ ਨਾਲ ਨੇੜਤਾ ‘ਪਲੱਸ ਪੁਆਇੰਟ’ ਹੈ ਕਿ ‘ਨੈਗੇਟਿਵ ਪੁਆਇੰਟ’ ਇਸ ਬਾਰੇ ਵੀ ਦੋ ਰਾਏ ਹਨ। ਵਿਧਾਨ ਸਭਾ ਚੋਣਾਂ 2022 ’ਤੇ ਨਜ਼ਰ ਮਾਰੀਏ ਤਾਂ ਸ: ਢੀਂਡਸਾ ਦੀ ਪਾਰਟੀ ਦੇ ਸਭ ਤੋਂ ਅਹਿਮ ਉਮੀਦਵਾਰ, ਉਨ੍ਹਾਂ ਦੇ ਬੇਟੇ ਅਤੇ ਰਾਜ ਦੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਵੀ ਚੋਣ ਨਹੀਂ ਜਿੱਤ ਸਕੇ ਸਨ।

ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਬਾਅਦ ਕੀ ਫ਼ਰਕ ਪੈਂਦਾ ਹੈ, ਇਹ ਵੇਖ਼ਣਾ ਹੋਵੇਗਾ ਪਰ ਅਕਾਲੀ ਦਲ ਬਾਦਲ ਤੋਂ ਅਕਾਲੀ ਦਲ ਢੀਂਡਸਾ ਵੱਲ ਹਿਜਰਤ ਦਾ ਸਿਲਸਿਲਾ ਪਹਿਲਾਂ ਹੀ ਲਗਪਗ ‘ਮੁਕੰਮਲ’ ਹੋ ਚੁੱਕਾ ਹੈ, ਜਾਂ ਫ਼ਿਰ ਕਹਿ ਲਈਏ ਕਿ ਉਸਤੇ ‘ਬਰੇਕ’ ਹੀ ਨਹੀਂ ਲੱਗ ਚੁੱਕੀ ਸਗੋਂ ‘ਰਿਵਰਸ ਗੇਅਰ’ ਵੀ ਪੈ ਰਹੇ ਹਨ।

ਸ: ਢੀਂਡਸਾ ਲਈ ਇੱਕ ਮੁਸ਼ਕਿਲ ਇਹ ਵੀ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੂੰ ਮਜ਼ਬੂਤ ਕਰਨ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਖੁਲ੍ਹੇ ਦਿਲ ਨਾਲ ਪਾਰਟੀ ਵਿੱਚ ‘ਸਵਾਗਤ’ ਕਰ ਰਹੀ ਹੈ ਅਤੇ ਇਸੇ ਦੇ ਚੱਲਦਿਆਂ ਪਿਛਲੇ ਸਮੇਂ ਵਿੱਚ ਕਈ ਪ੍ਰਮੁੱਖ ਅਕਾਲੀ ਆਗੂ ਸਿੱਧੇ ਤੌਰ ’ਤੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਸ: ਢੀਂਡਸਾ ਦਾ ਭਾਜਪਾ ਨਾਲ ਜੁੜੇ ਹੋਣਾ ਜਿਨ੍ਹਾਂ ਲੋਕਾਂ ਨੂੰ ਪ੍ਰਵਾਨ ਹੈ, ਉਹ ਵੀ ਸੋਚਦੇ ਹਨ ਕਿ ਫ਼ਿਰ ਭਾਜਪਾ ਵਿੱਚ ਹੀ ਕਿਉਂ ਨਾ ਜਾਇਆ ਜਾਵੇ।

ਇਹ ਅਜੇ ਸਮੇਂ ਦੇ ਗਰਭ ਵਿੱਚ ਹੈ ਕਿ ਭਾਜਪਾ ਸ: ਢੀਂਡਸਾ ’ਤੇ ਜੋ ਦਾਅ ਖ਼ੇਡ ਰਹੀ ਹੈ, ਉਹ ਕੀ ਲੋੜੀਂਦੇ ਨਤੀਜੇ ਦੇ ਸਕੇਗਾ। ਕੀ ਪ੍ਰਧਾਨ ਮੰਤਰੀ ਦਾ ਪੈਂਤੜਾ ਕੰਮ ਆਵੇਗਾ? ਇਹ ਸਵਾਲ ਔਖ਼ਾ ਹੈ ਤੇ ਜਵਾਬ ਸਪਸ਼ਟ ਨਾ ਹੋ ਕੇ ਗੁੰਝਲਦਾਰ ਹੈ।

ਸ: ਢੀਂਡਸਾ ਨੇ ਜੇ ਅਕਾਲੀਆਂ ਦੀ ਲੀਡਰਸ਼ਿਪ ‘ਕਲੇਮ’ ਕਰਨੀ ਹੈ ਤਾਂ ਉਹਨਾਂ ਦਾ ਮੁਕਾਬਲਾ ਪੰਥਕ ਧਿਰਾਂ ਨਾਲ ਹੈ, ਮੁੱਖ ਤੌਰ ’ਤੇ ਸੁਖ਼ਬੀਰ ਬਾਦਲ ਨਾਲ ਹੈ। ਉਹਨਾਂ ਦਾ ਇਹ ਦਾਅਵਾ ਹੁਣ ਸਮਾਂ ਵਿਹਾਅ ਚੁੱਕਾ ਹੈ ਕਿ ਸੁਖ਼ਬੀਰ ਨੇ ਪੰਥ ਤੇ ਪੰਜਾਬ ਦੇ ਮੁੱਦੇ ਛੱਡ ਦਿੱਤੇ, ਇਸ ਵੇਲੇ ਦਾ ਸਵਾਲ ਇਹ ਹੈ ਕਿ ਉਨ੍ਹਾਂ ਮੁੱਦਿਆਂ ’ਤੇ ਉਨ੍ਹਾਂ ਦੀ ਅਗਵਾਈ ਵਾਲੇ ਅਕਾਲੀ ਦਲ ਸੰਯੁਕਤ ਨੇ ਕੀ ਕੀਤਾ ਹੈ? ਕੀ ਪ੍ਰਾਪਤੀ ਹੈ? ਕੀ ਕਰਨ ਦੀ ਯੋਜਨਾ ਹੈ? ਅਜੇ ਤਕ ਤਾਂ ਲੋਕਾਂ ਸਾਹਮਣੇ ਸੁਖ਼ਬੀਰ ਬਾਦਲ ਦਾ ਵਿਰੋਧ ਹੀ ਇੱਕ ਪ੍ਰਾਪਤੀ ਹੈ। ਜੇ ਵਿਰੋਧੀਆਂ ਦੀ ਮੰਨ ਲਈ ਕਿ ਸੁਖ਼ਬੀਰ ਬਾਦਲ ਨੇ ਪੰਥਕ ਮੁੱਦੇ ਛੱਡੇ ਹਨ ਤਾਂ ਐਸਾ ਵੀ ਕੁਝ ਨਜ਼ਰ ਨਹੀਂ ਆਉਂਦਾ ਕਿ ਸ: ਢੀਂਡਸਾ ਨੇ ਉਸ ਮੌਕੇ ਨੂੰ ਉਧਾਲ ਲਿਆ ਹੋਵੇ, ਸਾਂਭ ਲਿਆ ਹੋਵੇ ਅਤੇ ਉਨ੍ਹਾਂ ਮੁੱਦਿਆਂ ’ਤੇ ਪਹਿਰਾ ਦਿੱਤਾ ਜਾ ਰਿਹਾ ਹੋਵੇ। ਗੱਲਾਂਬਾਤਾਂ ਅਤੇ ਬਿਆਨਾਂ ਤੋਂ ਅੱਗੇ ਕੁਝ ਠੋਸ ਵੀ ਹੁੰਦਾ ਹੈ, ਹੋਣਾ ਚਾਹੀਦਾ ਹੈ।

ਸ: ਢੀਂਡਸਾ ਨੇ ਜੇ ਲੀਡਰਸ਼ਿਪ ‘ਕਲੇਮ’ ਕਰਨੀ ਹੈ ਤਾਂ ਬਾਦਲ ਪਰਿਵਾਰ ਦੀਆਂ ਗ਼ਲਤੀਆਂ ਨੂੰ ਭੰਡਣ ਤੋਂ ਅਗਾਂਹ ਵਧ ਕੇ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਆਪਣੀ ਤਾਕਤ ਬਣਾਉਣਾ ਪਵੇਗਾ। ਉਹ ਗੱਲਾਂ ਕਰਨੀਆਂ ਪੈਣਗੀਆਂ ਜਿਹੜੀਆਂ ਨਾ ਹੋਣ ਕਰਕੇ ਉਹ ਸੁਖ਼ਬੀਰ ਬਾਦਲ ਦੀ ਅਲੋਚਨਾ ਕਰਦੇ ਹਨ। ਉਹ ਕਰਵਾਉਣਾ ਪਵੇਗਾ ਜੋ ਸ: ਸੁਖ਼ਬੀਰ ਸਿੰਘ ਬਾਦਲ ਨਹੀਂ ਕਰ ਸਕੇ, ਜਾਂ ਕਰਵਾ ਸਕੇ। ਉਹਨਾਂ ਗ਼ਲਤੀਆਂ ਤੋਂ ਬਚਣਾ ਹੋਵੇਗਾ ਜਿਹੜੀਆਂ ਉਹ ਸਮਝਦੇ ਹਨ ਕਿ ਸ: ਸੁਖ਼ਬੀਰ ਸਿੰਘ ਬਾਦਲ ਕਰ ਰਹੇ ਹਨ। ਨਵੇਂ ਸਮਿਆਂ ਦੇ ਨਵੇਂ ਸੰਦਰਭ ਵਿੱਚ ਕੋਈ ਨਵੇਂ ਪ੍ਰੋਗਰਾਮ ਦੇਣੇ ਪੈਣਗੇ।

ਸਵਾਲ ਇਹ ਵੀ ਹੈ ਕਿ ਕੀ ਭਾਜਪਾ ਇਹ ‘ਕਰੈਡਿਟ’ ਸ: ਢੀਂਡਸਾ ਨੂੰ ਦੇਣ ਲਈ ਤਿਆਰ ਹੋਵੇਗੀ ਜਾਂ ਫ਼ਿਰ ਆਪਣੀ ਲੀਡਰਸ਼ਿਪ ਨੂੰ ਦੇਵੇਗੀ, ਜਾਂ ਇਸ ‘ਕਰੈਡਿਟ’ ’ਤੇ ਪ੍ਰਧਾਨ ਮੰਤਰੀ ਦਾ ਏਕਾਧਿਕਾਰ ਹੋਵੇਗਾ। ਭਾਜਪਾ ਦੇ ਅੰਦਰ ਇਸ ਵੇਲੇ ਆਪਣੀ ਪਾਰਟੀ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਤੋਂ ‘ਡੈਪੂਟੇਸ਼ਨ’ ’ਤੇ ਆਏ ਸਿੱਖ ਆਗੂਆਂ ਦੀ ਕੋਈ ਕਮੀ ਨਹੀਂ ਹੈ ਅਤੇ ਭਾਜਪਾ ਨੇ ਪੰਥ ਅਤੇ ਪੰਜਾਬ ਦਾ ਕੁਝ ਕਰਨਾ ਹੋਇਆ ਤਾਂ ਉਹ ਇਹ ਸਿਹਰਾ ਆਪਣੀ ਪਾਰਟੀ ਨਾਲ ਜੁੜੇ ਕਿਸੇ ਆਗੂ ਦੇ ਸਿਰ ਵੀ ਬੰਨ੍ਹ ਸਕਦੀ ਹੈ।

ਅੱਜ ਇਹ ਕਹਿਣਾ ਔਖ਼ਾ ਹੋਵੇਗਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਇਹ ਪੈਂਤੜਾ ਕੰਮ ਆਵੇਗਾ ਜਾਂ ਨਹੀਂ ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਸ: ਸੁਖ਼ਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਕਿਸੇ ਜੇਤੂ ਸਥਿਤੀ ਵਿੱਚ ਹੈ। ਪਾਰਟੀ ਵਿੱਚ ਲਗਾਤਾਰ ਆਏ ਨਿਘਾਰ ਤੋਂ ਬਾਅਦ ‘ਬਾਈ ਡਿਫ਼ਾਲਟ’ ਫ਼ਿਰ ਦਾਅ ਲੱਗ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਾਰਟੀ ਨੇ ਨਾ ਕਪੜੇ ਬਦਲੇ ਹਨ ਨਾ ਕੁਝ ਅੰਦਰਲਾ ਬਦਲਿਆ ਹੈ। ਪਾਰਟੀ ਦੀਆਂ ਪੰਥ ਅਤੇ ਪੰਜਾਬ ਬਾਰੇ ਨੀਤੀਆਂ ਵਿੱਚ ‘ਫਲਿੱਪ ਫ਼ਲਾਪ’ ਕਈ ਵਾਰ ਸਾਹਮਣੇ ਆਇਆ ਹੈ। ਕਹਿੰਦੇ ਹੁੰਦੇ ਨੇ ਨਾ ਨਵੀਂ ਬੋਤਲ ਪੁਰਾਣੀ ਸ਼ਰਾਬ। ਕਈ ਭੁਲੇਖੇ ਨਾਲ ਕਹਿੰਦੇ ਨੇ ਪੁਰਾਣੀ ਬੋਤਲ ਨਵੀਂ ਸ਼ਰਾਬ। ਇੱਥੇ ਨਾ ਸ਼ਰਾਬ ਬਦਲੀ ਹੈ, ਨਾ ਬੋਤਲ। ਬੱਸ ਐਂਵੇਂ ਹੀ, ਬਿਨਾਂ ਕੋਈ ਤਬਦੀਲੀ ਲਿਅਂਦਿਆਂ ‘ਚੰਗੇ ਦਿਨਾਂ’ ਦੀ ਆਸ ਅਤੇ ਉਡੀਕ ਕੀਤੀ ਜਾ ਰਹੀ ਹੈ।

ਸ: ਸੁਖ਼ਬੀਰ ਸਿੰਘ ਬਾਦਲ ਕੋਲ ਨੀਅਤ ਹੈ ਕਿ ਨਹੀਂ, ਨੀਤੀ ਹੈ ਕਿ ਨਹੀਂ, ਪ੍ਰਤੀਬੱਤਾ ਹੈ ਕਿ ਨਹੀਂ, ਇਸ ਬਾਰੇ ਸਵਾਲ ਉਠਾਏ ਜਾ ਸਕਦੇ ਹਨ ਪਰ ਉਨ੍ਹਾਂ ਦੀ ਜਥੇਬੰਦਕ ਯੋਗਤਾ ’ਤੇ ਕੋਈ ਸਵਾਲ ਨਹੀਂ ਹੈ। ਪੰਜਾਬ ਵਿੱਚ ਜਥੇਬੰਦਕ ਤੌਰ ’ਤੇ ਸਭ ਤੋਂ ਮਜ਼ਬੂਤ ਪਾਰਟੀ ਅਜੇ ਵੀ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੈ। ਇਹੀ ਕਾਰਨ ਹੈ ਕਿ ਪਾਰਟੀ ਦੇ ਪਹਿਲੀ ਵਾਰ ਚੋਣ ਸਿਆਸਤ ਵਿੱਚ ਇੰਨੀ ਹੇਠਾਂ ਆ ਡਿੱਗਣ ਤੋਂ ਬਾਅਦ ਵੀ ਕੋਈ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਦਲ ਬਣਨ ਦੇ ਨੇੜੇ ਤੇੜੇ ਵੀ ਨਹੀਂ ਹੈ।

ਦਰਅਸਲ, ਵਾਰਿਸ ਹੋਣ ਦਾ ਪੈਮਾਨਾ ਤਾਂ ਪੰਥ ਅਤੇ ਪੰਜਾਬ ਦੇ ਮੁੱਦਿਆਂ ’ਤੇ ਕੰਮ ਕਰਨਾ ਅਤੇ ਇਨ੍ਹਾਂ ਰਾਹੀਂ ਆਪੋ ਆਪਣੀ ਧਿਰ ਲਈ ਸਿਆਸੀ ਸਫ਼ਲਤਾ ਹਾਸਲ ਕਰ ਲੈਣ ਨੂੰ ਹੀ ਮੰਨਿਆ ਜਾ ਸਕਦਾ ਹੈ।

23 ਜੁਲਾਈ, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,174FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਗਾਇਕਾ ਤੇ ਅਦਾਕਾਰਾ ਸੋਨੀਆ ਮਾਨ ਜਾਟ ਮਹਾਂਸਭਾ ਵਿੱਚ ਸ਼ਾਮਲ, ਮਹਿਲਾ ਯੂਥ ਵਿੰਗ ਦੀ ਪ੍ਰਧਾਨ ਨਿਯੁਕਤਗਾਇਕਾ ਤੇ ਅਦਾਕਾਰਾ ਸੋਨੀਆ ਮਾਨ ਜਾਟ ਮਹਾਂਸਭਾ ਵਿੱਚ ਸ਼ਾਮਲ, ਮਹਿਲਾ ਯੂਥ ਵਿੰਗ ਦੀ ਪ੍ਰਧਾਨ ਨਿਯੁਕਤ

ਯੈੱਸ ਪੰਜਾਬ ਚੰਡੀਗੜ੍ਹ, ਸਤੰਬਰ 13, 2022 - ਕਿਸਾਨ ਅੰਦੋਲਨ ਦੌਰਾਨ ਨਵੀਂ ਭੂਮਿਕਾ ਵਿਚ ਸਾਹਮਣੇ ਆਈ ਪੰਜਾਬੀ ਕਲਾਕਾਰ, ਗਾਇਕਾ ਤੇ ਅਦਾਕਾਰ ਸੋਨੀਆ ਮਾਨ ਮੰਲਗਵਾਰ ਨੂੰ ਆਲ ਇੰਡੀਆ...