Saturday, May 18, 2024

ਵਾਹਿਗੁਰੂ

spot_img
spot_img

ਹਰਸਿਮਰਤ ਬਾਦਲ ਦੀ ਕਾਂਗਰਸ ਤੇ ‘ਆਪ’ ਨੂੰ ਚੁਣੌਤੀ: ਬਠਿੰਡਾ ਵਿੱਚ ਇੱਕ ਵੀ ਵੱਡਾ ਪ੍ਰਾਜੈਕਟ ਲਿਆਂਦੈ ਤਾਂ ਦੱਸੋ

- Advertisement -

ਯੈੱਸ ਪੰਜਾਬ
ਬਠਿੰਡਾ, 5 ਮਈ, 2024

ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਹਲਕੇ ਵਿਚ ਲਿਆਂਦਾ ਵੀ ਵੱਡਾ ਪ੍ਰਾਜੈਕਟ ਗਿਣਵਾਉਣ ਅਤੇ ਕਿਹਾ ਕਿ ਇਸ ਹਲਕੇ ਨੂੰ ਤਾਂ ਛੱਡੋ ਕਾਂਗਰਸ ਤੇ ਆਪ ਨੇ ਤਾਂ ਨਾਗਰਿਕ ਸਹੂਲਤਾਂ ਨੂੰ ਬਰਬਾਦ ਕੀਤਾ ਤੇ ਦਿਹਾਤੀ ਇਲਾਕਿਆਂ ਨੂੰ ਅਣਡਿੱਠ ਕੀਤਾ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਜਿਥੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ, ਨੇ ਕਿਹਾ ਕਿ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਨੂੰ ਇਕ ਨਮੂਨੇ ਦਾ ਪਾਰਲੀਮਾਨੀ ਹਲਕਾ ਬਣਾ ਦਿੱਤਾ ਹੈ।

ਉਹਨਾਂ ਕਿਹਾ ਕਿ ਸਮੇਂ ਦੀਆਂ ਅਕਾਲੀ ਸਰਕਾਰਾਂ ਨੇ ਨਾ ਸਿਰਫ ਇਸ ਹਲਕੇ ਵਿਚ ਰਿਫਾਇਨਰੀ ਸਥਾਪਿਤ ਕਰਵਾਈ ਬਲਕਿ ਇਥੇ ਪ੍ਰਤੀਸ਼ਠਤ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਵੀ ਲਿਆਂਦੀ। ਉਹਨਾਂ ਕਿਹਾ ਕਿ ਕੈਂਸਰ ਹਸਪਤਾਲ ਖੋਲ੍ਹਣ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਸਥਾਪਿਤ ਕੀਤੀ। ਸਾਡੀ ਸਰਕਾਰ ਨੇ ਇਸ ਸ਼ਹਿਰ ਵਿਚ ਹਵਾਈ ਅੱਡਾ ਸਥਾਪਿਤ ਕੀਤਾ ਤੇ ਦਿੱਲੀ ਲਈ ਰੇਲ ਸੇਵਾਵਾਂ ਦਾ ਵਿਸਥਾਰ ਕੀਤਾ ਤੇ ਹੋਰ ਥਾਵਾਂ ਨਾਲ ਕਲੈਕਟੀਵਿਟੀ ਸੁਧਾਰੀ।

ਸਰਦਾਰਨੀ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਦੋਵੇਂ ਸਰਕਾਰਾਂ ਬਠਿੰਡਾ ਨੂੰ ਇਕ ਦਹਾਕਾ ਪਿੱਛੇ ਲੈ ਗਈਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਨਾਲ-ਨਾਲ ਪਾਰਲੀਮਾਨੀ ਹਲਕੇ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਕਲੌਤੀ ਪ੍ਰਾਪਤੀ ਬਠਿੰਡਾ ਥਰਮਲ ਪਲਾਂਟ ਬੰਦ ਕਰਵਾਉਣਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਹੈ।

ਸਾਰੇ ਸਿਵਲ ਬੁਨਿਆਦੀ ਢਾਂਚੇ ਦਾ ਬੁਰਾ ਹਾਲ ਹੈ ਭਾਵੇਂ ਉਹ ਸੜਕਾਂ ਹੋਣ ਜਾਂ ਸੀਵਰੇਜ ਸਹੂਲਤਾਂ ਹੋਣ। ਉਹਨਾਂ ਕਿਹਾ ਕਿ ਬਰਸਾਤਾਂ ਦੌਰਾਨ ਵਾਰ-ਵਾਰ ਆਉਂਦੇ ਹੜ੍ਹਾਂ ਦੇ ਮਸਲੇ ਦੀ ਹੱਲ ਵਾਸਤੇ ਕੁਝ ਨਹੀਂ ਕੀਤਾ ਗਿਆ ਅਤੇ ਲੋਕਾਂ ਨੂੰ ਸਟ੍ਰੀਟ ਲਾਈਟ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ।

ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਗਰੀਬ ਤੋਂ ਗਰੀਬ ਲੋਕਾਂ ਤੋਂ ਖੋਹ ਲਿਆ ਹੈ ਤੇ ਸਕੀਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ।

ਬਠਿੰਡਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਇਕਬਾਲ ਸਿੰਘ ਬੱਬਲੀ ਢਿੱਲੋਂ, ਮੋਹਿਤ ਗੁਪਤਾ ਅਤੇ ਬਲਬੀਰ ਸਿੰਘ ਬੀੜਬਹਿਮਣ ਦੇ ਨਾਲ ਲੋਕਾਂ ਨਾਲ ਮੁਲਾਕਾਤ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਕਾਂਗਰਸ ਤੇ ਆਪ ਦਰਮਿਆਨ ਹੋ ਰਹੇ ਦੋਸਤਾਨਾ ਮੈਚ ਤੋਂ ਸੁਚੇਤ ਰਹਿਣ।

ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਕੌਮੀ ਪੱਧਰ ’ਤੇ ਗਠਜੋੜ ਹੈ ਪਰ ਪੰਜਾਬ ਵਿਚ ਵੋਟਰਾਂ ਨੂੰ ਮੂਰਖ ਬਣਾਉਣ ਵਾਸਤੇ ਦੋਵੇਂ ਵੱਖੋ ਵੱਖ ਲੜ ਰਹੀਆਂ ਹਨ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੇ ਆਪ ਦੋਵਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ। ਉਹਨਾਂ ਕਿਹਾ ਕਿ ਜੇਕਰ ਇਹਨਾਂ ਦੋਵਾਂ ਪਾਰਟੀਆਂ ਨੇ ਕੱਖ ਨਹੀਂ ਕੀਤਾ ਤਾਂ ਇਹ ਤੁਹਾਡੀਆਂ ਵੋਟਾਂ ਦੀ ਹੱਕਦਾਰ ਨਹੀਂ ਹਨ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਨਾਲ ਡੱਟ ਕੇ ਖੜ੍ਹਾ ਹੈ ਤੇ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਅਸੀਂ ਇਕੱਲਿਆਂ ਪਾਰਲੀਮਾਨੀ ਚੋਣਾਂ ਲੜਨ ਦਾ ਫੈਸਲਾਕੀਤਾ ਹੈ।

ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਚਾਹੁੰਦੇ ਕਿਉਂਕਿ ਕਿਸਾਨ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ ਜਿਸਦਾ ਵਾਅਦਾ ਕੇਂਦਰ ਸਰਕਾਰ ਨੇ ਕੀਤਾ ਸੀ ਅਤੇ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਵਾਅਦਾ ਕੀਤਾਸੀ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣਗੇ।

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,121FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...