Sunday, May 19, 2024

ਵਾਹਿਗੁਰੂ

spot_img
spot_img

ਜਰਖ਼ੜ ਖ਼ੇਡਾਂ: 14ਵੇਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫ਼ੈਸਟੀਵਲ 2024 ਦਾ ਹੋਇਆ ਸ਼ਾਨਾਂਮੱਤਾ ਆਗਾਜ਼

- Advertisement -

ਯੈੱਸ ਪੰਜਾਬ
ਲੁਧਿਆਣਾ, 5 ਮਈ, 2024

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੀ ਕੜੀ ਦੇ ਹਿੱਸੇ ਵਜੋਂ 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦਾ ਬੀਤੀ ਰਾਤ ਜਰਖੜ ਖੇਡ ਸਟੇਡੀਅਮ ਵਿਖੇ ਸਾਨਾਮੱਤਾ ਆਗਾਜ ਹੋਇਆ । ਇਸ ਫੈਸਟੀਵਲ ਵਿੱਚ ਸੀਨੀਅਰ ਅਤੇ ਸਬ ਜੂਨੀਅਰ ਵਰਗ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ।

ਟੂਰਨਾਮੈਂਟ ਦਾ ਉਦਘਾਟਨ ਉੱਘੇ ਸਨਤਕਾਰ ਸ੍ਰੀ ਸੰਜੂ ਧੀਰ ਅਤੇ ਜੜਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਕੀਤਾ । ਇਸ ਮੌਕੇ ਆਏ ਮਹਿਮਾਨਾਂ ਨੇ ਗਵਾਰੇ ਉਡਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸ੍ਰੀ ਸੰਜੂ ਧੀਰ ਨੇ ਜਰਖੜ ਹਾਕੀ ਅਕੈਡਮੀ ਨੂੰ 2 ਲੱਖ ਰੁਪਏ ਦੇ ਵਿਁਤੀ ਸਹਾਇਤਾ ਅਤੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਨੇ 50 ਹਜਾਰ ਰੁਪਏ ਦੀ ਕਣਕ ਲੈ ਕੇ ਦਿੱਤੀ।

ਇਸ ਮੌਕੇ ਰਾਜਸੀ ਨੇਤਾ ਦੀਪੂ ਘਈ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਰਮਜੀਤ ਸਿੰਘ ਨੀਟੂ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ ,ਹਰਦੀਪ ਸਿੰਘ ਸੈਣੀ ਰੇਲਵੇ, ਮਨਜਿੰਦਰ ਸਿੰਘ ਇਆਲੀ ਠਾਕਰ ਜੀਤ ਸਿੰਘ ਦਾਦ , ਸ਼ਿੰਗਾਰਾ ਸਿੰਘ ਜਰਖੜ ਤਜਿੰਦਰ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪਰਗਟ , ਪੰਮਾ ਗਰੇਵਾਲ ,

ਸਾਬੀ ਜਰਖੜ ਬਲਾਕ ਪ੍ਰਧਾਨ ਆਪ ,ਅਜੀਤ ਸਿੰਘ ਲਾਂਦੀਆਂ, ਸਤਵਿੰਦਰ ਸਿੰਘ ਬੱਗਾ ਬਿੱਟੂ , ਕੁਲਦੀਪ ਸਿੰਘ ਘਵੱਦੀ ਪ੍ਰਧਾਨ ਸਪੋਰਟਸ ਹਲਕਾ ਗਿੱਲ ਆਮ ਆਦਮੀ ਪਾਰਟੀ , ਰਜਿੰਦਰ ਸਿੰਘ ਜਰਖੜ, ਜਗਦੇਵ ਸਿੰਘ ਜਰਖੜ, ਗੁਰਵਿੰਦਰ ਸਿੰਘ ਕਿਲਾ ਰਾਇਪੁਰ, ਮਨਦੀਪ ਸਿੰਘ ਜਰਖੜ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਅੱਜ ਖੇਡੇ ਗਏ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਐਚਟੀਸੀ ਰਾਮਪੁਰ ਨੇ ਯੰਗ ਕਲੱਬ ਓਟਾਲਾ ਨੂੰ 8-3 ਗੋਲਾਂ ਨਾਲ ਹਰਾਇਆ। ਰਾਮਪੁਰ ਦਾ ਗੋਲਕੀਪਰ ਕਿਰਨਦੀਪ ਸਿੰਘ “ਹੀਰੋ ਆਫ ਦਾ ਮੈਚ” ਬਣਿਆ।

ਦੂਜੇ ਮੈਚ ਵਿੱਚ ਸਪੋਰਟ ਸੈਂਟਰ ਕਿਲਾ ਰਾਇਪਰ ਨੇ ਅਮਰਗੜ੍ਹ ਨਾਲ ਨਿਰਧਾਰਤ ਸਮੇਂ ਤੱਕ 5-5 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸਊਟ ਆਊਟ ਵਿਁਚ 4-3 ਨਾਲ ਮੈਚ ਜਿੱਤਿਆ ਕਿਲਾ ਰਾਏਪੁਰ ਦਾ ਗੋਲਕੀਪਰ ਅਟਲ ਦੇਵ ਚਾਹਲ ਨੇ ਹੀਰੋ ਆਫ ਦਾ ਮੈਚ ਦਾ ਐਵਾਰਡ ਜਿੱਤਿਆ ਜੂਨੀਅਰ ਵਰਗ ਵਿੱਚ ਰਾਮਪੁਰ ਸੈਂਟਰ ਨੇ ਭਵਾਨੀਗੜ੍ਹ ਨੂੰ 6-3 ਗੋਲਾਂ ਨਾਲ ਹਰਾਇਆ।

ਰਾਮਪੁਰ ਦੇ ਗੁਰਕੀਰਤ ਸਿੰਘ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਆ ਜਦ ਕਿ ਦੂਸਰੇ ਮੈਚ ਵਿੱਚ ਰਾਮਪੁਰ ਛੰਨਾ ਮਲੇਰਕੋਟਲਾ ਨੇ ਕਿਲਾ ਰਾਇਪੁਰ ਹਾਕੀ ਸੈਂਟਰ ਨੂੰ 5-3 ਨਾਲ਼ ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ ਰਾਮਪੁਰ ਦਾ ਰਣਵੀਰ ਸਿੰਘ ਸਿੰਘ ਹੀਰੋ ਆਫ ਦਾ ਮੈਚ ਬਣਿਆ। ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਲੀਗ ਦੇ ਮੈਚ ਹਰ ਸਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਖੇਡੇ ਖੇਡੇ ਜਾਇਆ ਕਰਨਗੇ, ਜਦਕਿ ਇਸ ਲੀਗ ਦਾ ਫਾਈਨਲ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ ।

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,121FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...