Saturday, April 13, 2024

ਵਾਹਿਗੁਰੂ

spot_img
spot_img

ਸਦੀਵੀ ਅਲਵਿਦਾ ਕਹਿ ਗਿਆ ਬੁਲੰਦ ਉਰਦੂ ਸ਼ਾਇਰ ਮੁਨੱਵਰ ਰਾਣਾ – ਗੁਰਭਜਨ ਗਿੱਲ

- Advertisement -

ਬੁਲੰਦ ਉਰਦੂ ਸ਼ਾਇਰ ਮੁਨੱਵਰ

ਮੁਨੱਵਰ ਰਾਣਾ ਵੀ ਸਦੀਵੀ ਅਲਵਿਦਾ ਕਹਿ ਗਿਆ। ਬੀਤੀ ਰਾਤ ਲਖਨਊ ਦੇ ਪੀ ਜੀ ਆਈ ਵਿੱਚ ਉਸ ਆਖ਼ਰੀ ਸਾਹ ਲਿਆ। ਮੁਨੱਵਰ ਰਾਣਾ ਬਹੁਤ ਬੁਲੰਦ ਪਾਏ ਦਾ ਉਰਦੂ ਸ਼ਾਇਰ ਸੀ। ਉਸ ਨੂੰ “ਸੀ”ਲਿਖਣਾ ਏਨਾ ਆਸਾਨ ਨਹੀਂ। ਉਸ ਦੀਆਂ ਪੈੜਾਂ ਇਤਿਹਾਸ ਹਣਨ ਦੇ ਕਾਬਲ ਹਨ।

ਵਿਕੀਪੀਡੀਆ ਤੋਂ ਮਿਲੀ ਤੁਰੰਤ ਜਾਣਕਾਰੀ ਅਨੁਸਾਰ ਮੁਨੱਵਰ ਰਾਣਾ ਦਾ ਜਨਮ ਰਾਇਬਰੇਲੀ (ਉੱਤਰ ਪ੍ਰਦੇਸ਼) ਵਿੱਚ 26 ਨਵੰਬਰ 1952 ਵਿੱਚ ਹੋਇਆ। ਉਸ ਦੇ ਬਜ਼ੁਰਗ ਉੱਥੇ ਮਦਰੱਸੇ ਵਿੱਚ ਪੜਾਉਣ ਦਾ ਕੰਮ ਕਰਦੇ ਸਨ। ਮੁਲਕ ਦੇ ਵੰਡ ਸਮੇਂ ਉਸ ਦੇ ਦਾਦਾ – ਦਾਦੀ ਪਾਕਿਸਤਾਨ ਚਲੇ ਗਏ ਬਾਪ ਸਯਦ ਅਨਵਰ ਅਲੀ ਵਤਨ ਦੀ ਮੁਹੱਬਤ ਕਰਕੇ ਪਾਕਿਸਤਾਨ ਨਹੀਂ ਗਏ।ਪਰ ਜਲਦ ਬਾਅਦ ਗਰੀਬੀ ਦੇ ਹਾਲਾਤ ਬਣ ਗਏ।

ਮੁਨੱਵਰ ਦੇ ਪਿਤਾ ਨੂੰ ਟਰੱਕ ਚਾਲਕ ਬਣਨਾ ਪਿਆ ਅਤੇ ਮਾਂ ਨੂੰ ਮਜਦੂਰੀ ਕਰਨੀ ਪਈ। ਮੁਨੱਵਰ ਦੇ ਬਾਪ ਨੇ 1964 ਵਿੱਚ ਕਲਕੱਤੇ ਵਿੱਚ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਅਤੇ 1968 ਵਿੱਚ ਮੁਨੱਵਰ ਵੀ ਆਪਣੇ ਅੱਬਾ ਦੇ ਕੋਲ ਕਲਕੱਤੇ ਆ ਗਿਆ ਜਿਥੇ ਉਸ ਨੇ ਕਲਕੱਤੇ ਦੇ ਮੋਹੰਮਦ ਜਾਨ ਸਕੂਲ ਤੋਂ ਹਾਇਰ ਸੈਕੰਡਰੀ ਅਤੇ ਉਮੇਸ਼ ਚੰਦ੍ਰ ਕਾਲਜ ਤੋਂ ਬੀ ਕਾਮ ਦੀ ਡਿਗਰੀ ਕੀਤੀ।

ਉਸਦੀ ਕਾਵਿ ਰਚਨਾ ਖੇਤਰ ਵਿੱਚ ਵਿਸ਼ੇਸ਼ ਪ੍ਰਸਿੱਧੀ ਇਸ ਗੱਲ ਪਿੱਛੇ ਵੀ ਹੈ ਕਿ ਉਸਨੇ ਗ਼ਜ਼ਲ ਨੂੰ ਮਾਂ ਦੀ ਮਮਤਾ ਦੀ ਉਸਤਤ ਕਰਨ ਵਿੱਚ ਵਰਤਿਆ, ਜੋ ਕਿ ਇੱਕ ਵਿਲੱਖਣ ਕਾਰਜ ਹੈ, ਕਿਉਂਕਿ ਗ਼ਜ਼ਲ ਨੂੰ ਅਜਿਹਾ ਕਾਵਿ ਰੂਪ ਮੰਨਿਆ ਜਾਂਦਾ ਰਿਹਾ ਹੈ ਜਿਸਨੂੰ ਕਿ ਪ੍ਰੇਮੀ ਇੱਕ ਦੂਜੇ ਨਾਲ ਗੱਲਬਾਤ ਕਰਨ ਵਿੱਚ ਵਰਤਦੇ ਸਨ।

ਕਾਵਿ ਸੰਗ੍ਰਿਹਾਂ ਤੋਂ ਇਲਾਵਾ, ਮੁਨੱਵਰ ਨੇ ਇਤਿਹਾਸ ਉੱਤੇ ਵੀ ਕਲਮ ਚਲਾਈ। ਉਸਦੀ ਕਾਵਿ ਰਚਨਾ ਹਿੰਦੀ, ਉਰਦੂ, ਬੰਗਾਲੀ ਅਤੇ ਪੰਜਾਬੀ ਵਿੱਚ ਵੀ ਛਪ ਚੁੱਕੀ ਹੈ। ਮੁਨੱਵਰ ਨੂੰ ਸੰਵੇਦਨਸ਼ੀਲ ਕਵੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਜੋ ਕਿ ਆਪਣੇ ਸ਼ਿਅਰਾਂ ਵਿੱਚ ਹਿੰਦੀ ਅਤੇ ਅਵਧੀ ਦੇ ਸ਼ਬਦ ਵਰਤਦਾ ਹੈ।

ਉਹ ਸਜਾਵਟੀ ਅਤੇ ਪਵਿੱਤਰ ਉਰਦੂ ਸ਼ਬਦਾਂ ਦੀ ਵਰਤੋਂ  ਤੋਂ ਬਚਦਾ ਹੈ, ਜੋ ਕਿ ਉਸਦੀ ਸ਼ਾਇਰੀ ਦੇ ਗੈਰ-ਉਰਦੂ ਜਗਤ ਵਿੱਚ ਪ੍ਰਸਿੱਧ ਹੋਣ ਦਾ ਕਾਰਣ ਬਣਦੀ ਹੈ।

ਮੁਨੱਵਰ ਰਾਣਾ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿੱਚ ਛਪੀਆਂ ਹਨ। ਉਹ ਸਟੇਜੀ ਕਵੀ ਦੇ ਤੌਰ ‘ਤੇ ਵੀ ਬਹੁਤ ਪ੍ਰਸਿੱਧ ਸੀ। ਉਸ ਦੀ ਉਰਦੂ ਸ਼ਾਇਰੀ ਵਿੱਚੋਂ ਇਹ ਸ਼ਿਅਰ ਪੜ੍ਹੋ।

ਯੇ ਐਸਾ ਕਰਜ਼ ਹੈ ਜੋ ਮੈਂ ਅਦਾ ਕਰ ਨਹੀਂ ਸਕਤਾ।
ਮੈਂ ਜਬ ਤਕ ਘਰ ਨਾ ਲੋਟੂੰ ਮੇਰੀ ਮਾਂ ਸਜਦੇ ਮੇਂ ਰਹਿਤੀ ਹੈ।

ਮੁਨੱਵਰ ਨੇ ਬਹੁਤ ਸਾਰੀਆਂ ਗ਼ਜ਼ਲਾਂ ਲਿਖੀਆਂ ਜੋ ਕਿ ਵੱਖ-ਵੱਖ ਪ੍ਰਕਾਸ਼ਕਾਂ ਦੁਬਾਰਾ ਛਪੀਆਂ ਕਿਤਾਬਾਂ ਵਿੱਚ ਮੌਜੂਦ ਹਨ। ਉਸਦੇ ਲਿਖਣ ਦਾ ਅੰਦਾਜ਼ ਵੱਖਰਾ ਹੈ, ਜਿਸ ਕਰਕੇ ਉਸਦੀ ਤੁਲਨਾ ਹਿੰਦੁਸਤਾਨੀ ਸਾਹਿਤ ਦੇ ਹਿੰਦੀ ਅਤੇ ਉਰਦੂ ਦੇ ਵੱਡੇ ਸ਼ਾਇਰਾਂ ਨਾਲ ਕੀਤੀ ਜਾਂਦੀ ਹੈ। ਉਸਦੇ ਜ਼ਿਆਦਾਤਰ ਸ਼ੇਅਰਾਂ ਦੇ ਕੇਂਦਰ ਵਿੱਚ ਉਸਦਾ ਮਾਂ ਪਿਆਰ ਆਇਆ ਹੈ। ਜੋ ਕਿ ਉਸਨੂੰ ਬਾਕੀ ਦੇ ਸ਼ਾਇਰਾਂ ਤੋਂ ਵੱਖਰਾ ਕਰਦਾ ਹੈ।

ਐ ਅੰਧੇਰੇ! ਦੇਖ ਲੇ ਮੂੰਹ ਤੇਰਾ ਕਾਲਾ ਹੋ ਗਯਾ,
ਮਾਂ ਨੇ ਆਂਖੇਂ ਖੋਲ ਦੀਂ ਘਰ ਮੇਂ ਉਜਾਲਾ ਹੋ ਗਯਾ।

ਤੇਰੀ ਯਾਦੋਂ ਨੇ ਬਖ਼ਸ਼ੀ ਹੈ ਹਮੇਂ ਯੇ ਜ਼ਿਂਦਗੀ ਵਰਨਾ,
ਬਹੁਤ ਪਹਲੇ ਹੀ ਹਮ ਕਿੱਸੈ ਕਹਾਨੀ ਹੋ ਗਏ ਹੋਤੇ!

ਮੈਨੇ ਕਲ ਸ਼ਬ ਚਾਹਤੋਂ ਕੀ ਸਬ ਕਿਤਾਬੇਂ  ਫ਼ਾੜ ਦੀਂ,
ਸਿਰਫ਼ ਇੱਕ ਕਾਗਜ਼ ਪੇ ਲਿਖਾ ਲਫ਼ਜ਼ ਮਾਂ ਰਹਿਨੇ  ਦੀਆ।

ਉਸਦੀਆਂ ਕਾਵਿ ਪੁਸਤਕਾਂ ਮਾਂ,ਗ਼ਜ਼ਲ ਗਾਂਵ,ਪੀਪਲ ਛਾਂਵ ,ਬਦਨ ਸਰਾਅ,ਨੀਮ ਕੇ ਫੂਲ,ਸਭ ਉਸਕੇ ਲਿਏ,ਘਰ ਅਕੇਲਾ ਹੋ ਗਯਾ ਕਹੋ ਜ਼ਿੱਲੇ ਇਲਾਹੀ ਸੇ,ਬਗ਼ੈਰ ਨਕਸ਼ੇ ਕਾ ਮਕਾਨ,ਫਿਰ ਕਬੀਰ,ਨਏ ਮੌਸਮ ਕੇ ਫੂਲ ਸਦਾ ਚੇਤੇ ਰਹਿਣਗੀਆਂ। ਮੁਨੱਵਰ ਰਾਣਾ ਨੂੰ ਮਿਲੇ ਪੁਰਸਕਾਰਾਂ ਦੀ ਸੂਚੀ ਇਸ ਤਰ੍ਹਾਂ ਹੈ।

ਅਮੀਰ ਖ਼ੁਸਰੋ ਅਵਾਰਡ (2006)ਇਟਾਵਾ,ਕਵਿਤਾ ਕੇ ਕਬੀਰ ਸਨਮਾਨ ਉਪਾਧੀ 2006, ਇਂਦੌਰ ਮੀਰ ਤਕ਼ੀ ਮੀਰ ਅਵਾਰਡ 2005 ਸ਼ਹੂਦ ਆਲਮ ਆਫਕੁਈ ਅਵਾਰਡ 2005, ਕਲਕੱਤਾ,ਗ਼ਾਲਿਬ ਅਵਾਰਡ 2005, ਉਦੈਪੁਰ,ਡਾ. ਜ਼ਾਕਿਰ ਹੁਸੈਨ ਅਵਾਰਡ 2005, ਨਵੀਂ ਦਿੱਲੀ, ਸਰਸਵਤੀ ਸਮਾਜ ਅਵਾਰਡ 2004, ਮੌਲਾਨਾ ਅਬਦੁਰ ਰੱਜਾਕ਼ ਮਲੀਹਾਬਾਦੀ ਅਵਾਰਡ 2001 (ਵੈਸਟ ਬਂਗਾਲ ਉਰਦੂ ਅਕਾਦਮੀ), ਸਲੀਮ ਜਾਫ਼ਰੀ ਅਵਾਰਡ 1997 ਦਿਲਕੁਸ਼ ਅਵਾਰਡ 1995,ਰਈਸ ਅਮਰੋਹਵੀ ਅਵਾਰਡ 1993, ਰਾਏਬਰੇਲੀ ਭਾਰਤੀ ਪਰੀਸ਼ਦ ਪ੍ਰਯਾਗ ਅਵਾਰਡ, ਇਲਾਹਾਬਾਦ,ਹਮਾਯੂੰ  ਕਬੀਰ ਅਵਾਰਡ, ਕਲਕੱਤਾ ਬਜਮੇ ਸੁਖਨ ਅਵਾਰਡ, ਭੁਸਾਵਲ ਇਲਾਹਾਬਾਦ ਪ੍ਰੇਸ ਕਲੱਬ ਅਵਾਰਡ, ਪ੍ਰਯਾਗ,ਹਜ਼ਰਤ ਅਲਮਾਸ ਸ਼ਾਹ ਅਵਾਰਡ,ਸਰਸਵਤੀ ਸਮਾਜ ਅਵਾਰਡ, 2004,ਅਦਬ ਅਵਾਰਡ 2004 ਮੀਰ ਅਵਾਰਡ,ਮੌਲਾਨਾ ਅਬੁਲ ਹਸਨ ਨਦਵੀ ਅਵਾਰਡ,ਉਸਤਾਦ ਬਿਸਮਿੱਲਾਹ ਖ਼ਾਨ ਅਵਾਰਡ ਤੇ ਕਬੀਰ ਅਵਾਰਡ।

ਮੁਨੱਵਰ ਰਾਣਾ ਦੇ ਚੋਣਵੇਂ ਸ਼ਿਅਰ ਪੜ੍ਹੋ।

ਆਪ ਕੋ ਚਿਹਰੇ ਸੇ ਭੀ ਬੀਮਾਰ ਹੋਨਾ ਚਾਹੀਏ,
ਇਸ਼ਕ ਹੈ ਤੋ ਇਸ਼ਕ ਕਾ ਇਜ਼ਹਾਰ ਹੋਨਾ ਚਾਹੀਏ।

ਜ਼ਿੰਦਗੀ ਤੂ ਕਬ ਤਲਕ ਦਰ ਦਰ ਫਿਰਾਏਗੀ ਹਮੇਂ,
ਟੂਟਾ ਫੂਟਾ ਹੀ ਸਹੀ ਘਰ ਬਾਰ ਹੋਨਾ ਚਾਹੀਏ।

ਬਰਸੋਂ ਸੇ ਇਸ ਮਕਾਨ ਮੇਂ ਰਹਿਤੇ ਹੈਂ ਚੰਦ ਲੋਕ,
ਇਕ ਦੂਸਰੇ ਕੇ ਸਾਥ ਵਫ਼ਾ ਕੇ ਬਗੈਰ ਭੀ।

ਏਕ ਕਿੱਸੇ ਕੀ ਤਰਹ ਵੇ ਤੋ ਮੁਝੇ ਭੂਲ ਗਯਾ,
ਏਕ ਕਹਾਨੀ ਕੀ ਤਰਹ ਵੇ ਹੈ ਮਗਰ ਯਾਦ ਮੁਝੇ।

ਭੁਲਾ ਪਾਨਾ ਬਹੁਤ ਮੁਸ਼ਕਿਲ ਹੈ ਸਭ ਕੁਛ ਯਾਦ ਰਹਿਤਾ ਹੈ,
ਮੁਹੱਬਤ ਕਰਨੇ ਵਾਲਾ ਇਸ ਲਿਏ ਬਰਬਾਦ ਰਹਿਤਾ ਹੈ।

ਤਾਜ਼ਾ ਗ਼ਜ਼ਲ ਜ਼ਰੂਰੀ ਹੈ ਮਹਿਫ਼ਲ ਕੇ ਵਾਸਤੇ,
ਸੁਨਤਾ ਨਹੀਂ ਹੈ ਕੋਈ  ਦੇਬਾਰਾ ਸੁਨੀ ਹੁਈ।

ਹਮ ਕੁਛ ਐਸੇ ਤੇਰੇ ਦੀਦਾਰ ਮੇਂ ਖੋ ਜਾਤੇ ਹੈਂ।
ਜੈਸੇ ਬੱਚੇ ਭਰੇ ਬਾਜ਼ਾਰ ਮੇਂ ਖੋ ਜਾਤੇ ਹੈਂ।

ਅੰਧੇਰੇ ਔਰ ਉਜਾਲੇ ਕੀ ਕਹਾਨੀ ਸਿਰਫ਼ ਇਤਨੀ ਹੈ।
ਜਹਾਂ ਮਹਿਬੂਬ ਰਹਿਤਾ ਹੈ ਵਹਾਂ ਮਾਹਤਾਬ ਰਹਿਤਾ ਹੈ।

ਕਭੀ ਖ਼ੁਸ਼ੀ ਸੇ ਖ਼ੁਸ਼ੀ ਕੀ ਤਰਫ਼ ਨਹੀਂ ਦੇਖਾ।
ਤੁਮਹਾਰੇ ਬਾਦ ਕਿਸੀ ਭੀ ਤਰਫ਼ ਨਹੀਂ ਦੇਖਾ।

ਕਿਸੀ ਕੋ ਘਰ ਮਿਲਾ ਹਿੱਸੇ ਮੇਂ ਯਾ ਦੁਕਾਂ ਆਈ।
ਮੈਂ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇਂ ਮਾਂ ਆਈ।

ਮੈਂ ਇਸ ਸੇ ਪਹਿਲੇ ਕਿ ਬਿਖਰੂੰ ਇਧਰ ਉਧਰ ਹੋ ਜਾਊਂ।
ਮੁਝੇ ਸੰਭਾਲ ਲੇ ਮੁਮਕਿਨ ਹੈ ਦਰ ਬ ਦਰ ਹੋ ਜਾਊਂ।

ਮੁਸੱਰਤੋਂ ਕੇ ਖ਼ਜ਼ਾਨੇ ਹੀ ਕਮ ਨਿਕਲਤੇ ਹੈਂ।
ਕਿਸੀ ਭੀ ਸੀਨੇ ਕੋ ਖ਼ੋਲੋ ਤੋ ਗ਼ਮ ਨਿਕਲਤੇ ਹੈ।

ਮਿੱਟੀ ਮੇਂ ਮਿਲਾ ਦੇ ਕਿ ਜੁਦਾ ਹੋ ਨਹੀਂ ਸਕਤਾ।
ਅਬ ਇਸ ਸੇ ਜਯਾਦਾ ਮੈਂ ਤੇਰਾ ਹੋ ਨਹੀਂ ਸਕਤਾ।

ਮੁਖ਼ਤਸਰ ਹੋਤੇ ਹੁਏ ਭੀ ਜ਼ਿੰਦਗੀ ਬੜ ਜਾਏਗੀ।
ਮਾਂ ਕੀ ਆਂਖੇਂ ਚੂਮ ਲੀਜੇ ਰੌਸ਼ਨੀ ਬੜ ਜਾਏਗੀ।

ਵੇ ਬਿਛੜ ਕਰ ਭੀ ਕਹਾਂ ਮੁਝ ਸੇ ਜੁਦਾ ਹੋਤਾ ਹੈ।
ਰੇਤ ਪਰ ਓਸ ਸੇ ਇਕ ਨਾਮ ਲਿਖਾ ਹੋਤਾ ਹੈ।
ਮੈਂ ਭੁਲਾਨਾ ਭੀ ਨਹੀਂ ਚਾਹਤਾ ਇਸ ਕੋ ਲੇਕਿਨ,
ਮੁਸਤਕਿਲ ਜ਼ਖ਼ਮ ਕਾ ਰਹਿਨਾ ਭੀ ਬੁਰਾ ਹੋਤਾ ਹੈ।

ਤੇਰੇ ਇਹਸਾਸ ਕੀ ਈਂਟੇਂ ਲਗੀ ਹੈਂ ਇਸ ਇਮਾਰਤ ਮੇਂ,
ਹਮਾਰਾ ਘਰ ਤੇਰੇ ਘਰ ਸੇ ਕਭੀ ਊਚਾ ਨਹੀਂ ਹੋਤਾ।

ਯੇ ਹਿਜਰ ਕਾ ਰਸਤਾ ਹੈ ਢਲਾਨੇਂ ਨਹੀਂ ਹੋਤੀ।
ਸਹਿਰਾ ਮੇਂ ਚਰਾਗੋਂ ਕੀ ਦੁਕਾਨੇਂ ਨਹੀਂ ਹੋਤੀ।

ਯੇ ਸਰ -ਬੁਲੰਦ ਹੋਤੇ ਹੀ ਸ਼ਾਨੇ ਸੇ ਕਟ ਗਿਆ।
ਮੈ ਮੁਹਤਰਿਮ ਹੁਆ ਤੋ ਜ਼ਮਾਨੇ ਸੇ ਕਟ ਗਿਆ।
ਉਸ ਪੇੜ ਸੇ ਕਿਸੀ ਕੋ ਸ਼ਿਕਾਯਤ ਨਾ ਥੀ ਮਗਰ,
ਯੇ ਪੇੜ ਸਿਰਫ਼ ਬੀਚ ਮੇਂ ਆਨੇ ਸੇ ਕਟ ਗਿਆ।
ਵਰਨਾ ਵਹੀ ਉਜਾੜ ਹਵੇਲੀ ਸੀ ਜ਼ਿੰਦਗੀ,
ਤੁਮ ਆ ਗਏ ਤੋ ਵਕਤ ਠਿਕਾਨੇ ਸੇ ਕਟ ਗਿਆ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਉਰਦੂ ਜ਼ਬਾਨ ਦੇ 2014 ਵਿੱਚ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਤੇ ਸਮਰੱਥ ਸ਼ਾਇਰ ਮੁਨੱਵਰ ਰਾਣਾ ਦੀ ਯਾਦ ਵਿੱਚ ਨਤਮਸਤਕ ਹੈ।

- Advertisement -

ਸਿੱਖ ਜਗ਼ਤ

ਅਕਾਲ ਤਖ਼ਤ ਦੇ ਆਦੇਸ਼ ਦੇ ਮੱਦੇਨਜ਼ਰ SGPC ਗੁਰਦੁਆਰਾ ਸਾਹਿਬਾਨ ’ਚ ਸੰਗਤ ਲਈ ਖਾਲਸਈ ਝੰਡਿਆਂ ਦਾ ਕਰੇਗੀ ਪ੍ਰਬੰਧ

ਯੈੱਸ ਪੰਜਾਬ ਅੰਮ੍ਰਿਤਸਰ, ਅਪ੍ਰੈਲ 11, 2024 ਪੰਜ ਸਿੰਘ ਸਾਹਿਬਾਨ ਵੱਲੋਂ ਖਾਲਸਾ ਸਾਜਣਾ ਦਿਵਸ ਦੇ 325ਵੇਂ ਦਿਹਾੜੇ ਮੌਕੇ 13 ਅਪ੍ਰੈਲ 2024 ਨੂੰ ਸਿੱਖ ਕੌਮ ਨੂੰ ਖਾਲਸਈ ਨਿਸ਼ਾਨ ਝੁਲਾਉਣ ਦੇ ਆਦੇਸ਼ ਦੇ ਮੱਦੇਨਜ਼ਰ...

ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਦੇ ਮੱਦੇਨਜਰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ’ਤੇ ਝੁਲਾਏ ਜਾਣਗੇ ਖਾਲਸਈ ਨਿਸ਼ਾਨ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 10 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ 325ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ...

ਮਨੋਰੰਜਨ

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਸੋਸ਼ਲ ਮੀਡੀਆ

223,212FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...