- Advertisement -
ਯੈੱਸ ਪੰਜਾਬ
ਲੁਧਿਆਣਾ, 4 ਮਈ, 2024
ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਚਰਨਜੀਤ ਕੌਰ ਨੂੰ ਸੀ ਐਸ ਆਈ ਆਰ ਡਾਇਰੈਕਟ ਸੀਨੀਅਰ ਰਿਸਰਚ ਫੈਲੋਸ਼ਿਪ ਹਾਸਲ ਹੋਈ ਹੈਟ ਇਹ ਫੈਲੋਸ਼ਿਪ ਉਹਨਾਂ ਨੂੰ ਪੀ ਐੱਚ ਡੀ ਖੋਜ ਲਈ ਮਾਨਵ ਸਰੋਤ ਵਿਕਾਸ ਮੰਤਰਾਲਾ, ਨਵੀਂ ਦਿੱਲੀ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਕੌਂਸਲ ਵੱਲੋਂ ਪ੍ਰਦਾਨ ਕੀਤੀ ਗਈ ਹੈ ਕੁਮਾਰੀ ਚਰਨਜੀਤ ਕੌਰ ਪੀ ਐੱਚ ਡੀ ਦੌਰਾਨ ਗਾਜਰ ਅਤੇ ਆਲੂ ਦੇ ਪੱਤਿਆਂ ਵਿਚ ਪ੍ਰੋਟੀਨ ਦੇ ਲੱਛਣਾਂ ਬਾਰੇ ਅਤੇ ਇਹਨਾਂ ਦੀ ਭੋਜਨ ਉਤਪਾਦਾਂ ਵਿਚ ਵਰਤੋਂ ਬਾਰੇ ਖੋਜ ਕਰਨਗੇ ਉਹਨਾਂ ਦੇ ਨਿਗਰਾਨ ਪ੍ਰਮੁੱਖ ਬਾਇਓਕਮਿਸਟ ਡਾ. ਸੁਰੇਖਾ ਭਾਟੀਆ ਹੋਣਗੇ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ, ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥੀ ਨੁੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
- Advertisement -