- Advertisement -
ਅੱਜ-ਨਾਮਾ
ਹਫਤਾ ਮਈ ਦਾ ਗਿਆ ਈ ਲੰਘ ਪਹਿਲਾ,
ਗਰਮੀ ਸਿਖਰਾਂ ਦੀ ਅਜੇ ਨਾ ਆਈ ਬੇਲੀ।
ਵਿਰਲੇ-ਵਾਂਝੇ ਚਲਾਉਂਦੇ ਨੇ ਕੋਈ ਏ ਸੀ,
ਅਜੇ ਵੀ ਪੱਖੇ ਸਭ ਫਿਰਨ ਚਲਾਈ ਬੇਲੀ।
ਸਰਦੀ ਆਈ ਜੇ ਚੋਖੀ ਕੁਝ ਦੇਰ ਕਰ ਕੇ,
ਗਈ ਇਹਵਾਪਸੀਫੇਰ ਲਟਕਾਈ ਬੇਲੀ।
ਮੌਸਮ ਮਹਿਕਮਾ ਕਹਿੰਦਾ ਜੇ ਲੇਟ ਆਈ,
ਗਰਮੀ ਬਹੁਤੀ ਫਿਰ ਕਰੂ ਚੜ੍ਹਾਈ ਬੇਲੀ।
ਆਈ ਜਦੋਂ ਜੇ ਅਟਕ ਗਈ ਦੇਰ ਬਹੁਤੀ,
ਪਿਛੇਤੀ ਹੋਣੀ ਫਿਰ ਰੁੱਤ ਬਰਸਾਤ ਬੇਲੀ।
ਕਿਆਫੇ ਹੋਰ ਤਾਂ ਹੁੰਦਾ ਕੁਝ ਹੋਰ ਮਗਰੋਂ,
ਪੱਲੇ ਪਵੇ ਨਹੀਂ ਕੁਦਰਤ ਦੀ ਬਾਤ ਬੇਲੀ।
-ਤੀਸ ਮਾਰ ਖਾਂ
6 ਮਈ, 2024
- Advertisement -