30.6 C
Delhi
Tuesday, April 30, 2024
spot_img
spot_img

ਹਵੇਲੀ ਗਰੁੱਪ ਦੇ ਚੇਅਰਮੈਨ ਸਤੀਸ਼ ਜੈਨ ਵੱਲੋਂ ‘ਪਨਸਪ’ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਦੇ ਸਨਮਾਨ ’ਚ ਰਾਤਰੀ ਭੋਜ

Tajinder Bittu Satish Jain Dinner 2ਯੈੱਸ ਪੰਜਾਬ
ਜਲੰਧਰ, 18 ਅਗਸਤ, 2019:

ਹਵੇਲੀ ਗਰੁੱਪ ਦੇ ਚੇਅਰਮੈਨ ਸ੍ਰੀ ਸਤੀਸ਼ ਜੈਨ ਵੱਲੋਂ ‘ਪਨਸਪ’ ਦੇ ਨਵ ਨਿਯੁਕਤ ਚੇਅਰਮੈਨ ਅਤੇ ਸੀਨੀਅਰ ਕਾਂਗਰਸ ਆਗੂ ਸ: ਤਜਿੰਦਰ ਸਿੰਘ ਬਿੱਟੂ ਦੇ ਸਨਮਾਨ ਵਿਚ ਰਾਤਰੀ ਭੋਜ ਦਾ ਆਯੋਜਨ ਹਵੇਲੀ, ਜਲੰਧਰ ਵਿਖ਼ੇ ਕੀਤਾ ਗਿਆ ਜਿਸ ਵਿਚ ਰਾਜਸੀ, ਸਮਾਜਿਕ ਅਤੇ ਮੀਡੀਆ ਨਾਲ ਜੁੜੀਆਂ ਸ਼ਖਸ਼ੀਅਤਾਂ ਤੋਂ ਇਲਾਵਾ ਵੱਖ ਵੱਖ ਪਤਵੰਤੇ ਸ:ਬਿੱਟੂ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦੇਣ ਲਈ ਪੁੱਜੇ।

ਇਸ ਮੌਕੇ ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਐਮ.ਐਲ.ਏ. ਤੋਂ ਇਲਾਵਾ ਵਿਧਾਇਕ ਸ੍ਰੀ ਸੁਸ਼ੀਲ ਰਿੰਕੂ, ਵਿਧਾਇਕ ਸ: ਗੁਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ੍ਰੀ ਸੁਰਿੰਦਰ ਚੌਧਰੀ, ਸ੍ਰੀ ਰਾਜ ਕੁਮਾਰ ਚੱਬੇਵਾਲ, ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ, ਸਾਬਕਾ ਮੰਤਰੀ ਸ: ਜੋਗਿੰਦਰ ਸਿੰਘ ਮਾਨ, ਸਾਬਕਾ ਵਿਧਾਇਕ ਸ੍ਰੀ ਅਵਿਨਾਸ਼ ਚੰਦਰ ਹਾਜ਼ਰ ਸਨ।

ਇਸ ਮੌਕੇ ਡਾ:ਹਮਦਰਦ ਅਤੇ ਰਾਣਾ ਗੁਰਜੀਤ ਸਿੰਘ ਨੇ ਸ:ਬਿੱਟੂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੰਦੇ ਹੋਏ ਇਹ ਆਸ ਪ੍ਰਗਟ ਕੀਤੀ ਕਿ ਉਹ ਸਿਆਸੀ ਸਮਾਜਿਕ ਖ਼ੇਤਰ ਵਿਚ ਹੋਰ ਵੀ ਵਧ ਚੜ੍ਹ ਕੇ ਯੋਗਦਾਨ ਪਾਉਣਗੇ। ਹੋਰਨਾਂ ਪਤਵੰਤਿਆਂ ਨੇ ਸ:ਬਿੱਟੂ ਜਿਹੇ ਨੌਜਵਾਨ ਅਤੇ ਸਰਗਰਮ ਨੇਤਾ ਨੂੰ ‘ਪਨਸਪ’ ਦਾ ਚੇਅਰਮੈਨ ਬਣਾਏ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ।

ਹੋਰਨਾਂ ਤੋਂ ਇਲਾਵਾ ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਐਲ.ਪੀ.ਯੂ.ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ, ਜਲੰਧਰ ਦੇ ਡੀ.ਸੀ. ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਐਸ.ਪੀ. ਜਲੰਧਰ ਦਿਹਾਤੀ ਸ: ਨਵਜੋਤ ਸਿੰਘ ਮਾਹਲ, ਐਸ.ਐਸ.ਪੀ.ਕਪੂਰਥਲਾ ਸ: ਸਤਿੰਦਰ ਸਿੰਘ, ਡਾ:ਹਰਪ੍ਰੀਤ ਸਿੰਘ ਆਰਥੋਨੋਵਾ, ਡਾ: ਅਨੂਪ ਬੌਰੀ ਇਨੋਸੈਂਟਸ ਹਾਰਟਸ ਗਰੁੱਪ, ਸ: ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ.ਟੀ.ਗਰੁੱਪ, ਸ੍ਰੀ ਜੇ.ਪੀ.ਸਿੰਘ ਹੋਟਲ ਪ੍ਰੈਜ਼ੀਡੈਂਟ, ਸ੍ਰੀ ਪ੍ਰਵੀਨ ਗੁਪਤਾ, ਐਡਵੋਕੇਟ ਸ੍ਰੀ ਸੰਜੀਵ ਬਾਂਸਲ, ਐਨ.ਆਰ.ਆਈ.ਸਭਾ ਦੇ ਸਾਬਕਾ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ, ਕਾਂਗਰਸ ਆਗੂ ਸ੍ਰੀ ਬੌਬੀ ਸਹਿਗਲ, ਸ੍ਰੀ ਅਸ਼ਵਨੀ ਕੁਮਾਰ ਵਿਕਟਰ ਟੂਲਜ਼, ਸ:ਸੁਖ਼ਦੇਵ ਸਿੰਘ ਬਿਲਡਰ, ਸ:ਜੋਗਿੰਦਰ ਸਿੰਘ ਬਿਲਡਰ, ਸ੍ਰੀ ਸੰਜੀਵ ਵਾਸਲ, ਸ੍ਰੀ ਸੁਰਜੀਤ ਰਾਏ ਬਿੱਟਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

Tajinder Bittu Satish Jain Dinner 3 Tajinder Bittu Satish Jain Dinner 4

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION