ਅੱਜ-ਨਾਮਾ
ਵਾਇਰਸ ਫੇਰ ਤੋਂ ਆਉਣ ਦੀ ਗੱਲ ਚੱਲੀ,
ਚੇਤਾਵਨੀ ਜਾਰੀ ਸਰਕਾਰ ਆ ਕਰੀ ਬੇਲੀ।
ਪਿਛਲੀ ਮਰਜ਼ ਦੀ ਹਾਲੇ ਨਹੀਂ ਯਾਦ ਭੁੱਲੀ,
ਪਬਲਿਕ ਕਿੰਨੀ ਜਾਂ ਕਿੱਦਾਂ ਸੀ ਮਰੀ ਬੇਲੀ।
ਜਿਹੜੇ ਘਰਾਂ ਵਿੱਚ ਮੱਚਿਆ ਕਹਿਰ ਹੈ ਸੀ,
ਹੋ ਗਈ ਉਨ੍ਹਾਂ ਦੀ ਪੀੜ ਜਿਹੀਹਰੀ ਬੇਲੀ।
ਮੁੱਢਲੇ ਕੇਸਾਂ ਦੀ ਹਾਲੇ ਕੋਈ ਖਬਰ ਆਈ,
ਚਿੰਤਾ ਮਨਾਂ ਵਿੱਚ ਇਹਨੇ ਬੱਸ ਭਰੀ ਬੇਲੀ।
ਰੱਖ ਲਉ ਚੌਕਸੀ, ਜਦੋਂ ਸਰਕਾਰ ਕਹਿੰਦੀ,
ਕਈਆਂ ਨੂੰ ਲੱਗੂ ਗੰਭੀਰ ਨਹੀਂ ਗੱਲ ਬੇਲੀ।
ਕੁਝ ਨਹੀਂ ਹੋਵੇ ਤਾਂ ਚੌਕਸੀ ਬੁਰੀ ਨਹੀਂਉਂ,
ਪਤਾ ਨਹੀਂ ਕਿੱਦਾਂ ਦਾ ਆਵਣਾ ਕੱਲ੍ਹ ਬੇਲੀ।
-ਤੀਸ ਮਾਰ ਖਾਂ
Dec 8, 2025