ਸਿੱਖ ਸਿਆਸਤ ਵਿੱਚ ਰੇੜਕਾ ਜਦੋਂ ਪੈਂਦਾ,
ਦਿੱਲੀ ਦਰਬਾਰ ਦਾ ਨਾਂਅ ਵੀ ਆਏ ਭਾਈ।
ਦੂਸਰੀ ਢਾਣੀ ਤਾਂ ਦਿੱਲੀ ਨਾਲ ਮਿਲੀ ਹੋਈ,
ਹਰ ਕੋਈ ਇਹੋ ਦੁਹਾਈ ਬੱਸ ਪਾਏ ਭਾਈ।
ਓਦਾਂ ਕਿਸੇ ਤੋਂ ਕਦੇ ਕੋਈ ਪਛੜਦਾ ਨਹੀਂ,
ਦਿੱਲੀ ਦੀ ਦੀਦ ਲਈ ਸਭ ਤ੍ਰਿਹਾਏ ਭਾਈ।
ਮੁੜ-ਮੁੜ ਚੱਲਦੀ ਇਹੀ ਤਾਂ ਖੇਡ ਰਹਿੰਦੀ,
ਦਿੱਲੀ ਇਤਹਾਸ ਨੂੰ ਪਈ ਦੁਹਰਾਏ ਭਾਈ।
ਆਪਣਾ ਆਪ ਵੀ ਜਿਹੜੇ ਨਾ ਸਾਂਭ ਸਕਦੇ,
ਲੁਕ ਕੇ ਕੀਤੇ ਕਈ ਪਾਪ ਡਰਾਉਣ ਭਾਈ।
ਸਾਜ਼ਿਸ਼ ਦਿੱਲੀ ਦੀ ਉਹੀ ਗਿਣਾਉਣ ਭਾਈ,
ਝਾਤ ਬੁੱਕਲ ਵਿੱਚ ਜੋ ਨਹੀਂ ਪਾਉਣ ਭਾਈ।
-ਤੀਸ ਮਾਰ ਖਾਂ
9 ਮਾਰਚ, 2025