ਬੋਲਦੇ ਸਖਤ ਆ ਦੱਖਣ ਵੱਲ ਕਈ ਆਗੂ,
ਮਨ ਦੀ ਗੱਲ ਵੀ ਸਾਫ ਉਹ ਕਹਿਣ ਬੇਲੀ।
ਕੇਂਦਰੀ ਫੈਸਲਾ ਜਿੱਥੇ ਨਹੀਂ ਠੀਕ ਲੱਗਦਾ,
ਕਰਿਆ ਕਦੇ ਨਹੀਂ ਓਸ ਨੂੰ ਸਹਿਣ ਬੇਲੀ।
ਰਮਜ਼ ਭਾਲ ਲੈਂਦੇ ਹਰ ਇੱਕ ਗੱਲ ਅੰਦਰ,
ਲੀਹੋਂ ਲੱਗਦੇ ਉਹ ਝਟਾਪਟ ਲਹਿਣ ਬੇਲੀ।
ਉੱਤਰ, ਪੂਰਬ ਨਾ ਪੱਛਮ ਦੀ ਬਾਤ ਹੁੰਦੀ,
ਵਗਦਾ ਇਨ੍ਹਾਂ ਲਈ ਵੱਖਰਾ ਵਹਿਣ ਬੇਲੀ।
ਕਹਿੰਦੇ ਭਾਰਤ ਵਿੱਚ ਹੋਣੀ ਆ ਹੱਦਬੰਦੀ,
ਉਹਦੇ ਹੋਵਣ ਦਾ ਹਾਲੇ ਨਹੀਂ ਪੱਕ ਬੇਲੀ।
ਚੁੱਕੀ ਡਾਂਗ ਪਈ ਦੱਖਣ ਦੇ ਆਗੂਆਂ ਨੇ,
ਹਰ ਇੱਕ ਗੱਲ ਦਾ ਕਰਨਗੇ ਸ਼ੱਕ ਬੇਲੀ।
-ਤੀਸ ਮਾਰ ਖਾਂ
8 ਮਾਰਚ, 2025