ਕਹਿਣ ਲੋਕ ਓਦੋਂ ਹੋਇਆ ਠੀਕ ਲੱਗਦਾ,
ਫਸਿਆ ਹੁੰਦਾ ਜੇ ਕਦੀ ਕੋਈ ਠੱਗ ਬੇਲੀ।
ਕਰ ਕੇ ਕਿਰਤ ਨਾ ਰੋਟੀ ਉਹ ਖਾਣ ਵਾਲੇ,
ਲੁੱਟ-ਲੁੱਟ ਖਾ ਗਏ ਸਾਰਾ ਈ ਜੱਗ ਬੇਲੀ।
ਵਧਦੀ-ਵਧਦੀ ਬਿਮਾਰੀ ਫਿਰ ਵਧੀ ਏਨੀ,
ਬਣਦੀ ਜੰਗਲ ਦੀ ਜਾਪ ਰਹੀ ਅੱਗ ਬੇਲੀ।
ਕਿਰਤੀ ਲੋਕ ਅੰਦਾਜ਼ੇ ਨਹੀਂ ਲਾਉਣ ਜੋਗੇ,
ਘੁੰਮ ਰਹੇ ਠੱਗਾਂ ਦੇ ਕਿੱਦਾਂ ਈ ਵੱਗ ਬੇਲੀ।
ਕਰਦੀ ਸਰਕਾਰ ਨਾ ਖਾਸ ਆ ਕਾਰਵਾਈ,
ਕਾਗਜ਼ੀਂ-ਪੱਤਰੀਂ ਜੇਲ੍ਹ ਵਿੱਚ ਤਾੜਦੀ ਊ।
ਬਹੁਤਾ ਖਾਸ ਨਹੀਂ ਅਮਲ ਦੇ ਵਿੱਚ ਹੁੰਦਾ,
ਮਿੱਟੀ ਗੋਂਗਲੂਆਂ ਤੋਂ ਲੱਗਦੀ ਝਾੜਦੀ ਊ।
-ਤੀਸ ਮਾਰ ਖਾਂ
7 ਮਾਰਚ, 2025