ਦੌਲਤ ਖੇਤਰ ਦੀ ਮਾਧੁਰੀ ਬੜੀ ਅਫਸਰ,
ਹੋਇਆ ਉਹਦੇ`ਤੇ ਕੇਸ ਹੈ ਦਰਜ ਬੇਲੀ।
ਹੇਰਾਫੇਰੀ ਵਿੱਚ ਕਹਿੰਦੇ ਈ ਨਾਂਅ ਉਹਦਾ,
ਇਹੋ ਰੋਕਣ ਦਾ ਉਹਦਾ ਸੀ ਫਰਜ਼ ਬੇਲੀ।
ਉਹ ਹੀ ਰਹੇ ਇਸ ਬੀਬੀ ਨੂੰ ਸ਼ਹਿ ਦਿੰਦੇ,
ਜਿਨ੍ਹਾਂ ਨੂੰ ਦੇਣਾ ਸੀ ਲੋੜਦਾ ਵਰਜ ਬੇਲੀ।
ਫਸੀ ਮਾਧੁਰੀ, ਹੋਰ ਕੁਝ ਨਾਲ ਫਸ ਗਏ,
ਜਿਨ੍ਹਾਂ-ਜਿਨ੍ਹਾਂ ਦਾ ਏਹੀ ਸੀ ਮਰਜ਼ ਬੇਲੀ।
ਬਚਦੀ ਆਈ ਸੀ ਪਹੁੰਚ ਦੇ ਨਾਲ ਬੀਬੀ,
ਮਾਰ ਹੁਕਮ ਅਦਾਲਤ ਨਾਲ ਪਈ ਬੇਲੀ।
ਚੱਲ ਪਈ ਲੜੀ ਤਾਂ ਜਾਊਗੀ ਹੋਰ ਅੱਗੇ,
ਫਸਦੇ ਜਾਣਗੇ ਕਹਿੰਦੇ ਹਨ ਕਈ ਬੇਲੀ।
-ਤੀਸ ਮਾਰ ਖਾਂ
3 ਮਾਰਚ, 2025a
3 ਮਾਰਚ, 2025a