ਆਬਾਦੀ ਭਾਰਤ ਦੀ ਵਧੀ ਸਰਪੱਟ ਜਾਂਦੀ,
ਲਾਉਣੀ ਮੁਸ਼ਕਲ ਹੈ ਏਸ ਨੂੰ ਰੋਕ ਬੇਲੀ।
ਕਰਦੀ ਪ੍ਰਗਟ ਆ ਦੁੱਖ ਸਰਕਾਰ ਰਹਿੰਦੀ,
ਕਰਦੇ ਅਕਲ ਨਹੀਂ ਭੋਰਾ ਵੀ ਲੋਕ ਬੇਲੀ।
ਔਖਾ ਮੁਲਕ ਦਾ ਅੱਗੇ ਨੂੰ ਵਧਣ ਹੋਇਆ,
ਵਸੀਲੇ ਜਿਹੜੇ ਵੀ ਲਉ ਬੱਸ ਝੋਕ ਬੇਲੀ।
ਇਹਦੇ ਬਾਰੇ ਆ ਬੋਲ ਰਹੇ ਗਲਤ ਆਗੂ,
ਸਕਿਆ ਉਨ੍ਹਾਂ ਨੂੰ ਰਾਜ ਨਹੀਂ ਟੋਕ ਬੇਲੀ।
ਤਾਮਿਲ ਨਾਡੂ ਦਾ ਬੋਲ ਪਿਆ ਮੁਖੀ ਆਗੂ,
ਕਹਿੰਦਾ ਏ ਵੱਧ ਬੱਚੇ ਤਾਮਿਲ ਹੋਣ ਬੇਲੀ।
ਕਰਨੀ-ਸਿੱਖਣੀ ਅਕਲ ਦੀ ਗੱਲ ਨਹੀਂਉਂ,
ਇਹੀਉ ਭਾਰਤ ਦਾ ਅਸਲ ਹੈ ਰੋਣ ਬੇਲੀ।
-ਤੀਸ ਮਾਰ ਖਾਂ
4 ਮਾਰਚ, 2025