ਵਧਦਾ ਵਧ ਗਿਆ ਸੰਕਟ ਅਕਾਲੀਆਂ ਦਾ,
ਹਰ ਕੋਈ ਰਿਹਾ ਬਿਆਨ ਆ ਦਾਗ ਭਾਈ।
ਛੱਡ ਗਏ ਕਈ ਤਾਂ ਸਾਥ ਇਸ ਪਾਰਟੀ ਦਾ,
ਹੁੰਦਾ ਵੀਰਾਨ ਜਾਂ ਵੇਖ ਲਿਆ ਬਾਗ ਭਾਈ।
ਓਧਰ ਪਿੰਡਾਂ ਦੇ ਅੰਦਰ ਆ ਛਿੜੀ ਚਰਚਾ,
ਸਧਾਰਨ ਵਰਕਰ ਵੀ ਪਏ ਨੇ ਜਾਗ ਭਾਈ।
ਲੀਡਰਸ਼ਿਪ ਆ ਖੱਖੜੀਆਂ ਹੋਈ ਦੀਂਹਦੀ,
ਦਿੱਸ ਰਹੇ ਪਾਰਟੀ ਦੇ ਮੰਦੜੇ ਭਾਗ ਭਾਈ।
ਚੌਧਰ ਛੱਡਣ ਲਈ ਅਜੇ ਨਹੀਂ ਮਨ ਹੁੰਦਾ,
ਬਣੀ ਪਈ ਹਾਲਤ ਜਦ ਬੇਵਸਾਹੀ ਦੀ ਊ।
ਰਹੇ ਬੇਸ਼ੱਕ ਨਹੀਂ ਕੋਈ ਵੀ ਮਾਣ ਇੱਜ਼ਤ,
ਉੱਜੜੇ ਬਾਗਾਂ ਦੀ ਚੌਧਰ ਵੀ ਚਾਹੀਦੀ ਊ।
-ਤੀਸ ਮਾਰ ਖਾਂ
10 ਮਾਰਚ, 2025