ਕਿਸਾਨਾਂ ਨਾਲ ਸਰਕਾਰ ਦੀ ਹੋਈ ਬੈਠਕ,
ਚੱਲਦੀ ਐਵੇਂ ਗਈ ਟੁੱਟ ਸੀ ਬਾਤ ਮੀਆਂ।
ਦੋਵੇਂ ਧਿਰਾਂ ਚੁਣੌਤੀ ਜਿਹੀ ਦੇਣ ਲੱਗੀਆਂ,
ਲੱਗ ਪਈ ਹੋਣ ਹੈ ਸ਼ਹਿ ਤੇ ਮਾਤ ਮੀਆਂ।
ਲੱਗ ਪਈ ਹੋਣ ਹੈ ਸ਼ਹਿ ਤੇ ਮਾਤ ਮੀਆਂ।
ਵਿਚਲੇ ਬੰਦੇ ਕੁਝ ਖੇਡ ਰਹੇ ਖੇਡ ਅਸਲੀ,
ਰੇੜਕੇ ਪਾਉਣ ਨੂੰ ਲਾਈ ਹੈ ਘਾਤ ਮੀਆਂ।
ਰੇੜਕੇ ਪਾਉਣ ਨੂੰ ਲਾਈ ਹੈ ਘਾਤ ਮੀਆਂ।
ਲਾਭ ਕੇਂਦਰ ਸਰਕਾਰ ਬੱਸ ਲਊ ਇਹਦਾ,
ਮਾਰੀ ਏਧਰ ਨਾ ਦੋਵਾਂ ਕੋਈ ਝਾਤ ਮੀਆਂ।
ਮਾਰੀ ਏਧਰ ਨਾ ਦੋਵਾਂ ਕੋਈ ਝਾਤ ਮੀਆਂ।
ਓਧਰ ਸਰਕਾਰ ਵੀ ਸਖਤੀ ਦੇ ਰਾਹ ਚੱਲੀ,
ਚੱਲ ਪਏ ਏਸੇ ਹੀ ਰਾਹ ਕਿਰਸਾਨ ਮੀਆਂ।
ਚੱਲ ਪਏ ਏਸੇ ਹੀ ਰਾਹ ਕਿਰਸਾਨ ਮੀਆਂ।
ਦੋਵਾਂ ਪੱਖਾਂ ਵਿੱਚ ਖਹਿਬੜ ਜੇ ਰੁਕੀ ਨਾਹੀਂ,
ਹੋਊਗਾ ਪੰਜਾਬ ਦਾ ਬੜਾ ਨੁਕਸਾਨ ਮੀਆਂ।
ਹੋਊਗਾ ਪੰਜਾਬ ਦਾ ਬੜਾ ਨੁਕਸਾਨ ਮੀਆਂ।
-ਤੀਸ ਮਾਰ ਖਾਂ
5 ਮਾਰਚ, 2025
5 ਮਾਰਚ, 2025