ਜਥੇਦਾਰ ਜੀ ਮੁੜ ਕੇ ਸਰਗਰਮ ਹੋ ਗਏ,
ਬੋਲਣ ਲੱਗੇ ਈ ਸਖਤ ਫਿਰ ਬੋਲ ਭਾਈ।
ਨਾਂਅ ਕਿਸੇ ਦਾ ਭਾਵੇਂ ਨਾ ਲਿਆ ਉਹਨਾਂ,
ਆਖੀ ਬਾਤ ਫਿਰ ਬਹੁਤ ਹੈ ਖੋਲ੍ਹ ਭਾਈ।
ਜਿਹੜੇ ਟੋਲੇ ਤੋਂ ਬਣੀ ਸੀ ਬਹੁਤ ਔਕੜ,
ਇੱਜ਼ਤ ਦਿੱਤੀ ਆ ਜਿਨ੍ਹਾਂ ਨੇ ਰੋਲ ਭਾਈ।
ਆਖਿਆ ਉਨ੍ਹਾਂ ਨੂੰ ਮੰਨਣਾ ਹੁਕਮ ਪੈਣਾ,
ਪਦਵੀ ਭਾਵੇਂ ਨਾ ਰਹੇ ਇਹ ਕੋਲ ਭਾਈ।
ਬੰਦੇ ਨਾਲੋਂ ਈ ਪਦਵੀ ਦਾ ਮਾਣ ਪਹਿਲਾਂ,
ਸਿੰਘ ਸਾਹਿਬ ਜੀ ਕਿਹਾ ਈ ਠੀਕ ਭਾਈ।
ਫੈਸਲਾ ਦੇਣਗੇ ਕਦੋਂ ਫਿਰ ਆਖਰੀ ਉਹ,
ਉਹ ਨਹੀਂ ਦੱਸ ਰਹੇ ਕਦੇ ਤਰੀਕ ਭਾਈ
-ਤੀਸ ਮਾਰ ਖਾਂ
2 ਮਾਰਚ, 2025