Saturday, May 11, 2024

ਵਾਹਿਗੁਰੂ

spot_img
spot_img

ਅਦਾਰਾ ਸੱਚੇ ਪਾਤਸ਼ਾਹ ਵੱਲੋਂ ਡਾ. ਰੂਪ ਸਿੰਘ ਨੂੰ ਡਾ. ਲੱਖਾ ਸਿੰਘ ਅਤੇ ਡਾ. ਸਰਨਾ ਨੂੰ ਸਰਦਾਰ ਬਹਾਦਰ ਸਿੰਘ ਪੁਰਸਕਾਰ

- Advertisement -

ਅੰਮ੍ਰਿਤਸਰ, 21 ਜਨਵਰੀ, 2020 –
ਦਿੱਲੀ ਤੋਂ ਪ੍ਰਕਾਸ਼ਤ ਹੁੰਦੇ ‘ਸੱਚੇ ਪਾਤਸ਼ਾਹ’ ਧਾਰਮਿਕ ਮੈਗਜ਼ੀਨ ਦੇ ਪ੍ਰਬੰਧਕਾਂ ਵੱਲੋਂ ਸਿੱਖ ਪੰਥ ਦੇ ਦੋ ਪ੍ਰਸਿੱਧ ਸਿੱਖ ਵਿਦਵਾਨ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਡਾ. ਜਸਬੀਰ ਸਿੰਘ ਸਰਨਾ ਕਸ਼ਮੀਰ ਨੂੰ ਕ੍ਰਮਵਾਰ ਡਾ. ਲੱਖਾ ਸਿੰਘ ਪੁਰਸਕਾਰ ਅਤੇ ਸ. ਬਹਾਦਰ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਅਦਾਰੇ ਵੱਲੋਂ ਰਸ਼ੀਅਨ ਕਲਚਰਲ ਸੈਂਟਰ ਫਿਰੋਜ਼ਸ਼ਾਹ ਰੋਡ ਨਵੀਂ ਦਿਲੀ ਵਿਖੇ ਰੱਖੇ ਸਨਮਾਨ ਸਮਾਰੋਹ ਮੌਕੇ ਪੰਜਾਬੀ ਸਾਹਿਤ ਦੇ ਇਨ੍ਹਾਂ ਨਾਮਵਰ ਦੋ ਸਿੱਖ ਵਿਦਵਾਨਾਂ ਤੋਂ ਇਲਾਵਾ ਸਿੱਖ ਪੰਥ ਦੇ ਚਰਚਿਤ ਕਵੀਆਂ ਨੂੰ ਵੀ ਵੱਖ-ਵੱਖ ਐਵਾਰਡ ਦਿੱਤੇ ਗਏ। ਇਹ ਪੰਜਾਬੀ ਦਾ ਪਹਿਲਾ ਧਾਰਮਿਕ ਮਾਸਿਕ ਪੱਤਰ ਹੈ, ਜੋ ਆਪਣੇ ਸਾਲਾਨਾ ਸਮਾਗਮ ਸਮੇਂ ਪੰਜਾਬੀ ਸਾਹਿਤ ਅਤੇ ਗੁਰਮਤਿ ਵਿੱਚ ਨਾਮਣਾ ਖੱਟਣ ਵਾਲੇ ਵਿਸ਼ੇਸ਼ ਵਿਦਵਾਨਾਂ ਤੇ ਸਿੱਖ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕਰਦਾ ਆ ਰਿਹਾ ਹੈ। ਪਰਚੇ ਦੇ ਸੰਪਾਦਕ ਸ. ਸੁਰਜੀਤ ਸਿੰਘ ਆਰਟਿਸਟ ਹਨ ਅਤੇ 17 ਸਾਲਾਂ ਤੋਂ ਛਪ ਰਹੇ ਇਸ ਮਾਸਿਕ ਪੱਤਰ ਨੂੰ ਵਰਲਡ ਬੁੱਕ ਵਿਚ ਦਰਜ਼ ਹੋਣ ਦਾ ਮਾਣ ਵੀ ਹਾਸਲ ਹੈ।

ਸਨਮਾਨ ਸਮਾਗਮ ਦੌਰਾਨ ਡਾ. ਰੂਪ ਸਿੰਘ ਨੂੰ ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ ਅਤੇ ਡਾ. ਜਸਬੀਰ ਸਿੰਘ ਸਰਨਾ ਕਸ਼ਮੀਰ ਨੂੰ ਸਵਰਗੀ ਸ. ਬਹਾਦਰ ਸਿੰਘ ਯਾਦਗਾਰੀ ਐਵਾਰਡ ਤਹਿਤ 21-21 ਹਜ਼ਾਰ ਰੁਪਏ ਨਕਦ ਇਨਾਮੀ ਰਾਸ਼ੀ, ਯਾਦਗਾਰੀ ਚਿੰਨ, ਸਨਮਾਨ ਪੱਤਰ ਅਤੇ ਦੋਸ਼ਾਲਾ ਭੇਟ ਕੀਤਾ ਗਿਆ। ਇਨ੍ਹਾਂ ਸਨਮਾਨਿਤ ਵਿਦਵਾਨਾਂ ਨੇ ਸਿੱਖ ਜਗਤ ਨੂੰ ਵੱਡੀ ਸਾਹਿਤਕ ਦੇਣ ਦਿਤੀ ਹੈ। ਦੋਹਾਂ ਵਿਦਵਾਨਾਂ ਨੇ ਯਾਦਗਾਰੀ ਪੁਸਤਕਾਂ ਸਿੱਖ ਜਗਤ ਦੀ ਝੋਲੀ ਪਾਈਆਂ ਹਨ।

ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਨਅਤਕਾਰ ਸ. ਗੁਰਮੀਤ ਸਿੰਘ ਕੁਲਾਰ ਸ਼ਾਮਲ ਹੋਏ ਅਤੇ ਪ੍ਰਧਾਨਗੀ ਮੰਡਲ ਵਿੱਚ ਸ. ਸੁਖਦੇਵ ਸਿੰਘ ਰਿਐਤ, ਸ. ਬਲਬੀਰ ਸਿੰਘ ਇੰਜੀ: ਸ. ਮਹਿੰਦਰ ਸਿੰਘ ਭੁੱਲਰ, ਸ. ਇੰਦਰਜੀਤ ਸਿੰਘ, ਸ. ਹਰਭਜਨ ਸਿੰਘ ਫੁੱਲ, ਸ. ਦਿਲਜੀਤ ਸਿੰਘ ਬੇਦੀ, ਸ. ਸੁਰਜੀਤ ਸਿੰਘ ਆਰਟਿਸਟ ਸ਼ਾਮਲ ਸਨ। ਇਸ ਮੌਕੇ ਡਾ. ਜਸਬੀਰ ਸਿੰਘ ਸਰਨਾ ਦੀ ਪੁਸਤਕ ਬਾਜ਼ਨਾਮਾ ਜੋ ਆਲ ਇੰਡਿਆ ਸਿੱਖ ਸਟੂਡੈਂਟਸ ਦਾ ਸੰਪੇਖ ਇਤਿਹਾਸ ਹੈ ਅਤੇ ਸ. ਸੁਰਜੀਤ ਸਿੰਘ ਆਰਟਿਸਟ ਦੀ ਪੁਸਤਕ ‘ਪਹਿਲ ਕਦਮੀ’ ਰੀਲੀਜ਼ ਕੀਤੀ ਗਈਆਂ।

ਦੱਸਣਯੋਗ ਹੈ ਕਿ ਅਦਾਰਾ ਸੱਚੇ ਪਾਤਸ਼ਾਹ ਵੱਲੋਂ ਹੁਣ ਤੱਕ ਲਗਭਗ 60 ਵਿਦਵਾਨਾਂ ਅਤੇ 20 ਨਾਮਵਰ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੈਗਜ਼ੀਨ ਦੇ ਸੰਪਾਦਕ ਸ. ਸੁਰਜੀਤ ਸਿੰਘ ਅਨੁਸਾਰ ਸਨਮਾਨਿਤ ਕੀਤੀਆਂ ਜਾ ਚੁੱਕੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਵਰਗੀ ਜਥੇ: ਅਵਤਾਰ ਸਿੰਘ, ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ, ਉੱਘੇ ਵਿਦਵਾਨ ਡਾ. ਰਵੇਲ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਗੁਰਭਜਨ ਸਿੰਘ ਗਿੱਲ, ਡਾ. ਗੁਰਮੁਖ ਸਿੰਘ ਚੰਡੀਗੜ੍ਹ, ਡਾ. ਜਗਬੀਰ ਸਿੰਘ, ਡਾ. ਹਰਚੰਦ ਸਿੰਘ ਬੇਦੀ, ਡਾ. ਬਲਦੇਵ ਸਿੰਘ ਬੱਦਨ, ਸ. ਜਸਵੰਤ ਸਿੰਘ ਜੱਸ ਪੱਤਰਕਾਰ, ਉੱਘੇ ਬਜ਼ੁਰਗ ਕਵੀ ਸ. ਗੁਰਚਰਨ ਸਿੰਘ, ਸ. ਭਗਵਾਨ ਸਿੰਘ ਦੀਪਕ, ਡਾ. ਤਰਵਿੰਦਰ ਕੌਰ ਆਦਿ ਨਾਮ ਸ਼ਾਮਲ ਹਨ।

ਸਨਨਾਮ ਸਮਾਰੋਹ ਸਮੇਂ ਕਵੀ ਸ. ਜਸਵੰਤ ਸਿੰਘ ਸੇਖਵਾਂ, ਸ੍ਰੀ ਹਰਿੰਦਰ ਪਤੰਗਾ, ਪ੍ਰਿੰਸੀਪਲ ਜਸਵਿੰਦਰ ਸਿੰਘ, ਪਿ੍ਰੰਸੀਪਲ ਮਿਲਖੀਰਾਮ, ਡਾ. ਹਰਬੰਸ ਕੌਰ ਸੱਗੂ, ਡਾ. ਹਰਪ੍ਰੀਤ ਕੌਰ, ਬੀਬਾ ਤਰਨਪ੍ਰੀਤ ਕੌਰ, ਸੁੰਦਰਪਾਲ ਪ੍ਰੇਮੀ, ਅਨੂਪ ਸਿੰਘ ਨੂਰੀ, ਸਿਮਰਨ ਸੇਠੀ, ਸ. ਅਵਤਾਰ ਸਿੰਘ ਭੂਰਜੀ, ਸ. ਅਜੀਤ ਸਿੰਘ ਸੀਹਰਾ, ਸ. ਹਰਦੀਪ ਸਿੰਘ, ਸ. ਭਗਵਾਨ ਸਿੰਘ ਥੰਜਲ, ਸ. ਪਰਮਜੀਤ ਸਿੰਘ ਵਿਰਦੀ, ਸ. ਸ਼ੁਕਰਗੁਜਾਰ ਸਿੰਘ ਐਡਵੋਕੇਟ, ਐਸ. ਐਸ. ਕਲਸੀ, ਸ. ਕੰਵਰਜੀਤ ਸਿੰਘ, ਸ. ਜਗਦੀਪ ਸਿੰਘ ਸੋਈ, ਸ. ਕੁਲਵੰਤ ਸਿੰਘ ਖਾਲਸਾ, ਸ. ਜਸਵਿੰਦਰ ਸਿੰਘ ਰਿਐਤ, ਸ. ਇਕਬਾਲ ਸਿੰਘ ਆਦਿ ਸ਼ਖ਼ਸ਼ੀਅਤਾਂ ਹਾਜ਼ਰ ਸਨ।

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,134FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...