- Advertisement -
ਅੱਜ-ਨਾਮਾ
ਸੈਮ ਪਿਤਰੋਦਾ ਨੇ ਚਰਚਾ ਹੈ ਨਵੀਂ ਛੇੜੀ,
ਲੱਗਾ ਛਾਂਟਣ ਉਹ ਗੂੜ੍ਹ-ਗਿਆਨ ਮੀਆਂ।
ਕਿਹੜੇ ਲੋਕ ਕਿਸ ਦੇਸ਼ ਦੇ ਨਾਲ ਮਿਲਦੇ,
ਫਾਲਤੂ ਦਿੱਤਾ ਇਹ ਛੱਡ ਬਿਆਨ ਮੀਆਂ।
ਮੁੱਦਾ ਮੋਦੀ ਨਰਿੰਦਰ ਫਿਰ ਝੱਟ ਫੜਿਆ,
ਭਖਣ ਲੱਗਾ ਫਿਰ ਚੋਣ ਘਮਸਾਨ ਮੀਆਂ।
ਖੜੀ ਕਾਂਗਰਸ ਪਿਤਰੋਦਾ ਦੇ ਨਾਲ ਨਾਹੀਂ,
ਕਰਿਆ ਛੇਤੀ ਉਸ ਸਾਫ ਐਲਾਨ ਮੀਆਂ।
ਦਿਨ ਤਾਂ ਦੋ ਉਹ ਖਾਲੀ ਨਹੀਂ ਜਾਣ ਦਿੰਦਾ,
ਪੁਆੜਾ ਹੋਰ ਪਿਤਰੋਦਾ ਕੁਝ ਪਾਊਗਾ ਈ।
ਰਾਜੀਵ ਗਾਂਧੀ ਦਾ ਯਾਰ ਉਹ ਸੁਣੀਂਦਾ ਈ,
ਰਾਜੀਵ ਦੇ ਪੁੱਤਰ ਨੂੰ ਫੇਰ ਫਸਾਊਗਾ ਈ।
-ਤੀਸ ਮਾਰ ਖਾਂ
9 ਮਈ, 2024
- Advertisement -