Monday, May 6, 2024

ਵਾਹਿਗੁਰੂ

spot_img
spot_img

ਬਲਧੀਰ ਮਾਹਲਾ ਦੇ ਨਵੇਂ ਗਾਣੇ “ਤੂੰਬੀ ਮਾਹਲੇ ਦੀ” ਦੀ ਹੋਈ ਘੁੰਡ ਚੁਕਾਈ

- Advertisement -

ਸੰਗੀਤ ਸਾਡੇ ਰੂਹ ਦੀ ਖੁਰਾਕ: ਡੀ.ਆਈ.ਜੀ ਅਜੇ ਮਲੂਜਾ

ਯੈੱਸ ਪੰਜਾਬ
ਫਰੀਦਕੋਟ, 30 ਅਕਤੂਬਰ, 2023:
ਡੀ.ਆਈ.ਜੀ ਬਠਿੰਡਾ ਰੇਜ ਅਜੇ ਮਲੂਜਾ ਨੇ ਅੱਜ ਫਰੀਦਕੋਟ ਪਹੁੰਚ ਕੇ ਬਲਧੀਰ ਮਾਹਲਾ ਦੇ ਨਵੇਂ ਗਾਣੇ “ਤੂੰਬੀ ਮਾਹਲੇ ਦੀ” ਘੁੰਡ ਚੁਕਾਈ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਬਲਧੀਰ ਮਾਹਲਾ ਜਿਹੇ ਸੰਜੀਦਾ ਕਲਾਕਾਰਾਂ ਦੀ ਲੋੜ ਜਿਆਦਾ ਮਹਿਸੂਸ ਹੁੰਦੀ ਹੈ ਉਹਨਾਂ ਨੇ ਬਲਧੀਰ ਮਾਹਲਾ ਵੱਲੋਂ ਲਿਖੇ ਗਏ ਅਤੇ ਗਾਏ ਗਏ ਗਾਣਿਆਂ ਦੀ ਸਿਫਤ ਕਰਦੇ ਕਿਹਾ ਕਿ ਉਨ੍ਹਾਂ ਵੱਲੋਂ ਲਿਖੇ ਗਏ ਗਾਣੇ ਅੱਜ ਲੋਕ ਗੀਤ ਬਣ ਗਏ ਹਨ ਅਤੇ ਕਈ ਸਾਲ ਪਹਿਲਾਂ ਲਿਖਿਆ ਤੇ ਗਾਇਆ ਗਿਆ ਗਾਣਾ “ਕੁਕੂ ਰਾਣਾ ਰੋਂਦਾ” ਨੂੰ ਚੇਤੇ ਕਰਦੇ ਉਹਨਾਂ ਕਿਹਾ ਕਿ ਬਲਧੀਰ ਮਾਹਲਾ ਵੱਲੋਂ ਲਿਖੇ ਗਏ ਗਾਣਿਆਂ ਵਿੱਚ ਵਿਲੱਖਣਤਾ ਹੁੰਦੀ ਹੈ ਜਿਸਦੇ ਪਿੱਛੇ ਮਿਹਨਤ ਛੁੱਪੀ ਹੁੰਦੀ ਹੈ। ਉਨ੍ਹਾਂ ਵਲੋਂ ਮਾਲਕ ਟਰਾਲਿਆਂ ਦੇ, ਅੱਖੀਆਂ ਰੋਣਗੀਆਂ, ਯਾਦਾਂ ਪਿਆਰ ਦੀਆਂ ਗੀਤ ਲਿਖੇ ਤੇ ਗਾਏ ਗਏ ਹਨ।

ਉਨ੍ਹਾਂ ਬਲਧੀਰ ਮਾਹਲਾ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈਆਂ ਦਿੱਤੀਆਂ ਤੇ ਉਮੀਦ ਜਾਹਰ ਕੀਤੀ ਕਿ ਇਹ ਗਾਣਾ ਜਰੂਰ ਹਿੱਟ ਹੋਵੇਗਾ ਅਤੇ ਲੋਕਾਂ ਨੂੰ ਪਸੰਦ ਆਏਗਾ। ਇਸ ਮੌਕੇ ਬਲਧੀਰ ਮਾਹਲਾ ਨੇ “ਤੂੰਬੀ ਮਾਹਲੇ ਦੀ, ਮਾਂ ਦਿਆਂ ਸੁਰਜਣਾ, ਕੁਕੂ ਰਾਣਾ ਰੋਂਦਾ” ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਇਹ ਗਾਣਾ ਯੂ.ਟਿਊਬ ਤੇ ਅਪਲੋਡ ਕੀਤਾ ਜਾਵੇਗਾ।

ਬਲਧੀਰ ਮਾਹਲਾ ਪਿੰਡ ਮਾਹਲਾ ਕਲਾਂ (ਮੋਗਾ) ਦੇ ਜੰਮਪਲ ਤੇ ਫ਼ਰੀਦਕੋਟ ਦੇ ਰਹਿਣ ਵਾਲੇ ਹਨ।ਬਲਧੀਰ ਮਾਹਲਾ ਇਕ ਸਿੰਗਰ ਵੀ ਹਨ ਤੇ ਸ਼ਾਇਰ ਵੀ। ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਵਲੋਂ ਨਿਭਾਈ ਗਈ।

ਸ੍ਰੀ ਜਨਿੰਦਰ ਜੈਨ, ਜਿਲਾ ਭਾਸ਼ਾ ਅਫਸਰ ਸ.ਮਨਜੀਤ ਪੁਰੀ, ਡਾ. ਗੁਰਸੇਵਕ ਸਿੰਘ(ਡਾਇਰੈਕਟਰ ਡੈਂਟਲ ਹਸਪਤਾਲ ਫਰੀਦਕੋਟ), ਡਾ. ਸਰਬਜੀਤ ਕੌਰ ਬਰਾੜ, ਡਾ. ਸੰਜੀਵ ਗੋਇਲ, ਅਵਤਾਰ ਕਮਾਲ, ਕੰਵਲਜੀਤ ਸਿੰਘ ਢਿਲੋਂ, ਗੁਰਮੀਤ ਸਿੰਘ ਚਾਨਾ ਲੁਧਿਆਣਾ ਅਤੇ ਧਰਮ ਪਰਵਾਨਾ ਨੇ ਬੋਲਦਿਆਂ ਦੱਸਿਆ ਕਿ ਬਲਧੀਰ ਮਾਹਲਾ ਵਲੋਂ ਉੱਘੇ ਸ਼ਾਇਰਾਂ ਨੂੰ ਵੀ ਗਾਇਆ ਗਿਆ ਹੈ ਜਿਸ ਦੀ ਅਮਿੱਟ ਛਾਪ ਲੋਕਾਂ ਦੇ ਦਿਲਾਂ ਤੇ ਜਿਵੇਂ ਮੁੱਢ-ਕਦੀਮੋਂ ਹੀ ਛਪੀ ਹੋਈ ਹੈ। ਉਨ੍ਹਾਂ ਬਲਧੀਰ ਮਾਹਲਾ ਵਲੋਂ ਗਾਏ ਗਏ ਨਵੇਂ ਅਤੇ ਪੁਰਾਣੇ ਗੀਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਅਜਿਹੇ ਠਰੰਮੇ ਅਤੇ ਸਹਿਜਤਾ ਵਾਲੇ ਗੀਤਾਂ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਲੋੜ ਦੀ ਘਾਟ ਬਲਧੀਰ ਮਾਹਲਾ ਦੇ ਹੁੰਦੇ ਹੋਏ ਘੱਟ ਮਹਿਸੂਸ ਹੁੰਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਮਨਜਿੰਦਰ ਸਿਰਸਾ ਨੇ ਦੇਸ਼ ਭਰ ’ਚ ਸਿੱਖ ਭਾਈਚਾਰੇ ਦੀ ਭਾਜਪਾ ਲਈ ਹਮਾਇਤ ਵਾਸਤੇ ਸੰਭਾਲੀ ਕਮਾਂਡ

ਯੈੱਸ ਪੰਜਾਬ ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, 6 ਮਈ, 2024 ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇਸ਼ ਭਰ ਵਿਚ ਸਿੱਖ ਕੌਮ ਦੀ ਭਾਜਪਾ ਲਈ ਹਮਾਇਤ ਜੁਟਾਉਣ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ।...

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,143FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...