ਯੈੱਸ ਪੰਜਾਬ
ਮੋਹਾਲੀ, 13 ਮਾਰਚ, 2025
ਕੰਨਫਡਰੇਸ਼ਨ ਰੈਜੀਡੈਂਸ਼ਅਲ ਵੈਲਫੇਅਰ ਐਸੋਸੀਏਸ਼ਨ Mohali ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਵਿਧਾਇਕ Kulwant Singh ਨਾਲ ਹੋਈ,ਜਿਸ ਵਿੱਚ ਮੋਹਾਲੀ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪੈਟਰਨ ਐਮ.ਐਸ.ਔਜਲਾ ਅਤੇ ਪ੍ਰਧਾਨ ਕੇ. ਕੇ. ਸੈਣੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ,
ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ Kulwant Singh ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਤੇ ਗੌਰ ਕੀਤਾ ਜਾਵੇਗਾ, ਸ਼ਹਿਰ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਉਹਨਾਂ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਨੂੰ ਰੋਕੇ ਜਾਣ ਦੇ ਲਈ ਅਤੇ ਸੜਕ ਦੁਰਘਟਨਾਵਾਂ ਤੋਂ ਨਿਜਾਤ ਪਾਉਣ ਦੇ ਲਈ ਸ਼ਹਿਰ ਵਿੱਚ ਜਿੱਥੇ ਵੱਡੇ ਪੱਧਰ ਤੇ ਚੌਂਕ ਬਣ ਰਹੇ ਹਨ,
ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਸੀ.ਸੀ.ਟੀਵੀ ਕੈਮਰੇ ਨਾਲ ਸਮਾਜ ਵਿਰੋਧੀ ਅਨਸਰਾਂ ਉੱਤੇ ਨਿਗਹਾ ਰੱਖੀ ਜਾ ਰਹੀ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਫੇਸ -7 ਅਤੇ ਫੇਸ- ਇੱਕ ਦੀ ਮੋਟਰ ਮਾਰਕੀਟ ਸਬੰਧੀ ਅਤੇ ਮੋਹਾਲੀ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਸਬੰਧੀ ਹੋਰ ਵੀ ਕਈ ਮਸਲਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਅੰਦਰ ਆਵਾਜ਼ ਉਠਾਈ ਹੈ,
ਵਿਧਾਇਕ ਕੁਲਵੰਤ ਸਿੰਘ ਨੂੰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਸ਼ਹਿਰ ਦੇ ਵਿਕਾਸ ਸਬੰਧੀ ਸੁਝਾਅ ਦੇ ਸਮੁੱਚੇ ਖਰੜੇ ਸਬੰਧੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ, ਮੰਗ ਪੱਤਰ ਦੇ ਵਿੱਚ ਸ਼ਹਿਰ ਵਿੱਚ ਸਫਾਈ ਸਹੀ ਤਰੀਕੇ ਨਾ ਹੋਣ ਕਾਰਨ ਜਗ੍ਹਾ-ਜਗ੍ਹਾ ਤੇ ਕਚਰੇ ਨੂੰ ਲੈ ਕੇ ਠੇਕੇਦਾਰ ਵੱਲੋਂ ਕੀਤੀ ਜਾਂਦੀ ਸਫਾਈ ਦੀ ਨਿਗਰਾਨੀ ਹੋਣੀ ਚਾਹੀਦੀ ਹੈ, ਵੱਧ ਰਹੀਆਂ ਚੋਰੀਆਂ ਦੀ ਰੋਕਥਾਮ ਕਰਨ ਦੇ ਉਪਾਅ,
ਸੜਕਾਂ ਵਿੱਚ ਪਏ ਖੱਡਿਆਂ ਨੂੰ ਛੇਤੀ ਭਰਨ ਵਾਸਤੇ, ਮਿਉਂਸੀਪਲ ਕਾਰਪੋਰੇਸ਼ਨ ਦੀਆਂ ਪਾਰਕਾਂ ਨੂੰ ਮੈਡੀਸਨਲ ਪਲਾਂਟ ਪਾਰਕ ਬਣਾਉਣ ਵਾਸਤੇ, ਮਾਨਵਤਾ ਦੀ ਸੇਵਾ ਦੇ ਪੁੰਜ ਭਾਈ ਘਨਈਆ ਜੀ ਦੇ ਨਾਮ ਤੇ ਚੌਂਕ ਅਤੇ ਉਨ੍ਹਾਂ ਦਾ ਬੁੱਤ ਬਣਾਉਣ ਵਾਸਤੇ,ਕਾਰਪੋਰੇਸ਼ਨ ਵੱਲੋਂ ਬਰਸਾਤਾਂ ਵਿੱਚ ਲਗਵਾਏ ਰੁੱਖਾਂ ਦੀ ਨਿਗਰਾਨੀ ਕਰਨ ਸਬੰਧੀ ਕਮੇਟੀ ਬਣਾਈ ਜਾਵੇ,
ਸੜਕਾਂ ਤੇ ਖੰਬੇ ਖਾਲੀ ਪਏ ਬੋਰਡ ਤੇ ਅਣ-ਅਧਿਕਾਰਿਤ ਇਸ਼ਤਿਹਾਰ ਲੱਗੇ ਹੋਏ ਹਨ ਜਿਸ ਨਾਲ ਦੁਰਘਟਨਾਵਾਂ ਹੋਣ ਦੇ ਕਾਰਨ ਬਣਦੇ ਹਨ ਅਤੇ ਸ਼ਹਿਰ ਦੀ ਖੂਬਸੂਰਤੀ ਘੱਟਦੀ ਹੈ ਇਸ ਲਈ ਸ਼ਹਿਰ ਵਿੱਚ ਗੈਰ ਕਾਨੂੰਨੀ ਟੈਲੀਫੋਨ ਦੀ ਤਾਰਾ ਖਾਲੀ ਪਏ ਖੱਬੇ ਹਟਾਉਣ ਦੀ ਲੋੜ ਹੈ, ਫੁਟਪਾਥਾਂ ਦੀ ਸਫਾਈ ਕਰਨ ਦੀ ਲੋੜ ਹੈ,
ਆਵਾਰਾ ਕੁੱਤਿਆਂ ਨੂੰ ਰੱਖਣ ਵਾਸਤੇ ਚੰਡੀਗੜ੍ਹ ਪੈਟਰਨ ਤੇ ਸ਼ੈਡ ਬਣਾਏ ਜਾਣ ਦੀ ਤੁਰੰਤ ਕਾਰਵਾਈ ਕੀਤੀ ਜਾਵੇ, ਸ਼ੋਰ ਪ੍ਰਦੂਸਣ ਨੂੰ ਰੋਕਣ ਦੇ ਉਪਰਾਲਿਆਂ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ, ਪਾਰਕਾਂ ਵਿੱਚ ਰੇਲਿੰਗ ਦੀ ਉਚਾਈ ਘੱਟੋ-ਘੱਟ 4 ਫੁੱਟ ਕਰਨ ਸਬੰਧੀ, ਵੱਡੇ ਪਾਰਕਾਂ ਵਿੱਚ ਯੋਗਾ ਕਰਨ ਲਈ ਪਲੇਟਫਾਰਮ ਬਣਾਉਣ ਸਬੰਧੀ,
ਸ਼ਹਿਰ ਦੀਆਂ ਸੜਕਾਂ ਤੇ ਬਣਾਏ ਸਪੀਡ ਬਰੇਕਰਾਂ ਨੂੰ ਚੰਗੀ ਤਰਾਂ ਹਾਈਲਾਇਟ ਕਰਨ ਸਬੰਧੀ, ਪਾਰਕਾਂ ਦੇ ਰੱਖ ਰਖਾਵ ਤੇ ਆਉਣ ਵਾਲੇ ਖਰਚੇ ਦੀ ਹਰ ਮਹੀਨੇ ਅਦਾਇਗੀ ਦੇ ਹੁਕਮ ਕਰਨ ਬਾਰੇ, ਨੌਜਵਾਨਾਂ ਨੂੰ ਖੇਡਣ ਲਈ ਪਛਾਣ ਕਰਕੇ ਜਗ੍ਹਾ ਮੁਹੱਈਆ ਕਰਨ ਬਾਰੇ, ਰੈਜੀਡੈਂਟ ਐਸੋਸ਼ੀਏਸ਼ਨ ਵੱਲੋਂ ਪਾਰਕਾਂ ਦੇ ਰੱਖ ਰਖਾਵ ਸਬੰਧੀ ਰੇਟ ਵਧਾਉਣ ਦੀ ਸੂਚਨਾ ਦਾ ਅਮਲੀਨਾਮਾ ਲਾਗੂ ਕਰਨ ਬਾਰੇ, ਦੁਕਾਨਦਾਰਾ ਦੇ ਅੱਗੇ ਪਈ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਸਬੰਧੀ,
ਮੰਗਾਂ ਵੀ ਸ਼ਾਮਿਲ ਹਨ, ਮੀਟਿੰਗ ਦੌਰਾਨ ਕੰਨਫਡਰੇਸ਼ਨ ਰੈਜੀਡੈਂਸ਼ਅਲ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਐਮ.ਐਸ ਓਜਲਾ ਪੈਟਰਨ, ਕੇ.ਕੇ ਸੈਣੀ ਪ੍ਰਧਾਨ, ਗੁਰਮੇਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਬਖਸ਼ੀਸ਼ ਸਿੰਘ ਵਾਈਸ ਪ੍ਰੈਜੀਡੈਂਟ, ਓ.ਪੀ. ਚੋਟਾਨੀ ਜਨਰਲ ਸੈਕਟਰੀ ਵੀ ਹਾਜ਼ਰ ਸਨ,