Thursday, March 13, 2025
spot_img
spot_img
spot_img
spot_img

Moga Police ਵੱਲੋਂ ਅਣਧਾਰਿਕਤ ਨਸ਼ਾ ਛਡਾਊ ਕੇਂਦਰ ਸੀਲ, ਮਾਲਕ ਖਿਲਾਫ ਮੁੱਕਦਮਾ ਦਰਜ

ਯੈੱਸ ਪੰਜਾਬ
ਮੋਗਾ, 13 ਮਾਰਚ, 2025

Punjab ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ Moga Police ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਗਲਤ ਅਨਸਰਾਂ ਨੂੰ ਫੜ੍ਹ ਕੇ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ।

ਇਸੇ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ Moga ਸ੍ਰੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾ ਹੇਠ ਸ੍ਰੀ ਗੁਰਸ਼ਰਨਜੀਤ ਸਿੰਘ, ਐਸ.ਪੀ (ਸਥਾਨਿਕ) Moga ਅਤੇ ਸ੍ਰੀ ਰਵਿੰਦਰ ਸਿੰਘ ਡੀ.ਐਸ.ਪੀ. ਸਿਟੀ ਮੋਗਾ ਦੀ ਸੁਪਰਵਿਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਪਿੰਡ ਖੋਸਾ ਪਾਂਡੋ ਵਿਖੇ ਪਾਰਸ ਫੈਕਟਰੀ ਦੇ ਨਾਲ ਮੇਨ ਰੋਡ ਤੋਂ ਕਰੀਬ ਸੱਜੇ ਹੱਥ ਵਾਲੀ ਸਾਈਡ ਤੇ ਗਲੀ ਦੇ ਅੰਦਰ ਜਾ ਕੇ ਜਿੱਥੇ ਕਿ ਖੇਤ ਸ਼ੁਰੂ ਹੁੰਦੇ ਹਨ ਉਥੇ ਇਕ ਘਰ ਮੌਜੂਦ ਹੈ ਜਿਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ।

ਇਸ ਸੈਂਟਰ ਦਾ ਮਾਲਕ ਜਤਿੰਦਰ ਸਿੰਘ ਪੁੱਤਰ ਨਾ ਮਲੂਮ ਵਾਸੀ ਮੋਗਾ ਵੱਲੋਂ ਨਸ਼ੇ ਤੋ ਪੀੜਿਤ ਵਿਅਕਤੀਆਂ ਦੇ ਵਾਰਸਾਂ ਨੂੰ ਨਸ਼ਾ ਛੁਡਾਉਣ ਦਾ ਲਾਲਚ ਦੇ ਕੇ ਧੋਖਾਧੜੀ ਨਾਲ ਪੈਸਿਆਂ ਦੀ ਠੱਗੀ ਮਾਰਦਾ ਹੈ ਅਤੇ ਕੁਝ ਨੌਜਵਾਨਾਂ ਨੂੰ ਬੰਧਕ ਬਣਾ ਕੇ ਵੀ ਰੱਖਿਆ ਹੋਇਆ ਹੈ ਅਤੇ ਜਿਸ ਪਾਸ ਨਸ਼ਾ ਛੁਡਾਊ ਕੇਂਦਰ ਸ਼ੁਰੂ ਕਰਨ ਸਬੰਧੀ ਕੋਈ ਵੀ ਲਾਇਸੰਸ ਨਹੀਂ ਹੈ ਜੋ ਕਿ ਫਰਜ਼ੀ ਖੋਲਿਆ ਹੋਇਆ ਹੈ।

ਇਸ ਉਪਰ ਮੋਗਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਸ਼ਾ ਛੁਡਾਊ ਕੇਂਦਰ ਖੋਸਾ ਪਾਂਡੋ ਜੋ ਘਰ ਵਿਚ ਬਣਾਇਆ ਹੋਇਆ ਸੀ ਉੱਪਰ ਰੇਡ ਕੀਤੀ ਜਿੱਥੇ ਕੁੱਲ 26 ਨੌਜਵਾਨ ਮਿਲੇ। ਜਿਨ੍ਹਾਂ ਵਿੱਚੋਂ 20 ਨੌਜਵਾਨਾਂ ਨੂੰ ਬਾਅਦ ਤਫਤੀਸ਼ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਅਤੇ 5 ਨੌਜਵਾਨਾਂ ਨੂੰ ਮੈਡੀਕਲ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਦਾਖਲ ਕਰਵਾਇਆ ਗਿਆ। ਇੱਕ ਨੌਜਵਾਨ ਜਿਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਬਿਰਧ ਆਸ਼ਰਮ ਰੌਲੀ ਵਿਖੇ ਦਾਖਿਲ ਕਰਵਾਇਆ ਗਿਆ।

ਇਸ ਕੇਸ ਦੇ ਦੋਸ਼ੀ ਜਤਿੰਦਰ ਸਿੰਘ ਪੁੱਤਰ ਨਾ ਮਲੂਮ ਵਾਸੀ ਮੋਗਾ ਖਿਲਾਫ ਕਾਰਵਾਈ ਕਰਦੇ ਹੋਏ ਮੁੱਕਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਸਦੀ ਤਫਤੀਸ਼ ਜਾਰੀ ਹੈ। ਦੋਸ਼ੀ ਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੇ ਜਾ ਰਹੇ ਹਨ ਜਿਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ