ਯੈੱਸ ਪੰਜਾਬ
ਤਰਨ ਤਾਰਨ, 16 ਜਨਵਰੀ, 2025
ਹਲਕੇ ਦੇ ਵਿਕਾਸ ਕਾਰਜਾਂ ਵਿਚ ਵੱਧ ਚੱੜ ਕੇ ਯੋਗਦਾਨ ਪਾਉਣ ਕਾਰਨ Punjab ਸਰਕਾਰ ਵਲੋਂ ਲਗਾਤਾਰ ਤੀਜੀ ਵਾਰ Gurwinder Singh Beharwal ਨੂੰ ਜਿਲਾ ਯੋਜਨਾ ਕਮੇਟੀ ਤਰਨ ਤਾਰਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ Gurwinder Singh Beharwal ਨੇ ਦੱਸਿਆ ਕਿ ਜਿਲ੍ਹਾ Tarn Taran ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਾਲ 2022-23 ਦੌਰਾਨ ਪਲਾਨ ਸਕੀਮ PM-03 ਬੰਧਨ ਮੁਕਤ ਫੰਡ ਆਫ ਤਹਿਤ 24 ਕੰਮਾਂ ਲਈ 187.50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਸਾਲ 2023-24 ਦੌਰਾਨ ਪਲਾਨ ਸਕੀਮ PM-05 ਬੰਧਨ ਮੁਕਤ ਫੰਡ ਆਫ ਜਿਲ੍ਹਾ ਯੋਜਨਾ ਕਮੇਟੀ ਤਹਿਤ 17 ਕੰਮਾਂ ਲਈ 66.95 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2023-24 ਦੌਰਾਨ ਪਲਾਨ ਸਕੀਮ PM-03 ਬੰਧਨ ਮੁਕਤ ਫੰਡ ਆਫ ਤਹਿਤ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਹਲਕਿਆਂ ਵਿਚ 11 ਲਾਇਬ੍ਰੇਰੀਆਂ ਲਈ 139.77 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।